ਰੁਤੂਰਾਜ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਮੁਰੀਦ ਹੋਏ ਮੁੱਖ ਚੋਣਕਰਤਾ ਚੇਤਨ ਸ਼ਰਮਾ, ਦਿੱਤਾ ਇਹ ਵੱਡਾ ਬਿਆਨ

Saturday, Jan 01, 2022 - 03:53 PM (IST)

ਰੁਤੂਰਾਜ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਮੁਰੀਦ ਹੋਏ ਮੁੱਖ ਚੋਣਕਰਤਾ ਚੇਤਨ ਸ਼ਰਮਾ, ਦਿੱਤਾ ਇਹ ਵੱਡਾ ਬਿਆਨ

ਮੁੰਬਈ- ਮੁੱਖ ਚੋਣਕਰਤਾ ਚੇਤਨ ਸ਼ਰਮਾ ਨੇ ਦੱਖਣੀ ਅਫਰੀਕਾ ਦੇ ਖ਼ਿਲਾਫ਼ ਆਗਮੀ ਵਨ-ਡੇ ਕੌਮਾਂਤਰੀ ਮੈਚਾਂ ਲਈ ਚੁਣੇ ਗਏ ਤੇ ਫ਼ਾਰਮ 'ਚ ਚਲ ਰਹੇ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਹਾਰਾਸ਼ਟਰ ਦਾ ਇਹ ਬੱਲੇਬਾਜ਼ ਰਾਸ਼ਟਰੀ ਟੀਮ ਲਈ ਬੇਹੱਦ ਸਫਲ ਹੋ ਸਕਦਾ ਹੈ। ਭਾਰਤੀ ਟੀਮ ਨੂੰ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ 19, 21 ਤੇ 23 ਜਨਵਰੀ ਨੂੰ ਪਾਰਲ ਤੇ ਕੇਪਟਾਊਨ 'ਤੇ ਤਿੰਨ ਵਨ-ਡੇ ਕੌਮਾਂਤਰੀ ਮੈਚ ਖੇਡਣੇ ਹਨ।

ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਦੀ ਭੈਣ ਅੰਜੂ ਸਹਿਵਾਗ ਆਮ ਆਦਮੀ ਪਾਰਟੀ 'ਚ ਹੋਈ ਸ਼ਾਮਲ

PunjabKesari

ਚੇਤਨ ਸ਼ਰਮਾ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਸ਼ੁੱਕਰਵਾਰ ਨੂੰ ਇਸ ਸੀਰੀਜ਼ ਲਈ ਟੀਮ ਦੀ ਚੋਣ ਕੀਤੀ ਹੈ। ਚੇਤਨ ਸ਼ਰਮਾ ਨੇ ਟੀਮ ਚੋਣ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, 'ਦੇਖੋ, ਉਸ ਨੂੰ ਸਹੀ ਸਮੇਂ 'ਤੇ ਮੌਕਾ ਮਿਲਣਾ ਚਾਹੀਦਾ ਹੈ। ਉਹ ਟੀ-20 ਟੀਮ 'ਚ ਸੀ ਤੇ ਹੁਣ ਉਹ ਵਨ-ਡੇ ਕੌਮਾਂਤਰੀ ਟੀਮ 'ਚ ਵੀ ਹੈ। ਚੋਣਕਰਤਾਵਾਂ ਨੂੰ ਲਗਦਾ ਹੈ ਕਿ ਉਸ ਨੂੰ ਜਿਸ ਵੀ ਟੀਮ 'ਚ ਜਗ੍ਹਾ ਮਿਲੇਗੀ ਉਹ ਦੇਸ਼ ਲਈ ਬੇਹੱਦ ਸਫ਼ਲ ਰਹੇਗਾ।'

PunjabKesari

ਪੁਣੇ ਦੇ ਰਹਿਣ ਵਾਲੇ 24 ਸਾਲਾ ਰੁਤੂਰਾਜ 2021 ਇੰਡੀਅਨ ਪ੍ਰੀਮੀਅਰ ਲੀਗ 'ਚ 635 ਦੌੜਾਂ ਬਣਾ ਕੇ ਚੋਟੀ ਦੇ ਸਕੋਰਰ ਰਹੇ ਤੇ ਉਨ੍ਹਾਂ ਨੇ ਚੇਨਈ ਸੁਪਰਕਿੰਗਜ਼ ਨੂੰ ਖ਼ਿਤਾਬ ਦਿਵਾਉਣ 'ਚ ਅਹਿਮ ਯੋਗਦਾਨ ਦਿੱਤਾ। ਚੇਤਨ ਸ਼ਰਮਾ ਦੇ ਮੁਤਾਬਕ ਰੁਤੂਰਾਜ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ। ਉਨ੍ਹਾਂ ਕਿਹਾ, 'ਅਸੀਂ ਉਸ (ਰੁਤੂਰਾਜ) ਦੀ ਚੋਣ ਕੀਤੀ ਹੈ। ਹੁਣ ਇਹ ਟੀਮ ਦੇ ਪ੍ਰਬੰਧਨ 'ਤੇ ਨਿਰਭਰ ਕਰਦਾ ਹੈ ਕਿ ਉਹ ਦੇਖੋ ਕਿ ਉਹ ਕਦੋਂ ਪਲੇਇੰਗ ਇਲੈਵਨ 'ਚ ਖੇਡ ਸਕਦਾ ਹੈ, ਕਦੋਂ ਇਸ ਦੀ ਜ਼ਰੂਰਤ ਹੈ ਤੇ ਕੀ ਤਾਲਮੇਲ ਰਹੇਗਾ।'

ਇਹ ਵੀ ਪੜ੍ਹੋ : ਰੋਹਿਤ ਵਨ ਡੇ ਸੀਰੀਜ਼ ਤੋਂ ਬਾਹਰ, ਰਾਹੁਲ ਕਪਤਾਨ ਤਾਂ ਬੁਮਰਾਹ ਉਪ ਕਪਤਾਨ ਬਣੇ

PunjabKesari

ਚੇਤਨ ਸ਼ਰਮਾ ਨੇ ਕਿਹਾ, 'ਫਿਲਹਾਲ ਉਹ (ਰੁਤੂਰਾਜ) ਨਿਊਜ਼ੀਲੈਂਡ ਦੇ ਖਿਲਾਫ ਟੀ-20 ਸੀਰੀਜ਼ ਦੀ ਟੀਮ 'ਚ ਸੀ ਤੇ ਹੁਣ ਵਨ-ਡੇ ਕੌਮਾਂਤਰੀ ਟੀਮ 'ਚ ਵੀ ਹੈ। ਉਹ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਤੇ ਉਸ ਨੂੰ ਇਸ ਦਾ ਇਨਾਮ ਮਿਲਿਆ ਹੈ।' ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਇਸ ਸਲਾਮੀ ਬੱਲੇਬਾਜ਼ ਨੇ ਵਿਜੇ ਹਜ਼ਾਰੇ ਟਰਾਫ਼ੀ 'ਚ ਵੀ ਆਪਣੀ ਬਿਹਤਰੀਨ ਫਾਰਮ ਜਾਰੀ ਰੱਖੀ ਤੇ ਪੰਜ ਮੈਚਾਂ 'ਚ 168 ਦੌੜਾਂ ਦੇ ਸਰਵਸ੍ਰੇਸ਼ਠ ਸਕੋਰ ਦੇ ਨਾਲ 603 ਦੌੜਾਂ ਬਣਾ ਕੇ ਚੋਟੀ 'ਤੇ ਰਹੇ। ਉਨ੍ਹਾਂ ਨੇ ਪਿਛਲੇ ਸਾਲ ਜੁਲਾਈ 'ਚ ਕੋਲੰਬੋ 'ਚ ਸ਼੍ਰੀਲੰਕਾ ਖ਼ਿਲਾਫ਼ ਟੀ20 ਕੌਮਾਂਤਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News