RR vs SRH: ਯੁਜਵੇਂਦਰ ਚਾਹਲ ਨੇ ਰਚਿਆ ਇਤਿਹਾਸ, ਬਣਾਏ 3 ਵੱਡੇ ਰਿਕਾਰਡ
Sunday, Apr 02, 2023 - 09:26 PM (IST)
ਸਪੋਰਟਸ ਡੈਸਕ : IPL 2023 ਦੇ ਚੌਥੇ ਮੈਚ 'ਚ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਰਾਜਸਥਾਨ ਰਾਇਲਜ਼ ਦੇ ਸਪਿਨਰ ਯੁਜਵੇਂਦਰ ਚਾਹਲ ਦੀ ਸ਼ਾਨਦਾਰ ਗੇਂਦਬਾਜ਼ੀ ਦੇਖਣ ਨੂੰ ਮਿਲੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 5 ਵਿਕਟਾਂ ਗੁਆ ਕੇ 203 ਦੌੜਾਂ ਬਣਾਈਆਂ। ਜਵਾਬ 'ਚ ਹੈਦਰਾਬਾਦ ਦੀ ਟੀਮ ਉਤਰੀ ਤਾਂ ਰਾਜਸਥਾਨ ਦੇ ਗੇਂਦਬਾਜ਼ਾਂ ਨੇ ਵੀ ਆਪਣੇ ਬੱਲੇਬਾਜ਼ਾਂ 'ਤੇ ਲਗਾਮ ਲਗਾਉਣ 'ਚ ਕੋਈ ਕਸਰ ਨਹੀਂ ਛੱਡੀ। ਇਸ ਦੌਰਾਨ ਚਾਹਲ ਨੇ ਹੈਰੀ ਬਰੂਕ ਦਾ ਸ਼ਿਕਾਰ ਕੀਤਾ ਅਤੇ ਟੀ-20 ਕ੍ਰਿਕਟ 'ਚ 3 ਖਾਸ ਰਿਕਾਰਡ ਬਣਾ ਕੇ ਨਵਾਂ ਇਤਿਹਾਸ ਰਚ ਦਿੱਤਾ।
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ : ਸਾਬਕਾ ਭਾਰਤੀ ਕ੍ਰਿਕਟਰ ਸਲੀਮ ਦੁਰਾਨੀ ਦਾ ਦਿਹਾਂਤ
ਇਤਿਹਾਸ ਰਚਿਆ
ਅਸਲ 'ਚ ਉਸ ਨੇ ਪਾਰੀ ਦੇ 7ਵੇਂ ਓਵਰ ਦੀ ਆਖਰੀ ਗੇਂਦ 'ਤੇ ਬਰੁਕ ਦਾ ਸ਼ਿਕਾਰ ਕਰਕੇ ਟੀ-20 ਕ੍ਰਿਕਟ 'ਚ ਆਪਣਾ 300ਵਾਂ ਵਿਕਟ ਹਾਸਲ ਕੀਤਾ ਅਤੇ ਫਾਰਮੈਟ 'ਚ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣ ਗਏ। ਭਾਰਤੀ ਲੈੱਗ ਸਪਿਨਰ ਨੇ ਟੀ-20 ਵਿੱਚ 265 ਮੈਚ ਖੇਡੇ ਹਨ ਅਤੇ ਹੁਣ ਤੱਕ 301 ਵਿਕਟਾਂ ਲਈਆਂ ਹਨ।
ਚਾਹਲ ਨੇ ਦੋ ਹੋਰ ਖਾਸ ਕਾਰਨਾਮੇ ਦਰਜ ਕੀਤੇ
ਇਸ ਤੋਂ ਇਲਾਵਾ ਚਾਹਲ ਆਈਪੀਐਲ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਅਤੇ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਸਪਿਨਰ ਵੀ ਬਣ ਗਏ ਹਨ। ਆਈਪੀਐਲ ਵਿੱਚ ਚਹਿਲ ਦੀ ਇਹ 167ਵੀਂ ਵਿਕਟ ਸੀ। ਇਸ ਦੇ ਨਾਲ ਉਸ ਨੇ ਹਮਵਤਨ ਅਤੇ ਸਪਿਨਰ ਅਮਿਤ ਮਿਸ਼ਰਾ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਨੇ ਆਈਪੀਐਲ ਵਿੱਚ 166 ਵਿਕਟਾਂ ਹਾਸਲ ਕੀਤੀਆਂ ਹਨ। ਚਾਹਲ ਹੁਣ ਡਵੇਨ ਬ੍ਰਾਵੋ ਅਤੇ ਲਸਿਥ ਮਲਿੰਗਾ ਤੋਂ ਬਾਅਦ ਆਈਪੀਐਲ ਵਿੱਚ ਤੀਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ।
ਇਹ ਵੀ ਪੜ੍ਹੋ : ਗੁਜਰਾਤ ਟਾਈਟਨਸ ਨੂੰ ਲੱਗਾ ਵੱਡਾ ਝਟਕਾ, ਕੇਨ ਵਿਲੀਅਮਸਨ IPL 2023 ਤੋਂ ਬਾਹਰ
ਆਈਪੀਐਲ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਸਪਿਨਰ:
167 - ਯੁਜ਼ਵੇਂਦਰ ਚਾਹਲ
166 - ਅਮਿਤ ਮਿਸ਼ਰਾ
157 - ਪੀਯੂਸ਼ ਚਾਵਲਾ
157 - ਰਵੀਚੰਦਰਨ ਅਸ਼ਵਿਨ
153 - ਸੁਨੀਲ ਨਰਾਇਣ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।