ਸੱਟ ਕਾਰਨ ਮੇਸੀ ਦਾ ਸਾਹਮਣਾ ਨਹੀਂ ਕਰ ਸਕੇਗਾ ਰੋਨਾਲਡੋ

Thursday, Feb 01, 2024 - 12:59 PM (IST)

ਸੱਟ ਕਾਰਨ ਮੇਸੀ ਦਾ ਸਾਹਮਣਾ ਨਹੀਂ ਕਰ ਸਕੇਗਾ ਰੋਨਾਲਡੋ

ਰਿਆਦ : ਕ੍ਰਿਸਟੀਆਨੋ ਰੋਨਾਲਡੋ ਸੱਟ ਕਾਰਨ ਲਿਓਨਿਲ ਮੇਸੀ ਖ਼ਿਲਾਫ਼ ਹੋਣ ਵਾਲਾ ਬਹੁਚਰਚਿਤ ਨੁਮਾਇਸ਼ੀ ਫੁੱਟਬਾਲ ਮੈਚ ਨਹੀਂ ਖੇਡ ਸਕਣਗੇ। ਵੀਰਵਾਰ ਨੂੰ ਇੱਥੇ ਰੋਨਾਲਡੋ ਦੇ ਕਲੱਬ ਅਲ ਨਾਸਰ ਅਤੇ ਮੇਸੀ ਦੀ ਇੰਟਰ ਮਿਆਮੀ ਵਿਚਾਲੇ ਮੈਚ ਹੈ।

ਅਲ ਨਾਸਰ ਦੇ ਕੋਚ ਲੁਈਸ ਕਾਸਤਰੋ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ, 'ਕ੍ਰਿਸਟੀਆਨੋ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹੈ। ਉਮੀਦ ਹੈ ਕਿ ਉਹ ਅਗਲੇ ਕੁਝ ਦਿਨਾਂ 'ਚ ਫਿੱਟ ਹੋ ਜਾਵੇਗਾ। ਉਹ ਇੰਟਰ ਮਿਆਮੀ ਦੇ ਖਿਲਾਫ ਨਹੀਂ ਖੇਡ ਸਕੇਗਾ। ਮੇਸੀ ਅਤੇ ਰੋਨਾਲਡੋ ਦੀ ਮੁਕਾਬਲੇਬਾਜ਼ੀ ਸਪੇਨ ਵਿੱਚ ਬਾਰਸੀਲੋਨਾ ਅਤੇ ਰੀਅਲ ਮੈਡਰਿਡ ਲਈ ਖੇਡਣ ਵਾਲੇ ਦਿਨਾਂ ਤੋਂ ਚਲੀ ਆ ਰਹੀ ਹੈ। ਦੋਵਾਂ ਨੇ ਮਿਲ ਕੇ ਪਿਛਲੇ 15 ਬੈਲਨ ਡੀ ਓਰ ਪੁਰਸਕਾਰਾਂ ਵਿੱਚੋਂ 13 ਜਿੱਤੇ ਹਨ।


author

Tarsem Singh

Content Editor

Related News