RSA vs ENG : ਰੋਮਾਂਚਕ ਮੁਕਾਬਲੇ ''ਚ ਇੰਗਲੈਂਡ ਨੇ ਦੱ. ਅਫਰੀਕਾ ਨੂੰ 189 ਦੌੜਾਂ ਨਾਲ ਹਰਾਇਆ

01/07/2020 9:25:36 PM

ਕੇਪਟਾਊਨ— ਇੰਗਲੈਂਡ-ਦੱਖਣੀ ਅਫਰੀਕਾ ਦੇ ਵਿਚਾਲੇ ਕੇਪਟਾਊਨ 'ਚ ਦੂਜੇ ਟੈਸਟ ਮੈਚ ਦੇ ਆਖਰੀ ਦਿਨ ਇੰਗਲੈਂਡ ਨੇ 189 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਸੀਰੀਜ਼ 'ਚ ਦੋਵਾਂ ਟੀਮਾਂ ਦੀ 1-1 ਨਾਲ ਬਰਾਬਰੀ ਹੋ ਗਈ ਹੈ। ਜਿੱਤ ਦੇ ਲਈ 438 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੇ ਦੂਜੀ ਪਾਰੀ 'ਚ ਮੈਚ ਖਤਮ ਹੋਣ ਤੋਂ ਕੁਝ ਓਵਰ ਪਹਿਲਾਂ 248 ਦੌੜਾਂ 'ਤੇ ਢੇਰ ਹੋ ਗਈ।

PunjabKesariPunjabKesari
ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਪਹਿਲੀ ਪਾਰੀ 'ਚ 269 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ 223 ਦੌੜਾਂ 'ਤੇ ਢੇਰ ਹੋ ਗਈ। ਇੰਗਲੈਂਡ ਨੇ ਪਹਿਲੀ ਪਾਰੀ 'ਚ ਲੀਡ ਹਾਸਲ ਕੀਤੀ। ਇੰਗਲੈਂਡ ਨੇ ਦੂਜੀ ਪਾਰੀ 'ਚ 8 ਵਿਕਟਾਂ 'ਤੇ 391 ਦੌੜਾਂ ਨਾਲ ਆਪਣੀ ਪਾਰੀ ਐਲਾਨ ਕੀਤੀ ਤੇ ਦੱਖਣੀ ਅਫਰੀਕਾ ਨੂੰ 438 ਦੌੜਾਂ ਦਾ ਟੀਚਾ ਦਿੱਤਾ ਸੀ। ਦੂਜੀ ਪਾਰੀ 'ਚ ਦੱਖਣੀ ਅਫਰੀਕਾ ਦੀ ਸ਼ੁਰੂਆਤ ਵਧੀਆ ਰਹੀ। ਸਲਾਮੀ ਬੱਲੇਬਾਜ਼ ਪੀਟਰ ਮਲਾਨ ਤੇ ਡੀਨ ਐਲਗਰ (34) ਨੇ ਪਹਿਲੇ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਮਲਾਨ ਨੇ ਦੂਜੇ ਵਿਕਟ ਲਈ ਜ਼ੁਬੈਰ ਹਮਜ਼ਾ ਨਾਲ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਜ਼ੁਬੈਰ ਦੇ ਆਊਟ ਹੁੰਦੇ ਹੀ ਟੀਮ ਲੜਖੜਾਅ ਗਈ ਤੇ ਪੂਰੀ ਟੀਮ 248 ਦੌੜਾਂ 'ਤੇ ਢੇਰ ਹੋ ਗਈ। ਟੈਸਟ ਸੀਰੀਜ਼ ਦਾ ਹੁਣ ਤੀਜਾ ਮੈਚ 16 ਜਨਵਰੀ ਨੂੰ ਖੇਡਿਆ ਜਾਵੇਗਾ।

PunjabKesari


Garg

Reporter

Related News