ਚੈਂਪੀਅਨਜ਼ ਟਰਾਫੀ ਦੇ ਫੋਟੋਸ਼ੂਟ ਲਈ ਰੋਹਿਤ ਨਹੀਂ ਜਾਣਗੇ ਪਾਕਿਸਤਾਨ? BCCI ਨੇ PCB ਦਾ ਤੋੜਿਆ ਹੰਕਾਰ
Thursday, Jan 16, 2025 - 10:15 AM (IST)
ਸਪੋਰਟਸ ਡੈਸਕ : ਆਈਸੀਸੀ ਚੈਂਪੀਅਨਜ਼ ਟਰਾਫੀ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਹੈ ਪਰ ਇਸ ਤੋਂ ਠੀਕ ਪਹਿਲਾਂ ਰੋਹਿਤ ਸ਼ਰਮਾ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਜਿਸ ਕਾਰਨ ਪਾਕਿਸਤਾਨ ਦਾ ਹੰਕਾਰ ਚੂਰ-ਚੂਰ ਹੋ ਗਿਆ ਹੈ। ਦਰਅਸਲ, ਰੋਹਿਤ ਸ਼ਰਮਾ ਨੂੰ ਲੈ ਕੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ ਕਿ ਉਹ ਚੈਂਪੀਅਨਸ ਟਰਾਫੀ ਦੇ ਕਪਤਾਨਾਂ ਦੇ ਫੋਟੋਸ਼ੂਟ ਲਈ ਪਾਕਿਸਤਾਨ ਜਾਣਗੇ ਜਾਂ ਨਹੀਂ। ਪਰ ਹੁਣ ਇਸ ਸਬੰਧੀ ਇਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ, ਜਿਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਰੋਹਿਤ ਸ਼ਰਮਾ ਕਪਤਾਨਾਂ ਦੇ ਫੋਟੋਸ਼ੂਟ ਲਈ ਪਾਕਿਸਤਾਨ ਨਹੀਂ ਜਾਣਗੇ।
ਪਾਕਿਸਤਾਨ 'ਚ ਕਪਤਾਨਾਂ ਦੀ ਪ੍ਰੈੱਸ ਕਾਨਫਰੰਸ ਹੋਣੀ ਹੈ, ਜੋ 16 ਅਤੇ 17 ਫਰਵਰੀ ਨੂੰ ਹੋਣੀ ਹੈ। ਅਜਿਹੇ 'ਚ ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਤੋਂ ਇਹ ਸਾਫ ਹੋ ਗਿਆ ਹੈ ਕਿ ਰੋਹਿਤ ਸ਼ਰਮਾ ਕਿਸੇ ਵੀ ਹਾਲਤ 'ਚ ਪਾਕਿਸਤਾਨ ਨਹੀਂ ਜਾਣਗੇ। ਹਾਲਾਂਕਿ ਸਾਨੂੰ ਅਜੇ ਇਸਦੇ ਅਧਿਕਾਰਤ ਐਲਾਨ ਦੀ ਉਡੀਕ ਕਰਨੀ ਪਵੇਗੀ। ਇਸ 'ਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦਾ ਕੀ ਸਟੈਂਡ ਹੋਵੇਗਾ, ਇਹ ਵੀ ਦੇਖਣਾ ਹੋਵੇਗਾ। ਭਾਰਤੀ ਟੀਮ ਨੇ ਅਜੇ ਤੱਕ ਚੈਂਪੀਅਨਸ ਟਰਾਫੀ ਲਈ ਆਪਣੀ ਟੀਮ ਦਾ ਐਲਾਨ ਨਹੀਂ ਕੀਤਾ ਹੈ ਜਿਸ ਦਾ ਐਲਾਨ ਬੀਸੀਸੀਆਈ ਦੀ 18-19 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਕੀਤਾ ਜਾ ਸਕਦਾ ਹੈ। ਟੀਮ ਇੰਡੀਆ ਨੂੰ ਆਪਣੇ ਸਾਰੇ ਮੈਚ ਦੁਬਈ 'ਚ ਖੇਡਣੇ ਹਨ। ਜੇਕਰ ਟੀਮ ਸੈਮੀਫਾਈਨਲ ਅਤੇ ਫਾਈਨਲ 'ਚ ਪਹੁੰਚਦੀ ਹੈ ਤਾਂ ਇਹ ਮੈਚ ਵੀ ਦੁਬਈ 'ਚ ਹੀ ਖੇਡੇ ਜਾਣਗੇ।
ਇਹ ਵੀ ਪੜ੍ਹੋ : ਪਨੀਰ ਤੋਂ ਵੀ ਸਸਤੀ ਹੈ ਪਾਕਿਸਤਾਨ 'ਚ ਚੈਂਪੀਅਨਸ ਟਰਾਫੀ ਦੀ ਟਿਕਟ, ਕੀਮਤ ਜਾਣ ਹੋ ਜਾਵੋਗੇ ਹੈਰਾਨ
ਚੈਂਪੀਅਨਸ ਟਰਾਫੀ ਦਾ ਪਹਿਲਾ ਮੈਚ 19 ਫਰਵਰੀ ਨੂੰ ਹੋਵੇਗਾ
ਅੱਠ ਦੇਸ਼ਾਂ ਦਾ ਇਹ ਟੂਰਨਾਮੈਂਟ 19 ਫਰਵਰੀ ਨੂੰ ਕਰਾਚੀ ਵਿਚ ਸ਼ੁਰੂ ਹੋਵੇਗਾ, ਜਿਸ ਵਿਚ ਮੌਜੂਦਾ ਚੈਂਪੀਅਨ ਪਾਕਿਸਤਾਨ ਦਾ ਸਾਹਮਣਾ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਨਾਲ ਹੋਵੇਗਾ। ਭਾਰਤ ਦੀ ਮੁਹਿੰਮ ਅਗਲੇ ਦਿਨ ਦੁਬਈ ਵਿਚ ਬੰਗਲਾਦੇਸ਼ ਖ਼ਿਲਾਫ਼ ਸ਼ੁਰੂ ਹੋਵੇਗੀ। ਭਾਰਤ ਅਤੇ ਮੌਜੂਦਾ ਚੈਂਪੀਅਨ ਪਾਕਿਸਤਾਨ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੇ ਨਾਲ ਗਰੁੱਪ ਏ ਦਾ ਹਿੱਸਾ ਹਨ। ਗਰੁੱਪ ਬੀ ਵਿਚ ਅਫਗਾਨਿਸਤਾਨ, ਇੰਗਲੈਂਡ, ਆਸਟਰੇਲੀਆ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।
ਚੈਂਪੀਅਨਸ ਟਰਾਫੀ 2025 ਵਿਚ 8 ਟੀਮਾਂ ਵਿਚਾਲੇ ਕੁੱਲ 15 ਮੈਚ ਹੋਣਗੇ। ਟੀਮਾਂ ਨੂੰ 2 ਗਰੁੱਪਾਂ ਵਿਚ ਵੰਡਿਆ ਗਿਆ ਹੈ। ਭਾਰਤ ਅਤੇ ਪਾਕਿਸਤਾਨ ਇੱਕੋ ਗਰੁੱਪ-ਏ ਵਿੱਚ ਹਨ। ਉਨ੍ਹਾਂ ਦੇ ਨਾਲ ਬਾਕੀ ਦੋ ਟੀਮਾਂ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਹਨ। ਜਦਕਿ ਦੱਖਣੀ ਅਫਰੀਕਾ, ਆਸਟ੍ਰੇਲੀਆ, ਅਫਗਾਨਿਸਤਾਨ ਅਤੇ ਇੰਗਲੈਂਡ ਨੂੰ ਗਰੁੱਪ-ਬੀ 'ਚ ਰੱਖਿਆ ਗਿਆ ਹੈ। ਸਾਰੀਆਂ 8 ਟੀਮਾਂ ਆਪੋ-ਆਪਣੇ ਗਰੁੱਪਾਂ ਵਿਚ 3-3 ਮੈਚ ਖੇਡਣਗੀਆਂ। ਇਸ ਤੋਂ ਬਾਅਦ ਹਰੇਕ ਗਰੁੱਪ ਦੀਆਂ ਟਾਪ-2 ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਪਹਿਲਾ ਸੈਮੀਫਾਈਨਲ ਦੁਬਈ ਵਿਚ ਹੋਵੇਗਾ, ਜਦਕਿ ਦੂਜਾ ਲਾਹੌਰ ਵਿਚ ਹੋਵੇਗਾ। ਇਸ ਤੋਂ ਬਾਅਦ ਫਾਈਨਲ ਮੈਚ ਖੇਡਿਆ ਜਾਵੇਗਾ। ਅਜਿਹੇ 'ਚ ਜੇਕਰ ਕੋਈ ਟੀਮ ਫਾਈਨਲ 'ਚ ਪਹੁੰਚਦੀ ਹੈ ਤਾਂ ਉਹ ਟੂਰਨਾਮੈਂਟ 'ਚ ਕੁੱਲ 5 ਮੈਚ ਖੇਡੇਗੀ।
ਇਹ ਵੀ ਪੜ੍ਹੋ : ਚੈਂਪੀਅਨਜ਼ ਟਰਾਫੀ ਤੋਂ ਰਿਸ਼ਭ ਪੰਤ ਬਾਹਰ! ਇਹ ਉਭਰਦਾ ਸਟਾਰ ਕਰ ਸਕਦੈ Replace
ਚੈਂਪੀਅਨਜ਼ ਟਰਾਫੀ ਦੇ ਗਰੁੱਪ
ਗਰੁੱਪ ਏ - ਪਾਕਿਸਤਾਨ, ਭਾਰਤ, ਨਿਊਜ਼ੀਲੈਂਡ, ਬੰਗਲਾਦੇਸ਼
ਗਰੁੱਪ ਬੀ - ਦੱਖਣੀ ਅਫਰੀਕਾ, ਆਸਟ੍ਰੇਲੀਆ, ਅਫਗਾਨਿਸਤਾਨ, ਇੰਗਲੈਂਡ।
ਭਾਰਤ ਅਤੇ ਪਾਕਿਸਤਾਨ ਇੱਕੋ ਗਰੁੱਪ 'ਚ
ਚੈਂਪੀਅਨਸ ਟਰਾਫੀ 2025 ਵਿੱਚ 8 ਟੀਮਾਂ ਵਿਚਾਲੇ ਫਾਈਨਲ ਸਮੇਤ ਕੁੱਲ 15 ਮੈਚ ਹੋਣਗੇ। ਸਾਰੀਆਂ ਟੀਮਾਂ ਨੂੰ 2 ਗਰੁੱਪਾਂ ਵਿਚ ਵੰਡਿਆ ਗਿਆ ਹੈ। ਭਾਰਤ ਅਤੇ ਪਾਕਿਸਤਾਨ ਇੱਕੋ ਗਰੁੱਪ-ਏ ਵਿਚ ਹਨ। ਉਨ੍ਹਾਂ ਦੇ ਨਾਲ ਬਾਕੀ ਦੋ ਟੀਮਾਂ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਹਨ, ਜਦਕਿ ਦੱਖਣੀ ਅਫਰੀਕਾ, ਆਸਟ੍ਰੇਲੀਆ, ਅਫਗਾਨਿਸਤਾਨ ਅਤੇ ਇੰਗਲੈਂਡ ਨੂੰ ਗਰੁੱਪ-ਬੀ 'ਚ ਰੱਖਿਆ ਗਿਆ ਹੈ।
ਸਾਰੀਆਂ 8 ਟੀਮਾਂ ਆਪੋ-ਆਪਣੇ ਗਰੁੱਪਾਂ ਵਿੱਚ 3-3 ਮੈਚ ਖੇਡਣਗੀਆਂ। ਇਸ ਤੋਂ ਬਾਅਦ ਹਰੇਕ ਗਰੁੱਪ ਦੀਆਂ ਟਾਪ-2 ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਪਹਿਲਾ ਸੈਮੀਫਾਈਨਲ ਦੁਬਈ ਵਿਚ ਹੋਵੇਗਾ ਜਦਕਿ ਦੂਜਾ ਲਾਹੌਰ ਵਿਚ ਹੋਵੇਗਾ। ਇਸ ਤੋਂ ਬਾਅਦ ਫਾਈਨਲ ਮੈਚ ਖੇਡਿਆ ਜਾਵੇਗਾ। ਅਜਿਹੇ 'ਚ ਜੇਕਰ ਕੋਈ ਟੀਮ ਫਾਈਨਲ 'ਚ ਪਹੁੰਚਦੀ ਹੈ ਤਾਂ ਉਹ ਟੂਰਨਾਮੈਂਟ 'ਚ ਕੁੱਲ 5 ਮੈਚ ਖੇਡੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8