ਰੋਨਾਲਡੋ ਚੈਂਪੀਅਨਜ਼ ਲੀਗ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ’ਚੋਂ ਬਾਹਰ

Tuesday, Sep 17, 2024 - 11:03 AM (IST)

ਰੋਨਾਲਡੋ ਚੈਂਪੀਅਨਜ਼ ਲੀਗ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ’ਚੋਂ ਬਾਹਰ

ਰਿਆਦ (ਸਾਊਦੀ ਅਰਬ)– ਫੁੱਟਬਾਲ ਜਗਤ ਦੇ ਮਹਾਨ ਖਿਡਾਰੀਆਂ ਵਿਚੋਂ ਇਕ ਕ੍ਰਿਸਟਿਆਨੋ ਰੋਨਾਲਡੋ ਵਾਇਰਲ ਬੁਖਾਰ ਹੋਣ ਕਾਰਨ ਅਲ-ਸ਼ਾਰਟਾ ਵਿਰੁੱਧ ਹੋਣ ਵਾਲੇ ਏ. ਐੱਫ. ਸੀ. ਚੈਂਪੀਅਨਜ਼ ਲੀਗ ਏਲੀਟ ਟੂਰਨਾਮੈਂਟ ਵਿਚ ਆਪਣੇ ਡੈਬਿਊ ਮੈਚ ਲਈ ਅਲ-ਨਾਸਰ ਟੀਮ ਦੇ ਨਾਲ ਇਰਾਕ ਨਹੀਂ ਗਿਆ। ਰੋਨਾਲਡੋ ਦੀ ਕਪਤਾਨੀ ਵਾਲੇ ਸਾਊਦੀ ਅਰਬ ਕਲੱਬ ਅਲ-ਨਾਸਰ ਨੇ ਅਧਿਕਾਰਤ ਬਿਆਨ ਵਿਚ ਕਿਹਾ,‘‘ਪੁਰਤਗਾਲ ਦੇ ਫਾਰਵਰਡ ਦੀ ਸਿਹਤ ਠੀਕ ਨਹੀਂ ਸੀ ਤੇ ਉਹ ਵਾਇਰਲ ਬੁਖਾਰ ਦਾ ਸ਼ਿਕਾਰ ਹੋ ਗਿਆ ਸੀ।’’
ਉਸ ਨੇ ਕਿਹਾ ਕਿ ਟੀਮ ਦੇ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਰੋਨਾਲਡੋ ਨੂੰ ਫਿਲਹਾਲ ਆਰਾਮ ਕਰਨ ਦੀ ਲੋੜ ਹੈ।


author

Aarti dhillon

Content Editor

Related News