ਕ੍ਰਿਸ ਗੇਲ ਦੇ ਨਾਮ ਦਰਜ ਹੋਈ ਇਕ ਹੋਰ ਉਪਲਬੱਧੀ, IPL ਦੇ ਇਤਿਹਾਸ ’ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼

04/12/2021 9:47:42 PM

ਚੇਨਈ : ਪੰਜਾਬ ਕਿੰਗਜ਼ ਦੇ ਖੱਬੇ ਹੱਥ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਨੇ ਆਈ.ਪੀ.ਐਲ. 2021 ਦੇ ਪਹਿਲੇ ਹੀ ਮੈਚ ਵਿਚ ਇਕ ਨਵਾਂ ਕੀਰਤੀਮਾਨ ਬਣਾ ਦਿੱਤਾ। 41 ਸਾਲਾ ਗੇਲ ਆਈ.ਪੀ.ਐਲ. ਇਤਿਹਾਸ ਵਿਚ 350 ਛੱਕੇ ਲਗਾਉਣ ਵਾਲੇ ਪਹਿਲੇ ਅਤੇ ਇਕਲੌਤੇ ਬੱਲੇਬਾਜ਼ ਬਣ ਗਏ ਹਨ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਜਾ ਰਹੇ ਮੁਕਾਬਲੇ ਵਿਚ ਉਨ੍ਹਾਂ ਨੇ ਰਾਜਸਥਾਨ ਰਾਇਲਸ ਦੇ ਖ਼ਿਲਾਫ਼ ਇਹ ਉਪਲੱਬਧੀ ਹਾਸਲ ਕੀਤੀ। ਗੇਲ ਨੇ 8ਵੇਂ ਓਵਰ ਦੀ ਤੀਜੀ ਗੇਂਦ ’ਤੇ ਬੇਨ ਸਟੋਕਸ ਨੂੰ ਡੀਪ ਸਕਵੇਅਰ ਲੈਗ ਵੱਲ ਛੱਕਾ ਲਗਾਇਆ ਅਤੇ ਇਹ ਮੁਕਾਮ ਹਾਸਲ ਕੀਤਾ।

ਇਹ ਵੀ ਪੜ੍ਹੋ : 8 ਮਹੀਨੇ ਦੀ ਗਰਭਵਤੀ ਮਹਿਲਾ ਨੇ ਤਾਈਕਵਾਂਡੋ ’ਚ ਜਿੱਤਿਆ ਗੋਲਡ, ਤਾੜੀਆਂ ਦੀ ਆਵਾਜ਼ ਨਾਲ ਗੂੰਜਿਆ ਸਟੇਡੀਅਮ (ਵੀਡੀਓ)

PunjabKesari

ਦੱਸ ਦੇਈਏ ਕਿ ਆਈ.ਪੀ.ਐਲ. ਵਿਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ ਵਿਚ ਏ.ਬੀ. ਡਿਵੀਲੀਅਰਸ ਦੂਜੇ ਸਥਾਨ ’ਤੇ ਹੈ। ਉਨ੍ਹਾਂ ਨੇ 157 ਪਾਰੀਆਂ ਵਿਚ 237 ਛੱਕੇ ਲਗਾਏ ਹਨ। ਉਥੇ ਹੀ ਇਸ ਸੂਚੀ ਵਿਚ ਲਗਾਤਾਰ ਤੀਜੇ ਸਥਾਨ ’ਤੇ 216 ਛੱਕਿਆਂ ਨਾਲ ਧੋਨੀ ਮੌਜੂਦ ਹਨ। ਮੈਚ ਵਿਚ ਗੇਲ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਿਰਫ਼ 28 ਗੇਂਦਾਂ ਵਿਚ 40 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 4 ਚੌਕੇ ਅਤੇ 2 ਛੱਕੇ ਲਗਾਏ। ਉਨ੍ਹਾਂ ਨੇ ਰਾਹੁਲ ਨਾਲ ਮਿਲ ਕੇ ਦੂਜੀ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਵੀ ਕੀਤੀ। ਗੱਲ ਕਰੀਏ ਗੇਲ ਦੇ ਆਈ.ਪੀ.ਐਲ. ਪ੍ਰਦਰਸ਼ਨ ਦੀ ਤਾਂ ਉਨ੍ਹਾਂ ਦਾ ਇਹ 133ਵਾਂ ਮੁਕਾਬਲ ਹੈ। ਵੱਖ-ਵੱਖ ਟੀਮਾਂ ਵੱਲੋਂ ਖੇਡਦੇ ਹੋਏ 4801 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਨੇ ਇਹ ਦੌੜਾਂ 41.38 ਦੀ ਔਸਤ ਅਤੇ ਕਰੀਬ 150 ਦੀ ਸਟਰਾਈਕ ਰੇਟ ਨਾਲ ਬਣਾਈਆਂ ਹਨ। ਗੇਲ ਦੇ ਨਾਮ 6 ਸੈਂਕੜੇ ਅਤੇ 31 ਅਰਧ ਸੈਂਕੜੇ ਵੀ ਦਰਜ ਹਨ।

ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਾਅ ਲਈ ਘੋੜਿਆਂ ਨੂੰ ਦਿੱਤੀ ਜਾਣ ਵਾਲੀ ਦਵਾਈ ਖਾ ਰਹੇ ਹਨ ਇਸ ਦੇਸ਼ ਦੇ ਲੋਕ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 
 


cherry

Content Editor

Related News