ਰੂਸੀ ਮੁੱਕੇਬਾਜ਼ ਮੈਕਸਿਮ ਦਾਦਾਸ਼ੇਵ ਦੀ ਮੁਕਾਬਲੇ ਦੌਰਾਨ ਹੋਈ ਮੌਤ
Wednesday, Jul 24, 2019 - 11:58 AM (IST)

ਮਾਸਕੋ : ਰੂਸੀ ਮੁੱਕੇਬਾਜ਼ ਮੈਕਸਿਮ ਦਾਦਾਸ਼ੇਵ ਦੀ ਮੇਰੀਲੈਂਡ ਵਿਖੇ ਇਕ ਮੁਕਾਬਲੇ ਦੌਰਾਨ ਸਿਰ 'ਤੇ ਸੱਟ ਲੱਗਣ ਤੋਂ ਬਾਅਦ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਰੂਸੀ ਮੁੱਕੇਬਾਜ਼ੀ ਮਹਾਸੰਘ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਮਹਾਸੰਘ ਨੇ ਬਿਆਨ 'ਚ ਕਿਹਾ, ''ਮੈਕਸਿਮ ਦਾਦਾਸ਼ੇਵ ਦੀ ਅਮਰੀਕਾ ਵਿਚ ਮੌਤ ਹੋ ਗਈ ਹੈ। ਉਹ ਸੁਬਰਿਅਲ ਖਿਲਾਫ ਮੁਕਾਬਲੇ ਦੌਰਾਨ ਜ਼ਖਮੀ ਹੋ ਗਏ ਸੀ।''
ਇਸ 28 ਸਾਲਾ ਮੁੱਕੇਬਾਜ਼ ਦਾ ਵਾਸ਼ਿੰਗਟਨ ਵਿਚ ਐਮਰਜੈਂਸੀ ਹਾਲਾਤ ਵਿਚ ਸਿਰ ਦਾ ਆਪਰੇਸ਼ਨ ਕੀਤਾ ਗਿਆ। ਪਿਊਰਟੋਰਿਕਾ ਦੇ ਮੈਤਿਆਸ ਖਿਲਾਫ ਸ਼ੁੱਕਰਵਾਰ ਨੂੰ ਉਸਦਾ ਮੁਕਾਬਲਾ 11ਵੇਂ ਦੌਰ ਤੋਂ ਬਾਅਦ ਰੋਕ ਦਿੱਤਾ ਗਿਆ ਸੀ। 'ਮੈਡ ਮੈਕਸ' ਦੇ ਨਾਂ ਨਾਲ ਮਸ਼ਹੂਰ ਦਾਦਾਸ਼ੇਵ ਡ੍ਰੈਸਿੰਗ ਰੂਮ ਤੱਕ ਜਾਣ ਦੇ ਹਾਲਾਤ ਵਿਚ ਵੀ ਨਹੀਂ ਸੀ ਅਤੇ ਉਸ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਉਸ ਦੇ ਦਿਮਾਗ ਵਿਚ ਸੋਜ ਆ ਗਈ ਸੀ ਜਿਸ ਦੇ ਲਈ ਆਪਰੇਸ਼ਨ ਕੀਤਾ ਗਿਆ ਸੀ। ਦਾਦਾਸ਼ੇਵ 2016 ਵਿਚ ਪੇਸ਼ੇਵਰ ਮੁੱਕੇਬਾਜ਼ ਬਣ ਗਏ ਸੀ।