ਸਵਦੇਸ਼ ’ਚ ਨਹੀਂ ਚੱਲਿਆ ਰੋਨਾਲਡੋ, ਪੋਰਟੋ ਨੇ ਯੁਵੈਂਟਸ ਨੂੰ ਹਰਾਇਆ

Thursday, Feb 18, 2021 - 09:20 PM (IST)

ਸਵਦੇਸ਼ ’ਚ ਨਹੀਂ ਚੱਲਿਆ ਰੋਨਾਲਡੋ, ਪੋਰਟੋ ਨੇ ਯੁਵੈਂਟਸ ਨੂੰ ਹਰਾਇਆ

ਪੋਰਟੋ (ਪੁਰਤਗਾਲ)– ਪੁਰਤਗਾਲ ਦੇ ਕਲੱਬ ਪੋਰਟੋ ਨੇ ਦੋਵੇਂ ਹਾਫ ਦੇ ਸ਼ੁਰੂ ਵਿਚ ਗੋਲ ਕਰਕੇ ਚੈਂਪੀਅਨਸ ਲੀਗ ਫੁੱਟਬਾਲ ਟੂਰਨਾਮੈਂਟ ਦੇ ਆਖਰੀ-16 ਦੇ ਪਹਿਲੇ ਗੇੜ ਵਿਚ ਯੁਵੈਂਟਸ ਨੂੰ 2-1 ਨਾਲ ਹਰਾ ਕੇ ਕ੍ਰਿਸਟਿਆਨੋ ਰੋਨਾਲਡੋ ਦਾ ਸਵਦੇਸ਼ ਵਿਚ ਜਾਦੂ ਨਹੀਂ ਚੱਲਣ ਦਿੱਤਾ। ਮੇਹਦੀ ਤਾਰੇਮੀ ਨੇ ਮੈਚ ਸ਼ੁਰੂ ਹੋਣ ਤੋਂ ਬਾਅਦ 63ਵੇਂ ਸੈਕੰਡ ਵਿਚ ਹੀ ਯੂਵੈਂਟਸ ਦੇ ਡਿਫੈਂਡਰਾਂ ਦੀਆਂ ਗਲਤੀਆਂ ਦਾ ਫਾਇਦਾ ਚੁੱਕ ਕੇ ਗੋਲ ਕੀਤਾ ਜਦਕਿ ਮੋਸਾ ਮਰੇਗਾ ਨੇ ਦੂਜੇ ਹਾਫ ਵਿਚ 19ਵੇਂ ਸੈਕੰਡ ਵਿਚ ਗੋਲ ਕਰਕੇ ਆਪਣੀ ਟੀਮ ਨੂੰ 2-0 ਨਾਲ ਬੜ੍ਹਤ ਦਿਵਾਈ। 
ਫੇਡਰਿਕੋ ਚੀਸਾ ਨੇ 82ਵੇਂ ਮਿੰਟ ਵਿਚ ਇਟਲੀ ਦੇ ਕਲੱਬ ਯੁਵੈਂਟਸ ਵਲੋਂ ਗੋਲ ਕੀਤਾ, ਜਿਹੜਾ ਕਿ ਦੂਜੇ ਗੇੜ ਤੋਂ ਬਾਅਦ ਆਖਰੀ ਸਕੋਰ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਯੁਵੈਂਟਸ ਦਾ ਫਾਰਵਰਡ ਰੋਨਾਲਡੋ ਆਪਣੇ ਦੇਸ਼ ਵਿਚ ਮੈਚ ਖੇਡ ਰਿਹਾ ਸੀ ਪਰ ਉਹ ਕਿਸੇ ਤਰ੍ਹਾਂ ਪ੍ਰਭਾਵ ਛੱਡਣ ਵਿਚ ਅਸਫਲ ਰਿਹਾ। ਦੂਜੇ ਗੇੜ ਦਾ ਮੈਚ 9 ਮਾਰਚ ਨੂੰ ਤੁਰਿਨ ਵਿਚ ਖੇਡਿਆ ਜਾਵੇਗਾ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News