ਰੂਸੀ ਟੈਨਿਸ ਖਿਡਾਰੀ ਰੂਬਲੇਵ ਨੇ ਸ਼ਾਂਤੀ ਦੀ ਕੀਤੀ ਅਪੀਲ
Wednesday, Nov 16, 2022 - 06:45 PM (IST)

ਤੂਰਿਨ– ਰੂਸ ਦੇ ਟੈਨਿਸ ਸਟਾਰ ਆਂਦ੍ਰੇਈ ਰੂਬਲੇਵ ਨੇ ਆਪਣੇ ਹਮਵਤਨ ਡੈਨੀਅਲ ਮੇਦਵੇਦੇਵ ਨੂੰ ਏ. ਟੀ. ਪੀ. ਫਾਈਨਲਸ ਵਿਚ ਹਰਾਉਣ ਤੋਂ ਬਾਅਦ ਸ਼ਾਂਤੀ ਦੀ ਅਪੀਲ ਕੀਤੀ। ਇਸ ਮੈਚ ਤੋਂ ਬਾਅਦ ਰੂਬਲੇਨ ਨੇ ਯੂਕ੍ਰੇਨ ਵਿਚ ਚੱਲ ਰਹੇ ਯੁੱਧ ਦਾ ਜ਼ਿਕਰ ਕਰਦੇ ਹੋਏ ਟੀ. ਵੀ. ਕੈਮਰਿਆਂ ਦੇ ਸਾਹਮਣੇ ‘ਸ਼ਾਂਤੀ, ਸ਼ਾਂਤੀ, ਸ਼ਾਂਤੀ, ਸਾਨੂੰ ਇਹ ਹੀ ਚਾਹੀਦੀ ਹੈ’ ਕਿਹਾ।
ਰੂਬਲੇਵ ਤੇ ਮੇਦਵੇਦੇਵ ਦੇ ਨਾਲ ਰੂਸ ਤੇ ਬੇਲਾਰੂਸ ਦੇ ਸਾਰੇ ਖਿਡਾਰੀ ਆਪਣੇ ਰਾਸ਼ਟਰੀ ਝੰਡਿਆਂ ਦੇ ਬਿਨਾਂ ਖੇਡ ਰਹੇ ਹਨ ਤੇ ਉਨ੍ਹਾਂ ਦੇ ਨਾਂ ਦੇ ਨਾਲ ਦੇਸ਼ ਦਾ ਨਾਂ ਵੀ ਨਹੀਂ ਲਿਖਿਆ ਹੈ। ਯੂਕ੍ਰੇਨ ’ਤੇ ਰੂਸ ਦੇ ਹਮਲੇ ਦੇ ਕਾਰਨ ਖੇਡਾਂ ਵਿਚ ਦੋਵਾਂ ਦੇਸ਼ਾਂ ’ਤੇ ਕਾਫੀ ਪਾਬੰਦੀਆਂ ਲਗਾਈਆਂ ਗਈਆਂ ਹਨ। ਰੂਬਲੇਵ ਨੇ ਫਰਵਰੀ ਵਿਚ ਵੀ ਰੂਸ ਦੇ ਹਮਲੇ ਤੋਂ ਬਾਅਦ ਟੀ. ਵੀ. ਕੈਮਰਿਆਂ ਦੇ ਸਾਹਮਣੇ ਕਿਹਾ ਸੀ, ‘‘ਸਾਨੂੰ ਯੁੱਧ ਨਹੀਂ ਚਾਹੀਦਾ।’’ਰੂਸ ਨੇ ਹਾਲ ਹੀ ਵਿਚ ਯੂਕ੍ਰੇਨ ਦੇ ਖੇਰਸਨ ਤੋਂ ਸੈਨਾ ਹਟਾ ਲਈ ਹੈ, ਜਿਸ ਨੂੰ ਪਿਛਲੇ ਨੌ ਮਹੀਨਿਆਂ ਵਿਚ ਯੂਕ੍ਰੇਨ ਦੀ ਸਭ ਤੋਂ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ।