ਕੋਰੋਨਾ ਵਾਇਰਸ ਦੇ ਡਰ ਕਾਰਨ ਰਗਬੀ ਮੈਚ ਮੁਲਤਵੀ
Sunday, Jun 14, 2020 - 01:05 PM (IST)
ਸਿਡਨੀ : ਆਸਟਰੇਲੀਆ ਦੀ ਰਾਸ਼ਟਰੀ ਰਗਬੀ ਲੀਗ (ਐੱਨ. ਆਰ. ਐੱਲ.) ਵਿਚ ਐਤਵਾਰ ਨੂੰ ਸਿਡਨੀ ਰੂਸਟਰਸ ਅਤੇ ਕੈਂਟਰਬਰੀ ਵਿਚਾਲੇ ਹੋਣ ਵਾਲਾ ਮੈਚ ਕੋਰੋਨਾ ਵਾਇਰਸ ਦੇ ਡਰ ਕਾਰਨ ਮੁਲਤਵੀ ਕਰ ਦਿੱਤਾ ਗਿਆ। ਬੁਲਡਾਗ ਦੇ ਖਿਡਾਰੀ ਅਡੇਨ ਟੋਲਮੈਨ ਦਾ ਬੱਚਾ ਸਿਡਨੀ ਦੇ ਕਾਰਿਨਬਾਗ ਵਿਚ ਲਾਗੁਨਾ ਸਟ੍ਰੀਟ ਪਬਲਿਕ ਸਕੂਲ ਵਿਚ ਪੜਦਾ ਹੈ ਜਿੱਥੇ ਦੇ ਸਟਾਫ ਦੇ ਇਕ ਮੈਂਬਰ ਨੂੰ ਕੋਵਿਡ-19 ਨਾਲ ਇਨਫੈਕਟਡ ਪਾਇਆ ਗਿਆ ਹੈ। ਟੋਲਮੈਨ ਦੇ ਇਨਫੈਕਟਡ ਹੋਣ ਦੇ ਸ਼ੱਕ ਵਿਚ ਮੈਚ ਮੁਲਤਵੀ ਕਰ ਦਿੱਤਾ ਗਿਆ ਪਰ ਬਾਅਦ ਵਿਚ ਇਸ ਖਿਡਾਰੀ ਦਾ ਟੈਸਟ ਕੀਤਾ ਗਿਆ, ਜਿਸ ਦਾ ਨਤੀਜਾ ਨੈਗੇਟਿਵ ਆਇਆ ਹੈ। ਇਹ ਮੈਚ ਹਾਲਾਂਕਿ ਸੋਮਵਾਰ ਤਕ ਮੁਲਤਵੀ ਕਰ ਦਿੱਤਾ ਗਿਆ ਸੀ। ਆਸਟਰੇਲੀਆਈ ਰਗਬੀ ਲੀਗ ਆਯੋਗ ਦੇ ਮੁਖੀ ਪੀਟਰ ਵੀ ਲੈਂਡੀਜ ਨੂੰ ਕਿਹਾ ਕਿ ਬੁਲਡਾਗ ਦੇ ਖਿਡਾਰੀਆਂ ਵਿਚ ਵਾਇਰਸ ਫੈਲਣ ਦੀ ਸੰਭਾਵਨਾ ਬੇਹੱਦ ਘੱਟ ਹੈ ਪਰ ਉਹ ਕਿਸੇ ਤਰ੍ਹਾਂ ਦਾ ਜੋਖਮ ਨਹੀਂ ਲੈਣ ਚਾਹੁੰਦੇ ਸੀ।