RSA vs ENG : ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 181 ਦੌੜਾਂ ''ਤੇ ਕੀਤਾ ਢੇਰ

12/27/2019 10:50:27 PM

ਸੈਂਚੁਰੀਅਨ— ਤੇਜ਼ ਗੇਂਦਬਾਜ਼ਾਂ ਵਰਨੇਨ ਫਿਲੇਂਡਰ (16 ਦੌੜਾਂ 'ਤੇ 4 ਵਿਕਟਾਂ) ਤੇ ਕੈਗਿਸੋ ਰਬਾਡਾ (68 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਪਹਿਲੀ ਪਾਰੀ ਵਿਚ 181 ਦੌੜਾਂ 'ਤੇ ਢੇਰ ਕਰ ਦਿੱਤਾ। ਦੱਖਣੀ ਅਫਰੀਕਾ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ 4 ਵਿਕਟਾਂ 'ਤੇ 72 ਦੌੜਾਂ ਬਣਾ ਲਈਆਂ ਹਨ ਤੇ 175 ਦੌੜਾਂ ਦੀ ਬੜ੍ਹਤ ਹਾਸਲ ਹੋ ਗਈ ਹੈ।  ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿਚ 284 ਦੌੜਾਂ ਬਣਾਈਆਂ ਸਨ ਤੇ ਇਸ ਤਰ੍ਹਾਂ ਉਸ ਨੂੰ 103 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਹਾਸਲ ਹੋ ਗਈ ਸੀ। ਦੱਖਣੀ ਅਫਰੀਕਾ ਨੇ ਕੱਲ ਦੀਆਂ 9 ਵਿਕਟਾਂ 'ਤੇ 277 ਦੌੜਾਂ ਤੋਂ ਅੱਗੇ ਖੇਡਦੇ ਹੋਏ ਪਹਿਲੀ ਪਾਰੀ ਵਿਚ 284 ਦੌੜਾਂ ਬਣਾਈਆਂ ਸਨ। ਇੰਗਲੈਂਡ ਵਲੋਂ ਸਟੂਅਰਟ ਬ੍ਰਾਡ ਤੇ ਸੈਮ ਕਿਊਰਾਨ ਨੇ 4-4 ਵਿਕਟਾਂ ਹਾਸਲ ਕੀਤੀਆਂ।

PunjabKesari
ਇੰਗਲੈਂਡ ਦੀ ਪਹਿਲੀ ਪਾਰੀ 'ਚ ਜੋ ਡੇਨਲੀ ਨੇ 111 ਗੇਂਦਾਂ 'ਚ 9 ਚੌਕਿਆਂ ਦੀ ਮਦਦ ਨਾਲ 50 ਦੌੜਾਂ, ਬੇਨ ਸਟੋਕਸ ਨੇ 46 ਗੇਂਦਾਂ 'ਚ 35 ਦੌੜਾਂ, ਕਪਤਾਨ ਜੋ ਰੂਟ ਨੇ 49 ਗੇਂਦਾਂ 'ਚ 29 ਦੌੜਾਂ ਤੇ ਸੈਮ ਕੁਰੇਨ ਨੇ 24 ਗੇਂਦਾਂ 'ਚ 20 ਦੌੜਾਂ ਬਣਾਈਆਂ। ਫਿਲੇਂਡਰ ਨੇ 16 ਦੌੜਾਂ 'ਤੇ 4 ਵਿਕਟਾਂ, ਰਬਾਡਾ ਨੇ 68 ਦੌੜਾਂ 'ਤੇ ਤਿੰਨ ਵਿਕਟਾਂ ਤੇ ਐਨਰਿਚ ਨੇ 47 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਪਾਰੀ 'ਚ ਦੱਖਣੀ ਅਫਰੀਕਾ ਨੂੰ 29 ਦੌੜਾਂ 'ਤੇ ਤਿੰਨ ਝਟਕੇ ਲੱਗ ਗਏ ਸਨ। ਉਸਦਾ ਚੌਥਾ ਵਿਕਟ 62 ਦੌੜਾਂ ਦੇ ਸਕੋਰ 'ਤੇ ਡਿੱਗਿਆ।

PunjabKesari

 


Gurdeep Singh

Content Editor

Related News