ਜੁਵੈਂਟਸ ਦੇ ਟ੍ਰੇਨਿੰਗ ਸੈਂਟਰ ਪਹੁੰਚਿਆ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ

Wednesday, May 20, 2020 - 10:43 AM (IST)

ਜੁਵੈਂਟਸ ਦੇ ਟ੍ਰੇਨਿੰਗ ਸੈਂਟਰ ਪਹੁੰਚਿਆ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ

ਤੂਰਿਨ– ਚਮਤਕਾਰੀ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ 10 ਹਫਤੇ ਦੇ ਫਰਕ ਤੋਂ ਬਾਅਦ ਮੰਗਲਵਾਰ ਨੂੰ ਇਟਲੀ ਦੇ ਸਿਰੀ ਏ ਫੁੱਟਬਾਲ ਕਲੱਬ ਜੁਵੈਂਟਸ ਦੇ ਟ੍ਰੇਨਿੰਗ ਸੈਂਟਰ ਪਹੁੰਚਿਆ। ਪੁਰਤਗਾਲ ਦਾ 35 ਸਾਲ ਦਾ ਇਹ ਖਿਡਾਰੀ ਖੁਦ ਦੀ ਜੀਪ ਚਲਾ ਕੇ ਜੁਵੈਂਟਸ ਟ੍ਰੇਨਿੰਗ ਸੈਂਟਰ ਪਹੁੰਚਿਆ।

PunjabKesari

ਮੀਡੀਆ ਰਿਪਰੋਟਾਂ ਮੁਤਾਬਕ 5 ਵਾਰ ਫੀਫਾ ਦੇ ਸਰਵਸ੍ਰੇਸ਼ਠ ਫੁੱਟਬਾਲਰ ਰਹੇ ਇਸ ਖਿਡਾਰੀ ਦੀ ਇੱਥੇ ਪਹੁੰਚਣ ਤੋਂ ਬਾਅਦ ਡਾਕਟਰੀ ਜਾਂਚ ਹੋਈ। ਡਾਕਟਰੀ ਜਾਂਚ ਤੋਂ ਬਾਅਦ ਉਹ ਟੀਮ ਦੇ ਹੋਰਨਾਂ ਖਿਡਾਰੀਆਂ ਨਾਲ ਅਭਿਆਸ ਲਈ ਉਤਰਿਆ। ਜੁਵੈਂਟਸ ਦੇ ਖਿਡਾਰੀਆਂ ਨੇ 4 ਮਈ ਨੂੰ ਨਿੱਜੀ ਤੌਰ ’ਤੇ ਅਭਿਆਸ ਸ਼ੁਰੂ ਕੀਤਾ ਸੀ। ਇਸੇ ਦਿਨ ਰੋਨਾਲਡੋ ਲਾਕਡਾਊਨ ਦੌਰਾਨ ਪੁਰਤਗਾਲ ਸਥਿਤ ਅਾਪਣੇ ਘਰ ਵਿਚ ਸਮਾਂ ਬਿਤਾਉਣ ਤੋਂ ਬਾਅਦ ਟੀਮ ਦੇ ਘਰੇਲੂ ਸ਼ਹਿਰ ਤੂਰਿਨ ਪਹੁੰਚਿਆ ਸੀ। ਉਹ ਉਥੇ ਪਹੁੰਚਣ ਤੋਂ ਬਾਅਦ 2 ਹਫਤਿਆਂ ਤਕ ਇਕਾਂਤਵਾਸ ਵਿਚ ਰਿਹਾ। ਰੋਨਾਲਡੋ ਨੇ ਲੀਗ ਵਿਚ ਆਪਣਾ ਪਿਛਲਾ ਮੁਕਾਬਲਾ 8 ਮਾਰਚ ਨੂੰ ਖੇਡਿਆ ਸੀ। ਇਸ ਮੈਚ ਵਿਚ ਉਸਦੇ ਗੋਲ ਦੀ ਮਦਦ ਨਾਲ ਟੀਮ ਨੇ ਇੰਟਰ ਮਿਲਾਨ ਨੂੰ 2-0 ਨਾਲ ਹਰਾਇਆ ਸੀ। ਇਟਲੀ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਖਰਾਬ ਸਥਿਤੀ ਤੋਂ ਬਾਅਦ ਇਸ ਮੈਚ ਤੋਂ ਬਾਅਦ ਸਿਰੀ ਏ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

PunjabKesari

ਲੀਗ ਨੂੰ ਉਮੀਦ ਹੈ ਕਿ ਉਹ 13 ਜੂਨ ਤੋਂ ਪ੍ਰਤੀਯੋਗਿਤਾ ਨੂੰ ਫਿਰ ਤੋਂ ਸ਼ੁਰੂ ਕਰ ਸਕਣਗੇ ਪਰ ਇਟਾਲੀਅਨ ਫੁੱਟਬਾਲ ਮਹਾਸੰਘ (ਐੱਫ.ਆਈ.ਜੀ. ਸੀ.) ਦੇ ਨਵੇਂ ਐਲਾਨ ਨਾਲ ਉਸਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗਾ ਹੈ। ਏ. ਆਈ. ਜੀ. ਸੀ. ਨੇ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਿਸਰੀ ਏ ਸਮੇਤ ਉਸਦੀਆਂ ਸਾਰੀਆਂ ਪ੍ਰਤੀਯੋਗਿਤਾਵਾਂ 14 ਜੂਨ ਤਕ ਮੁਲਤਵੀ ਰਹਿਣਗੀਆਂ।


author

Ranjit

Content Editor

Related News