ਫੁੱਟਬਾਲਰ ਰੋਨਾਲਡੋ ਦਾ ਇਹ ਕਦਮ 'ਕੋਕਾ ਕੋਲਾ' ਨੂੰ ਪਿਆ ਭਾਰੀ, ਹੋਇਆ 29 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ
Wednesday, Jun 16, 2021 - 12:49 PM (IST)
ਨਵੀਂ ਦਿੱਲੀ : ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦੁਨੀਆ ਦੇ ਸਭ ਤੋਂ ਫਿੱਟ ਖਿਡਾਰੀਆਂ ਵਿਚੋਂ ਇਕ ਹਨ। ਰੋਨਾਲਡੋ ਫੁੱਟਬਾਲ ਮੈਦਾਨ ਦੇ ਅੰਦਰ ਅਤੇ ਬਾਹਰ ਦੋਵਾਂ ਜਗ੍ਹਾਵਾਂ ’ਤੇ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਹੰਗਰੀ ਖ਼ਿਲਾਫ਼ ਪੁਰਤਗਾਲ ਟੀਮ ਦੇ ਯੂਰੋ 2020 ਦੇ ਮੈਚ ਤੋਂ ਪਹਿਲਾਂ ਸਟਾਰ ਸਟ੍ਰਾਈਕਰ ਨੇ ਕੁੱਝ ਅਜਿਹਾ ਕੀਤਾ, ਜਿਸ ਨਾਲ ਦੁਨੀਆ ਦੀ ਦਿੱਗਜ ਕੰਪਨੀ ਕੋਕਾ ਕੋਲਾ ਕੰਪਨੀ ਨੂੰ 29,300 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ।
ਇਹ ਵੀ ਪੜ੍ਹੋ: ਪੁਜਾਰਾ ਨੇ ਉਸ ਦੀ ਆਲੋਚਨਾ ਕਰਨ ਵਾਲਿਆਂ ਤੋਂ ਵੱਧ ਯੋਗਦਾਨ ਦਿੱਤੈ : ਸਚਿਨ ਤੇਂਦੁਲਕਰ
👀 @Cristiano moving the sugary/unhealthy drinks and instead telling people to drink water… #Euro2020 pic.twitter.com/gcfssmmJ0r
— Samantha Quek (@SamanthaQuek) June 14, 2021
ਦਰਅਸਲ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿਚ ਜਿਵੇਂ ਹੀ ਰੋਨਾਲਡੋ ਆਏ, ਉਨ੍ਹਾਂ ਨੇ ਦੇਖਿਆ ਕਿ ਟੇਬਲ ’ਤੇ ਉਨ੍ਹਾਂ ਦੇ ਸਾਹਮਣੇ ਕੋਕਾ ਕੋਲਾ ਦੀਆਂ 2 ਬੋਤਲਾਂ ਰੱਖੀਆਂ ਹੋਈਆਂ ਹਨ। ਇਸ ਦੇ ਬਾਅਦ ਇਸ ਸਟਾਰ ਫੁੱਟਬਾਲਰ ਨੇ ਖ਼ੁਦ ਹੀ ਬੋਤਲਾਂ ਨੂੰ ਉਥੋਂ ਹਟਾ ਦਿੱਤਾ ਅਤੇ ਪਾਣੀ ਦੀ ਬੌਤਲ ਨੂੰ ਚੁੱਕ ਕੇ ਪ੍ਰਸ਼ੰਸਕਾਂ ਨੂੰ ਕੋਕਾ ਕੋਲ ਦੀ ਬਜਾਏ ਪਾਣੀ ਪੀਣ ਦੀ ਅਪੀਲ ਕੀਤੀ। ਰੋਨਾਲਡੋ ਦੀ ਇਸ ਅਪੀਲ ਦੇ ਬਾਅਦ ਕੋਕਾ ਕੋਲਾ ਬਣਾਉਣ ਵਾਲੀ ਕੰਪਨੀ ਨੂੰ ਭਾਰੀ ਨੁਕਸਾਨ ਚੁੱਕਣਾ ਪਿਆ। ਇਹ ਕੰਪਨੀ ਯੂਰੋ ਕੱਪ ਦੀ ਪ੍ਰਾਯੋਜਕ ਵੀ ਹੈ। ‘ਦਿ ਡੇਲੀ ਸਟਾਰ’ ਮੁਤਾਬਕ ਰੋਨਾਲਡੋ ਦੀ ਅਪੀਲ ਦੇ ਬਾਅਦ ਕੋਕਾ ਕੋਲਾ ਬਣਾਉਣ ਵਾਲੀ ਕੰਪਨੀ ਦੇ ਸ਼ੇਅਰ 1.6 ਫ਼ੀਸਦੀ ਤੱਕ ਡਿੱਗ ਗਏ। ਕੰਪਨੀ ਦਾ ਮਾਰਕਿਟ ਕੈਪ 242 ਅਰਬ ਡਾਲਰ ਤੋਂ ਘੱਟ ਕੇ 238 ਅਰਬ ਡਾਲਰ ’ਤੇ ਆ ਗਿਆ। ਯਾਨੀ ਕੰਪਨੀ ਨੂੰ ਇਕ ਦਿਨ ਵਿਚ 4 ਅਰਬ ਡਾਲਰ (29,300 ਕਰੋੜ ਰੁਪਏ) ਦਾ ਨੁਕਸਾਨ ਚੁੱਕਣਾ ਪਿਆ।
ਦੱਸ ਦੇਈਏ ਕਿ ਯੂਰੋ ਕੱਪ ਦੇ ਪਹਿਲੇ ਮੈਚ ਵਿਚ ਪੁਰਤਗਾਲ ਨੇ ਹੰਗਰੀ ਨੂੰ 3-0 ਨਾਲ ਹਰਾਇਆ। ਰੋਨਾਲਡੋ ਨੇ 87ਵੇਂ ਮਿੰਟ ਵਿਚ ਪੈਨਲਟੀ ਸਪਾਟ ’ਤੇ ਗੋਲ ਕੀਤਾ ਅਤੇ ਫਿਰ ਇੰਜੁਰੀ ਟਾਈਮ ’ਚ ਦੂਜਾ ਗੋਲ ਕੀਤਾ।
ਇਹ ਵੀ ਪੜ੍ਹੋ: 7 ਸਾਲ ਬਾਅਦ ਇੰਗਲੈਂਡ ਵਿਰੁੱਧ ਟੈਸਟ ਕ੍ਰਿਕਟ ’ਚ ਵਾਪਸੀ ਕਰੇਗੀ ਭਾਰਤੀ ਮਹਿਲਾ ਟੀਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।