ਰੋਨਾਲਡੋ ਦੇ 2 ਗੋਲ ਨਾਲ ਯੁਵੇਂਟਸ ਦੀ ਆਸਾਨ ਜਿੱਤ

Wednesday, Feb 24, 2021 - 02:22 AM (IST)

ਰੋਨਾਲਡੋ ਦੇ 2 ਗੋਲ ਨਾਲ ਯੁਵੇਂਟਸ ਦੀ ਆਸਾਨ ਜਿੱਤ

ਤੂਰਿਨ (ਇਟਲੀ)- ਕ੍ਰਿਸਟੀਆਨੋ ਰੋਨਾਲਡੋ ਦੇ 2 ਗੋਲ ਦੀ ਮਦਦ ਨਾਲ ਯੁਵੇਂਟਸ ਨੇ ਇਟਾਲੀਅਨ ਫੁੱਟਬਾਲ ਲੀਗ ਸੀਰੀਜ਼ ਏ ’ਚ ਕਰੋਟੋਨ ਨੂੰ 3-0 ਨਾਲ ਹਰਾ ਕੇ ਫਿਰ ਜਿੱਤ ਦਾ ਰਸਤਾ ਫੜਿਆ। ਰੋਨਾਲਡੋ ਨੇ ਪਹਿਲੇ ਹਾਫ ਦੇ 38ਵੇਂ ਮਿੰਟ ’ਚ ਪਹਿਲਾ ਗੋਲ ਕੀਤਾ ਅਤੇ ਫਿਰ ਇੰਜੁਰੀ ਟਾਈਮ ’ਚ ਦੂਜਾ ਗੋਲ ਕਰ ਕੇ ਯੁਵੇਂਟਸ ਨੂੰ ਹਾਫ ਟਾਈਮ ਤੱਕ 2-0 ਨਾਲ ਅੱਗੇ ਰੱਖਿਆ। ਟੀਮ ਵੱਲੋਂ ਤੀਜਾ ਗੋਲ ਵੇਸਟਨ ਮੈਕੇਨੀ ਨੇ 66ਵੇਂ ਮਿੰਟ ’ਚ ਕੀਤਾ। ਇਸ ਜਿੱਤ ਨਾਲ ਯੁਵੇਂਟਸ ਸਾਰਣੀ ’ਚ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ ਪਰ ਉਹ ਟਾਪ ’ਤੇ ਚੱਲ ਰਹੇ ਇੰਟਰ ਮਿਲਾਨ ਤੋਂ 8 ਅੰਕ ਪਿੱਛੇ ਹੈ। 

PunjabKesari
ਇੰਟਰ ਮਿਲਾਨ ਦੇ 23 ਮੈਚਾਂ ’ਚ 53 ਅਤੇ ਯੁਵੇਂਟਸ ਦੇ 22 ਮੈਚਾਂ ’ਚ 45 ਅੰਕ ਹਨ। ਕਰੋਟੋਨ ਦੀ ਇਹ ਲਗਾਤਾਰ 5ਵੀਂ ਹਾਰ ਹੈ ਅਤੇ ਉਸ ’ਤੇ ਦੂਜੇ ਡਵੀਜ਼ਨ ’ਚ ਖਿਸਕਣ ਦਾ ਖਤਰਾ ਮੰਡਰਾ ਰਿਹਾ ਹੈ। ਯੁਵੇਂਟਸ ਨੂੰ ਇਸ ਜਿੱਤ ਦੀ ਸਖਤ ਦਰਕਾਰ ਸੀ ਕਿਉਂਕਿ ਉਸ ਲਈ ਪਿੱਛਲੇ ਹਫਤੇ ਨਿਰਾਸ਼ਾਜਨਕ ਰਿਹਾ ਸੀ। ਉਸ ਨੂੰ ਚੈਂਪੀਅਨਜ਼ ਲੀਗ ਦੇ ਅੰਤਿਮ-16 ਦੇ ਪਹਿਲੇ ਪੜਾਅ ਦੇ ਮੈਚ ’ਚ ਪੋਰਟੋ ਨਾਲ ਜਦੋਂਕਿ ਸੀਰੀਜ਼ ਏ ’ਚ ਨੈਪੋਲੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

PunjabKesari

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News