RSA vs ENG : ਦੱ. ਅਫਰੀਕਾ ਵਿਰੁੱਧ ਵਾਪਸੀ ਦੀ ਕੋਸ਼ਿਸ਼ ਕਰੇਗਾ ਇੰਗਲੈਂਡ

Friday, Jan 03, 2020 - 03:02 AM (IST)

RSA vs ENG : ਦੱ. ਅਫਰੀਕਾ ਵਿਰੁੱਧ ਵਾਪਸੀ ਦੀ ਕੋਸ਼ਿਸ਼ ਕਰੇਗਾ ਇੰਗਲੈਂਡ

ਕੇਪਟਾਊਨ- ਇੰਗਲੈਂਡ ਦੀ ਟੀਮ ਸ਼ੁੱਕਰਵਾਰ ਤੋਂ ਨਿਊਲੈਂਡਸ ਪਿੱਚ 'ਤੇ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੇ ਦੂਜੇ ਟੈਸਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਬਰਾਬਰੀ ਹਾਸਲ ਕਰਨਾ ਚਾਹੇਗੀ। ਇੰਗਲੈਂਡ ਨੂੰ ਪਹਿਲੇ ਟੈਸਟ ਵਿਚ ਦੱਖਣੀ ਅਫਰੀਕਾ ਹੱਥੋਂ 107 ਦੌੜਾਂ  ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ, ਜਿਸ ਤੋਂ ਬਾਅਦ  ਉਹ ਜਿੱਤ ਦਰਜ ਕਰਨ ਲਈ ਹਰ ਵਿਭਾਗ ਵਿਚ ਸੁਧਾਰ ਕਰਨਾ ਚਾਹੇਗੀ।
4 ਸਾਲ ਪਹਿਲਾਂ ਇੰਗਲੈਂਡ ਦੇ ਬੇਨ ਸਟੋਕਸ ਨੇ 11 ਛੱਕੇ ਲਾ ਕੇ 198 ਗੇਂਦਾਂ ਵਿਚ 258 ਦੌੜਾਂ ਬਣਾਈਆਂ ਸਨ ਤੇ ਜਾਨੀ ਬੇਅਰਸਟੋ (191 ਗੇਂਦਾਂ ਵਿਚ ਅਜੇਤੂ 150 ਦੌੜਾਂ) ਨਾਲ ਛੇਵੀਂ ਵਿਕਟ ਲਈ 399 ਦੌੜਾਂ ਦੀ ਵਿਸ਼ਵ ਟੈਸਟ ਰਿਕਾਰਡ ਸਾਂਝੇਦਾਰੀ ਬਣਾਈ ਸੀ। ਇੰਗਲੈਂਡ ਨੇ ਉਸ ਮੈਚ ਵਿਚ ਜਿੱਤ ਨਾਲ 4 ਮੈਚਾਂ ਦੀ ਲੜੀ ਵਿਚ 1-0 ਨਾਲ ਜਿੱਤ ਹਾਸਲ ਕਰਕੇ ਸੀਰੀਜ਼ ਜਿੱਤ ਲਈ ਸੀ ਪਰ ਇਸ ਵਾਰ ਟੀਮ ਸੈਂਚੁਰੀਅਨ ਵਿਚ ਸ਼ੁਰੂਆਤੀ ਮੁਕਾਬਲੇ ਵਿਚ ਹੀ ਹਾਰ ਗਈ ਹੈ, ਜਿਸ ਨਾਲ ਟੀਮ ਹੁਣ ਇਸ ਟੈਸਟ ਵਿਚ ਜਿੱਤ ਨਾਲ 1-1 ਦੀ ਬਰਾਬਰੀ 'ਤੇ ਆਉਣਾ ਚਾਹੇਗੀ।
ਇੰਗਲੈਂਡ ਦਾ ਕਪਤਾਨ ਜੋ ਰੂਟ ਆਪਣੀ ਟੀਮ ਦੇ ਵਿਦੇਸ਼ਾਂ ਵਿਚ ਹਾਲੀਆ ਖਰਾਬ ਰਿਕਾਰਡ ਤੋਂ ਕਾਫੀ ਦਬਾਅ ਵਿਚ ਹੈ। ਬੇਅਰਸਟੋ ਨੇ ਸੈਂਚੁਰੀਅਨ ਵਿਚ 1 ਤੇ 9 ਦੌੜਾਂ ਬਣਾਈਆਂ, ਜਿਸ ਨਾਲ ਉਸਦੇ ਨਿਊਲੈਂਡਸ ਵਿਚ ਇਸ ਵਾਰ ਖੇਡਣ ਦੀ ਸੰਭਾਵਨਾ ਘੱਟ ਹੈ। ਨਿਊਲੈਂਡਸ ਵਿਚ 2016 ਵਿਚ ਦੋਵਾਂ ਟੀਮਾਂ ਨੇ ਪਹਿਲੀ ਪਾਰੀ ਵਿਚ 600 ਦੌੜਾਂ ਤੋਂ ਵੱਧ ਦਾ ਸਕੋਰ ਬਣਾਇਆ ਸੀ। 2011 ਤੋਂ ਇੱਥੇ ਹੋਏ 11 ਟੈਸਟ ਮੈਚਾਂ ਵਿਚ ਸਿਰਫ ਇਕ ਹੀ ਡਰਾਅ ਰਿਹਾ ਹੈ। ਦੱਖਣੀ ਅਫਰੀਕਾ ਨੇ 10 ਵਿਚੋਂ 9 ਮੈਚ ਜਿੱਤੇ ਤੇ ਇਕ ਗੁਆਇਆ ਹੈ।


author

Gurdeep Singh

Content Editor

Related News