ਰਸੇਲ ''ਤੇ ਵੀ ਪਿਆ ਕੋਰੋਨਾ ਵਾਇਰਸ ਦਾ ਅਸਰ, ਕਿਹਾ- ਨਹੀਂ ਲਗਾ ਪਾ ਰਿਹਾ ਲੰਬੇ-ਲੰਬੇ ਛੱਕੇ

05/05/2020 2:12:26 PM

ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ ਦੇ ਧਾਕੜ ਆਲਰਾਊਂਡਰ ਆਂਦਰੇ ਰਸੇਲ ਇੰਡੀਅਨ ਪ੍ਰੀਮੀਅਰ ਲੀਗ ਨੂੰ ਯਾਦ ਕਰ ਰਹੇ ਹਨ ਪਰ ਉਹ ਮੰਨਦੇ ਹਨ ਕਿ ਮੌਜੂਦਾ ਹਾਲਾਤ ਅਜਿਹੇ ਹਨ ਕਿ ਕੋਈ ਵੀ ਫਸਣਾ ਨਹੀਂ ਚਾਹੁੰਦਾ। ਕੋਰੋਨਾ ਮਹਾਮਾਰੀ ਦੀ ਵਜ੍ਹਾ ਤੋਂ ਅਣਮਿੱਥੇ ਸਮੇਂ ਲਈ ਟਾਲੇ ਗਏ ਆਈ. ਪੀ. ਐੱਲ. 2020 ਦੇ ਮੁਕਾਬਲੇ ਜੇਕਰ ਆਪਣੀ ਤੈਅ ਤਾਰੀਖ 29 ਮਾਰਚ ਨੂੰ ਸ਼ੁਰੂ ਹੁੰਦੇ ਤਾਂ ਇਸ ਸਮੇਂ ਟੂਰਨਾਮੈਂਟ ਆਪਣੀਆਂ ਟਾਪ-4 ਟੀਮਾਂ ਦੀ ਭਾਲ ਕਰ ਰਿਹਾ ਹੁੰਦਾ। 

PunjabKesari

ਸਟਾਰ ਸਪੋਰਟਸ ਦੇ ਪ੍ਰੋਗਰਾਮ ਕ੍ਰਿਕਟ ਕਨੈਕਟਡ ਵਿਚ ਆਂਦਰੇ ਰਸੇਲ ਨੇ ਕਿਹਾ ਕਿ ਜੇਕਰ ਸਭ ਕੁਝ ਠੀਕ ਹੁੰਦਾ ਤਾਂ ਇਸ ਸਮੇਂ ਉਹ ਭਾਰਤ ਵਿਚ ਚੰਗੇ ਮਾਹੌਲਤ ਦਾ ਮਜ਼ਾ ਲੈ ਰਹੇ ਹੁੰਦੇ। ਆਈ. ਪੀ. ਐੱਲ. ਵਿਚ ਖੇਡ ਕੇ ਮੇਰੇ ਰੌਂਗਟੇ ਖੜੇ ਹੋ ਜਾਂਦੇ ਹਨ। ਮੈਨੂੰ ਸੀ. ਪੀ. ਐੱਲ. ਵਿਚ ਵੀ ਅਜਿਹਾ ਹੁੰਦਾ ਹੈ ਪਰ ਜਦੋਂ ਗੱਲ ਖਾਸ ਤੌਰ 'ਤੇ ਈਡਨ ਗਾਰਡਨਜ਼ ਦੀ ਹੋਵੇ ਤਾਂ ਦਰਸ਼ਕਾਂ ਦੇ ਮਾਹੌਲ ਦਾ ਕੋਈ ਜਵਾਬ ਨਹੀਂ ਹੁੰਦਾ। 

ਰਸੇਲ ਨੇ ਕਿਹਾ ਕਿ ਮੈਂ ਕਿ ਇਕ ਗੱਲ ਸਵੀਕਾਰ ਕਰਨਾ ਚਾਹੁੰਦਾ ਹਾਂ ਕਿ ਇਨ੍ਹਾਂ ਹਾਲਾਤਾਂ ਵਿਚ ਕੋਈ ਨਹੀਂ ਆਉਣਾ ਚਾਹੁੰਦਾਸੀ। ਇਹ ਬੀਮਾਰੀ ਪੂਰੀ ਦੁਨੀਆ 'ਤੇ ਅਸਰ ਪਾ ਰਹੀ ਹੈ। ਇਸ ਦਾ ਆਸਰ ਮੇਰੇ 'ਤੇ ਵੀ ਹੋ ਰਿਹਾ ਹੈ। ਮੈਂ ਇਸ ਵਜ੍ਹਾ ਤੋਂ ਉਹ ਕੰਮ ਨਹੀਂ ਕਰ ਪਾ ਰਿਹਾ ਭਾਵ ਮੈਂ ਵੱਡੇ-ਵੱਡੇ ਛੱਕੇ ਨਹੀਂ ਲਗਾ ਪਾ ਰਿਹਾ ਹਾ। ਫਿਲਹਾਲ ਸਾਨੂੰ ਜਿੰਨਾ ਹੋ ਸਕੇ ਸੁਰੱਖਿਅਤ ਰਹਿਣ ਦੀ ਜ਼ਰੂਰਤ ਹੈ।


Ranjit

Content Editor

Related News