ਟੋਕੀਓ ਓਲੰਪਿਕ ਤੇ ਫੁੱਟਬਾਲ ਵਰਲਡ ਕੱਪ ਤੋਂ ਪਹਿਲਾਂ ਰੂਸ ਨੂੰ ਵੱਡਾ ਝਟਕਾ, ਵਾਡਾ ਨੇ ਲਾਈ ਪਾਬੰਦੀ

12/09/2019 5:17:04 PM

ਨਵੀਂ ਦਿੱਲੀ : ਵਰਲਡ ਐਂਟੀ ਡੋਪਿੰਗ ਏਜੰਸੀ (ਵਾਡਾ) ਨੇ ਖੇਡਾਂ ਵਿਚ ਡੋਪਿੰਗ ਨੂੰ ਰੋਕਣ ਵਿਚ ਅਸਫਲ ਰਹਿਣ ਕਾਰਨ ਰੂਸ 'ਤੇ 4 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਮਤਲਬ ਇਹ ਹੈ ਕਿ ਹੁਣ ਰੂਸ ਅਗਲੇ 4 ਸਾਲਾਂ ਤਕ ਕਿਸੇ ਵੀ ਤਰ੍ਹਾਂ ਦੇ ਮੁੱਖ ਖੇਡ ਆਯੋਜਨਾਂ ਵਿਚ ਹਿੱਸਾ ਨਹੀਂ ਲੈ ਸਕੇਗਾ। ਰੂਸ 'ਤੇ ਇਸ ਪਾਬੰਦੀ ਦਾ ਅਸਰ ਸਭ ਤੋਂ ਵੱਡਾ ਇਹ ਪਵੇਗਾ ਕਿ ਉਹ ਟੋਕੀਓ ਵਿਚ ਹੋਣ ਜਾ ਰਹੇ ਆਗਾਮੀ ਓਲੰਪਿਕ 2020 ਅਤੇ ਕਤਰ ਵਿਚ ਹੋਣ ਵਾਲੇ ਫੁੱਟਬਾਲ ਵਰਲਡ ਕੱਪ 2022 'ਚੋਂ ਵੀ ਬਾਹਰ ਹੋ ਗਿਆ ਹੈ। ਵਾਡਾ ਦੇ ਇਸ ਸਖਤ ਫੈਸਲੇ ਤੋਂ ਬਾਅਦ ਹੁਣ ਰੂਸ ਅਗਲੇ 4 ਸਾਲਾਂ ਤਕ ਖੇਡਣ ਦੇ ਕਿਸੇ ਵੀ ਤਰ੍ਹਾਂ ਦੇ ਮੁੱਖ ਆਯੋਜਨਾਂ ਵਿਚ ਹਿੱਸਾ ਨਹੀਂ ਲੈ ਸਕੇਗਾ।

PunjabKesari

ਰੂਸ 'ਤੇ ਭਾਂਵੇ ਹੀ ਇਹ ਪਾਬੰਦੀ ਲਗਾਈ ਗਈ ਹੋਵੇ ਪਰ ਉਸ ਦੇ ਉਹ ਖਿਡਾਰੀ ਜਿਨ੍ਹਾਂ ਨੂੰ ਡੋਪਿੰਗ ਵਿਚ ਕਲੀਨ ਚਿਟ ਮਿਲ ਜਾਵੇਗੀ ਉਹ ਨਿਊਟਰਲ ਫਲੈਗ ਦੀਆਂ ਖੇਡਾਂ ਵਿਚ ਹਿੱਸਾ ਲੈ ਸਕਣਗੇ। ਵਾਡਾ ਦੀ ਕਾਰਜਕਾਰੀ ਕਮੇਟੀ ਨੇ ਸਵਿਜ਼ਰਲੈਂਡ ਵਿਚ ਹੋਈ ਬੈਠਕ ਵਿਚ ਇਕ ਸਲਾਹ ਦੇ ਨਾਲ ਰੂਸ 'ਤੇ 4 ਸਾਲ ਦੀ ਪਾਬੰਦੀ ਲਗਾਈ ਹੈ। ਵਾਡਾ ਖਿਲਾਫ ਰੂਸ ਅਗਲੇ 21 ਦਿਨਾ ਦੇ ਅੰਦਰ ਅਪੀਲ ਕਰ ਸਕਦਾ ਹੈ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਮਾਮਲਾ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟਸ (ਸੀ. ਏ. ਐੱਸ.) ਕੋਲ ਭੇਜਿਆ ਜਾਵੇਗਾ। ਵਾਡਾ ਨੇ ਰੂਸ ਦੇ ਖਿਲਾਫ ਕਾਫੀ ਸਖਤ ਫੈਸਲਾ ਸੁਣਾਇਆ ਹੈ।

PunjabKesari

ਵਾਡਾ ਦੇ ਇਸ ਬੈਨ ਕਾਰਨ ਹੁਣ ਰੂਸ ਅਗਲੇ 4 ਸਾਲ ਤਕ ਕਿਸੇ ਵੀ ਤਰ੍ਹਾਂ ਦੀਆਂ ਮੁੱਖ ਖੇਡਾਂ ਦੀ ਨਾ ਤਾਂ ਮੇਜ਼ਬਾਨੀ ਕਰ ਸਕੇਗਾ ਅਤੇ ਨਾ ਹੀ ਉਹ ਓਲੰਪਿਕ 2032 ਅਤੇ ਪੈਰਾਲੰਪਿਕ ਖੇਡਾਂ 2032 ਦੀ ਮੇਜ਼ਬਾਨੀ ਵੀ ਨਹੀਂ ਕਰ ਸਕੇਗਾ।


Related News