ਵੈਲੇਨਟਾਈਨ ਡੇ ''ਤੇ ''ਨਵੇਂ ਪਿਆਰ'' ਦਾ ਖੁਲਾਸਾ ਕਰੇਗੀ ਰਾਇਲ ਚੈਲੰਜਰਜ਼ ਬੈਂਗਲੁਰੂ
Thursday, Feb 13, 2020 - 05:03 PM (IST)

ਨਵੀਂ ਦਿੱਲੀ : ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ ਸ਼ੁਰੂ ਹੋਮ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪ੍ਰੋਫਾਈਲ ਪਿਕਚਰਜ਼ ਹਟਾ ਦਿੱਤੀਆਂ ਹਨ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਕੁਝ ਨੂੰ ਲੱਗਿਆ ਕਿ ਟੀਮ ਆਪਣਾ ਲੋਗੋ, ਜਰਸੀ ਅਤੇ ਸਪਾਂਸਰ ਸਭ ਕੁਝ ਬਦਲ ਦੇਵੇਗੀ। ਇਸ ਮਾਮਲੇ ਵਿਚ ਫ੍ਰੈਂਚਾਈਜ਼ੀ ਨੇ ਹੁਣ ਆਪਣੀ ਚੁੱਪੀ ਤੋੜੀ ਹੈ। ਉਸ ਨੇ ਵੀਰਵਾਰ ਭਾਵ 13 ਫਰਵਰੀ 2020 ਦੀ ਦੋਪਿਹਰ 3.42 ਵਜੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਇਕ ਪੋਸਟ ਕੀਤੀ। ਇਸ ਵਿਚ ਲਿਖਿਆ ਸੀ, ''ਨਵਾਂ ਦਹਾਕਾ, ਨਵੀਂ ਆਰ. ਸੀ. ਬੀ.। ਕੀ ਤੁਸੀਂ ਇਸ ਦੇ ਲਈ ਤਿਆਰ ਹੋ।'' ਇਸ ਦੀ ਕੈਪਸ਼ਨ ਵਿਚ ਲਿਖਿਆ ਸੀ ਕਿ ਖੁਦ ਨੂੰ ਤਿਆਰ ਰੱਖੋ। 14 ਫਰਵਰੀ, ਇਸ ਤਾਰੀਖ ਨੂੰ ਯਾਦ ਰੱਖੋ।''
B R A C E Y O U R S E L V E S.
— Royal Challengers (@RCBTweets) February 13, 2020
14th February, remember the date. pic.twitter.com/OFQAFxDgFm
ਉਸ ਦੀ ਇਹ ਪੋਸਟ ਥੋੜੀ ਦੇਰ ਵਿ ਹੀ ਵਾਇਰਲ ਹੋ ਗਈ। ਕੁਝ ਪ੍ਰਸ਼ੰਸਕ ਲਿਖ ਰਹੇ ਹਨ ਕਿ ਉਹ ਉਡੀਕ ਨਹੀਂ ਕਰ ਸਕਦੇ। ਉੱਥੇ ਹੀ ਕੁਝ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਅਜਿਹੇ ਐਲਾਨ ਲਈ ਵੈਲੇਨਟਾਈਨ ਡੇ ਬਹੁਤ ਵੀ ਵੱਧੀਆ ਦਿਨ ਹੈ।