ਫੀਫਾ ਵਿਸ਼ਵ ਕੱਪ ਦੇ ਮਹਿਮਾਨਾਂ ਦੀ ਮੇਜ਼ਬਾਨੀ ਲਈ ਤਿਆਰ ਹੈ ਰੂਸ
Thursday, Jun 07, 2018 - 07:02 PM (IST)

ਮਾਸਕੋ : ਫੀਫਾ ਵਿਸ਼ਵ ਕੱਪ ਆਯੋਜਕਾਂ ਦਾ ਕਹਿਣਾ ਹੈ ਕਿ ਟੂਰਨਾਮੈਂਟ ਨੂੰ ਦੇਖਣ ਲਈ ਰੂਸ 'ਚ ਇਕ ਲੱਖ ਤੋਂ ਜ਼ਿਆਦਾ ਦਰਸ਼ਕ ਪਹੁੰਚਣਗੇ ਜਿਸ ਕਾਰਨ ਮਹਿਮਾਨਾਂ ਦੇ ਠਹਿਰਣ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਨਜਿੱਠਣਾ ਹੋਵੇਗਾ। ਰੂਸ 'ਚ ਹਾਲਾਂਕਿ 'ਓਰਾਂਜੇ ਆਰਮੀ' ਦਿਖਾਈ ਨਹੀਂ ਦੇਵੇਗੀ ਕਿਉਂਕਿ ਨੀਦਰਲੈਂਡ ਦੀ ਟੀਮ ਇਸ ਵਾਰ ਫਾਈਨਲਸ ਲਈ ਕੁਆਲੀਫਾਈ ਨਹੀਂ ਕਰ ਸਕੀ ਪਰ ਫਿਰ ਵੀ ਉਥੋਂ ਆਏ ਦਰਸ਼ਕ ਬਾਕੀ ਹੋਰ 29 ਦੇਸ਼ਾਂ ਦੇ ਸਰਥਕਾਂ ਦੇ ਨਾਲ ਟੀਮਾਂ ਦਾ ਉਤਸ਼ਾਹ ਵਧਾਉਣਗੇ।
ਰੂਸ ਦੇ ਮੇਜ਼ਬਾਨ ਸ਼ਹਿਰਾਂ ਦੀ ਸੜਕਾਂ 'ਤੇ ਜੁਲਾਈ ਦੇ ਮੱਧ ਤੱਕ ਅਲੱਗ-ਅਲੱਗ ਭਾਸ਼ਾਵਾਂ, ਗਾਣੇ, ਝੰਝੇ ਅਤੇ ਦੁਨੀਆ ਦੇ ਖੇਡ ਪ੍ਰੇਮੀਆਂ ਦੀ ਸੰਸਕ੍ਰਿਤੀ ਦੇਖਣ ਨੂੰ ਮਿਲੇਗੀ। ਫੀਫਾ ਨੇ ਹਾਲਾਂਕਿ ਰੂਸ ਦੇ ਦਰਸ਼ਕਾਂ ਨੂੰ ਟਿਕਟਾਂ ਦੀ ਬਿਕਰੀ ਘਟਾ ਕੇ 872 ਤੋਂ 578 ਕਰ ਦਿੱਤੀ ਜਦਕਿ ਕੁੱਲ 20 ਲੱਖ ਟਿਕਟ ਬਿਕੇ ਹਨ। ਮੇਜ਼ਬਾਨ ਦੇਸ਼ ਦੇ ਬਾਅਦ ਟਿਕਟਾਂ ਦੀ ਸਭ ਤੋਂ ਵੱਡੀ ਮੰਗ ਅਮਰੀਕਾ ਤੋਂ ਆਈ ਜਿਸਦੀ ਟੀਮ ਕੁਆਲੀਫਾਈ ਕਰਨ 'ਚ ਅਸਫਲ ਰਹੀ ਪਰ ਉਥੋਂ 86,710 ਟਿਕਟ ਬਿਕੇ ਹਨ। ਇਸਦੇ ਬਾਅਦ ਬ੍ਰਾਜ਼ੀਲ 'ਚ 71787 ਕੋਲੰਬੀਆ 'ਚ 64231 ਅਤੇ ਜਰਮਨੀ 'ਚ 60457 ਟਿਕਟਾਂ ਬਿਕੀਆਂ ਹਨ।
ਰੂਸ ਨੇ ਸ਼ੁਰੂਆਤੀ ਢਾਂਚਿਆਂ 'ਤੇ 11 ਅਰਬ ਯੂਰੋ ਖਰਚ ਕੀਤੇ ਹਨ। ਆਯੋਜਨ ਕਮੇਟੀ ਦੇ ਪ੍ਰਧਾਨ ਏਲੈਕਸੇਈ ਸੋਰੋਕਿਨ ਨੇ ਕਿਹਾ, 6 ਸ਼ਹਿਰਾਂ 'ਚ ਹਵਾਈ ਅੱਡੇ 'ਤੇ ਨਵੇਂ ਟਰਮਿਨਲ ਅਤੇ ਮੇਜ਼ਬਾਨ ਸ਼ਹਿਰਾਂ 'ਚ 21 ਨਵੇਂ ਹੋਟਲ ਬਣਾਏ ਗਏ ਹਨ। ਉਨ੍ਹਾਂ ਕਿਹਾ, ਟੂਰਨਾਮੈਂਟ ਲਈ 14 ਨਵੇਂ ਹਸਪਤਾਲ ਵੀ ਤਿਆਰ ਕੀਤੇ ਗਏ ਹਨ।