ਰੂਸੀ ਟੈਨਿਸ ਸਟਾਰ Maria Sharapova ਗਰਭਵਤੀ, 35ਵੇਂ ਜਨਮਦਿਨ 'ਤੇ ਸ਼ੇਅਰ ਕੀਤੀ ਫੋਟੋ

04/20/2022 7:26:58 PM

ਨਵੀਂ ਦਿੱਲੀ- ਸਾਬਕਾ ਵਿਸ਼ਵ ਨੰਬਰ ਇਕ ਮਾਰੀਆ ਸ਼ਾਰਾਪੋਵਾ ਨੇ ਆਪਣੇ 35ਵੇਂ ਜਨਮਦਿਨ ਦੇ ਮੌਕੇ 'ਤੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕਰਕੇ ਐਲਾਨ ਕੀਤਾ ਕਿ ਉਹ ਆਪਣੇ ਪਹਿਲੇ ਬੱਚੇ ਦੇ ਨਾਲ ਗਰਭਵਤੀ ਹੈ। 5 ਵਾਰ ਦੀ ਰੂਸੀ ਗ੍ਰੈਂਡ ਸਲੈਮ ਚੈਂਪੀਅਨ, ਜਿਨ੍ਹਾਂ ਨੇ 2020 ਵਿਚ ਖੇਡ ਤੋਂ ਸੰਨਿਆਸ ਲੈ ਲਿਆ ਅਤੇ ਆਪਣੇ 4.2 ਮਿਲੀਅਨ ਫਾਲੋਅਰਸ ਦੇ ਨਾਲ ਇਹ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ- ਕੀਮਤੀ ਸ਼ੁਰੂਆਤ। ਉਸ ਨੇ ਇਕ ਸਮੁੰਦਰ ਤੱਟ 'ਤੇ ਖੜ੍ਹੇ ਅਤੇ ਮੁਸਕਰਾਉਂਦੇ ਹੋਏ ਉਸਦੀ ਇਕ ਤਸਵੀਰ ਦੇ ਨਾਲ ਲਿਖਿਆ। 2 ਲੋਕਾਂ ਦੇ ਲਈ ਜਨਮਦਿਨ ਦਾ ਕੇਕ ਖਾਣਾ ਹਮੇਸ਼ਾ ਤੋਂ ਮੇਰੀ ਵਿਸ਼ੇਸ਼ਤਾ ਰਹੀ ਹੈ।

PunjabKesari

ਇਹ ਖ਼ਬਰ ਪੜ੍ਹੋ- RCB v LSG : ਕਪਤਾਨ ਫਾਫ ਡੂ ਪਲੇਸਿਸ ਨੇ ਮੈਚ ਦੌਰਾਨ ਬਣਾਏ ਇਹ 3 ਵੱਡੇ ਰਿਕਾਰਡ
ਦਸੰਬਰ ਵਿਤ ਸ਼ਾਰਾਪੋਵਾ ਤੇ ਬ੍ਰਿਟਿਸ਼ ਕਾਰੋਬਾਰੀ ਅਲੈਕਜ਼ੈਂਡਰ ਗਿਲਕੇਸ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਮੰਗਣੀ ਕਰ ਲਈ ਹੈ। ਮਾਰੀਆ ਇਕਲੌਤੀ ਰੂਸੀ ਮਹਿਲਾ ਹੈ, ਜਿਸ ਨੇ ਕਰੀਅਰ ਗ੍ਰੈਂਡ ਸਲੈਮ ਜਿੱਤਿਆ ਹੈ। ਮਾਰੀਆ ਦੇ ਸਾਥੀ ਅਲੈਕਜ਼ੈਂਡਰ ਗਿਲਕੇਸ ਬ੍ਰਿਟੇਨ ਦੇ ਰਹਿਣ ਵਾਲੇ ਹਨ। ਗਿਲਕਸ ਨੂੰ ਨਿਊਯਾਰਕ ਦੇ ਅਮੀਰ ਲੋਕਾਂ ਵਿਚੋਂ ਮੰਨਿਆ ਜਾਂਦਾ ਹੈ। ਉਸਦੀ ਸਾਬਕਾ ਪਤਨੀ ਮੇਘਨਾ ਮਾਰਕਲ ਦੀ ਦੋਸਤ ਹੈ।

PunjabKesari

ਇਹ ਵੀ ਪੜ੍ਹੋ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਬੇਟੇ ਦਾ ਦਿਹਾਂਤ, ਟਵੀਟ ਕਰ ਦਿੱਤੀ ਜਾਣਕਾਰੀ
ਮੰਨਿਆ ਜਾਂਦਾ ਹੈ ਕਿ ਗਿਲਕਸ ਦੀ ਪ੍ਰਿੰਸ ਵਿਲੀਅਮ ਦੇ ਨਾਲ ਦੋਸਤੀ ਉਦੋ ਹੋਈ ਜਦੋ ਉਹ ਦੋਵੇਂ ਈਟਨ ਵਿਚ ਸਨ। ਉਹ ਪ੍ਰਿੰਸ ਹੈਰੀ ਦੇ ਵੀ ਕਰੀਬੀ ਦੱਸੇ ਜਾਂਦੇ ਹਨ, ਜੋ ਉਸੇ ਸਕੂਲ ਵਿਚ ਵੀ ਗਏ ਸਨ। ਉਹ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਦਾ ਵਿਆਹ ਵਿਚ ਵੀ ਮਹਿਮਾਨ ਸੀ। ਸ਼ਾਰਾਪੋਵਾ ਦੀ ਗੱਲ ਕਰੀਏ ਤਾਂ ਮਹਾਮਾਰੀ ਤੋਂ ਠੀਤ ਪਹਿਲਾਂ 2020 ਵਿਚ ਉਨ੍ਹਾਂ ਨੇ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਲਿਆ ਸੀ। ਉਹ ਡਬਲਯੂ. ਟੀ. ਏ. ਨੰਬਰ 1 ਰੈਂਕਿੰਗ 'ਤੇ 21 ਹਫਤੇ ਤੱਕ ਰਹੀ ਸੀ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News