ਮੈਚ ਦੌਰਾਨ ਜ਼ਖਮੀ ਹੋਏ 19 ਸਾਲਾ ਰਗਬੀ ਖਿਡਾਰੀ ਦੀ ਮੌਤ

9/11/2020 4:27:40 PM

ਨਿਊਕੈਸਲ/ਆਸਟਰੇਲੀਆ (ਭਾਸ਼ਾ) : ਸਿਡਨੀ ਦੇ ਉਤਰ ਵਿਚ ਨਿਊਕੈਸਲ ਵਿਚ ਇਕ ਕਲੱਬ ਦੀ ਸੀਨੀਅਰ ਟੀਮ ਲਈ ਮੈਚ ਵਿਚ 19 ਸਾਲਾ ਰਗਬੀ ਖਿਡਾਰੀ ਜੋਏਲ ਡਾਰਕ ਦੀ ਸਿਰ ਵਿਚ ਸੱਟ ਲੱਗਣ ਦੇ 5 ਦਿਨ ਬਾਅਦ ਹਸਪਤਾਲ ਵਿਚ ਮੌਤ ਹੋ ਗਈ।

ਡਾਰਕ ਐਤਵਾਰ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸਨ, ਜਿਸ ਦੇ ਬਾਅਦ ਨਿਊਕੈਸਲ ਦੇ ਜਾਨ ਹੰਟਰ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੀ ਸਰਜਰੀ ਵੀ ਕੀਤੀ ਗਈ ਪਰ ਡਕਾਟਰ ਇਸ ਖਿਡਾਰੀ ਨੂੰ ਬਚਾਉਣ ਵਿਚ ਨਾਕਾਮ ਰਹੇ। ਉਹ ਆਸਟਰੇਲੀਆ ਦੇ ਅੰਤਰਰਾਸ਼ਟਰੀ ਖਿਡਾਰੀ ਬੋਇਡ ਕੋਰਡਨਰ ਦੇ ਚਚੇਰੇ ਭਰਾ ਸਨ। ਸੂਬੇ ਵਿਚ ਖੇਡ ਦਾ ਸੰਚਾਲਨ ਕਰਣ ਵਾਲੀ ਨਿਊ ਸਾਊਥ ਵੇਲਸ ਰਗਬੀ ਲੀਗ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਡਾਰਕ ਦੀ ਮੌਤ ਦੀ ਪੁਸ਼ਟੀ ਕੀਤੀ। ਡਾਰਕ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਨਮਾਨ ਵਿਚ ਨਿਊਕੈਸਲ ਨੇ ਇਸ ਵੀਕੈਂਡ ਦੇ ਮੁਕਾਬਲਿਆਂ ਨੂੰ ਮੁਲਤਵੀ ਕਰ ਦਿੱਤਾ ਹੈ।


cherry

Content Editor cherry