ਰੋਨਾਲਡਿਨ੍ਹੋ ਦੀ ਨਜ਼ਰਬੰਦੀ ਤੋਂ ਰਿਹਾਅ ਕਰਨ ਦੀ ਅਪੀਲ ਰੱਦ
Sunday, Jul 12, 2020 - 08:54 PM (IST)
ਅਸੰਸਿਅਨ– ਬ੍ਰਾਜ਼ੀਲ ਤੇ ਬਾਰਸੀਲੋਨਾ ਦੇ ਸਾਬਕਾ ਫੁੱਟਬਾਲਰ ਰੋਨਾਲਡਿਨ੍ਹੋ ਤੇ ਉਸਦੇ ਭਰਾ ਦੀ ਪੈਰਾਗਵੇ ਵਿਚ ਨਜ਼ਰਬੰਦੀ ਤੋਂ ਰਿਹਾਅ ਕਰਨ ਦੀ ਅਪੀਲ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। 40 ਸਾਲਾ ਰੋਨਾਲਡਿਨ੍ਹੋ ਤੇ ਉਸਦੇ ਵੱਡੇ ਭਰਾ ਰਾਬਟਰ ਐਸਿਸ ਨੇ ਦੱਖਣੀ ਅਫਰੀਕੀ ਦੇਸ਼ ਪੈਰਾਗਵੇ ਵਿਚ ਨਕਲੀ ਪਾਸਪੋਰਟ ਦੇ ਨਾਲ ਐਂਟਰੀ ਕਰਨ ਦੇ ਦੋਸ਼ ਵਿਚ ਇਕ ਮਹੀਨੇ ਤੋਂ ਵੱਧ ਸਮਾਂ ਜੇਲ ਵਿਚ ਬਿਤਾਇਆ। ਇਨ੍ਹਾਂ ਦੋਵਾਂ ਨੂੰ 16 ਲੱਖ ਅਮਰੀਕੀ ਡਾਲਰ ਦੀ ਜ਼ਮਾਨਤ ਰਾਸ਼ੀ ਦਾ ਭੁਗਤਾਨ ਕਰਨ ਦੀ ਸਹਿਮਤੀ ਤੋਂ ਬਾਅਦ ਅਪ੍ਰੈਲ ਵਿਚ ਰਾਜਧਾਨੀ ਅਸੰਸਿਅਨ ਦੇ ਚਾਰ ਸਿਤਾਰਾ ਪਲਮਾਰੋਗਾ ਹੋਟਲ ਵਿਚ ਰੱਖਿਆ ਗਿਆ ਹੈ । ਸਥਾਨਕ ਮੀਡੀਆ ਅਨੁਸਾਰ ਇਨ੍ਹਾਂ ਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਦੋਵਾਂ ਭਰਾਵਾਂ ਨੂੰ ਛੇ ਮਹੀਨਿਆਂ ਤਕ ਹਿਰਾਸਤ ਵਿਚ ਰਹਿਣਾ ਪਵੇਗਾ।
ਰੋਨਾਲਡਿਨ੍ਹੋ ਤੇ ਐਸਿਸ 4 ਮਾਰਚ ਨੂੰ ਬੱਚੇ ਦੇ ਇਕ ਚੈਰਿਟੀ ਪ੍ਰੋਗਰਾਮ ਵਿਚ ਹਿੱਸਾ ਲੈਣ ਤੇ ਇਕ ਨਵੀਂ ਕਿਤਾਬ ਦੇ ਪ੍ਰਚਾਰ ਲਈ ਪੈਰਾਗਵੇ ਗਏ ਸਨ। ਉਨ੍ਹਾਂ ਨੂੰ ਉਥੇ ਝੂਠੇ ਦਸਤਾਵੇਜ਼ਾਂ ਦੇ ਇਸਤੇਮਾਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਦੋਵਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਅਸੰਸਿਅਨ ਆਉਣ 'ਤੇ ਪਾਸਪੋਰਟ 'ਤੋਹਫੇ' ਦੇ ਰੂਪ ਵਿਚ ਭੇਟ ਕੀਤੇ ਗਏ ਸਨ।