ਰੂਸ ਦੇ ਰੋਜੂਮ ਇਵਾਨ ਨੇ ਜਿੱਤਿਆ ਗੁਜਰਾਤ ਇੰਟਰਨੈਸ਼ਨਲ ਦਾ ਖਿਤਾਬ

Tuesday, Oct 01, 2019 - 02:14 AM (IST)

ਅਹਿਮਦਾਬਾਦ (ਨਿਕਲੇਸ਼ ਜੈਨ)— ਗੁਜਰਾਤ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਰੂਸ ਦੇ ਗ੍ਰੈਂਡ ਮਾਸਟਰ ਰੋਜੂਮ ਇਵਾਨ ਨੇ ਜਿੱਤ ਲਿਆ। ਰੋਜੂਮ ਨੇ ਚੈਂਪੀਅਨਸ਼ਿਪ ਵਿਚ ਖੇਡੇ ਗਏ ਕੁੱਲ 10 ਰਾਊਂਡਾਂ ਵਿਚੋਂ 7 ਜਿੱਤਾਂ 'ਤੇ 3 ਡਰਾਅ ਦੇ ਨਾਲ 8.5 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਸਥਾਨ 'ਤੇ ਚਿਲੀ ਦਾ ਗ੍ਰੈਂਡ ਮਾਸਟਰ ਵਾਸੇਕ ਰੋਡ੍ਰਿਗੋਂ ਰਿਹਾ। ਉਸ ਨੇ ਆਖਰੀ ਰਾਊਂਡ ਵਿਚ ਭਾਰਤ ਦੇ ਸ਼ਾਯਾਂਤਨ ਦਾਸ ਨੂੰ ਹਰਾਇਆ। ਭਾਰਤ ਦੇ 2 ਖਿਡਾਰੀ ਨੀਲੇਸ਼ ਸਹਾ ਤੇ ਸੰਦੀਪਨ ਚੰਦਾ 8 ਅੰਕ ਬਣਾ ਕੇ ਟਾਈਬ੍ਰੇਕ ਕਾਰਣ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਰਹੇ।


Gurdeep Singh

Content Editor

Related News