ਇੱਕੋ ਮੈਚ ਵਿਚ ਦੋਹਾਂ ਟੀਮਾਂ ਵੱਲੋਂ ਖੇਡਣਗੇ ''ਰੋਹਿਤ ਸ਼ਰਮਾ''
Thursday, Jan 23, 2025 - 02:48 PM (IST)
ਸਪੋਰਟਸ ਡੈਸਕ- ਰਣਜੀ ਟਰਾਫੀ 'ਚ 23 ਜਨਵਰੀ ਨੂੰ ਮੁੰਬਈ ਤੇ ਜੰਮੂ ਕਸ਼ਮੀਰ ਵਿਚਾਲੇ ਮੁਕਾਬਲਾ ਹੋ ਰਿਹਾ ਹੈ। ਇਸ ਮੈਚ 'ਚ ਮੁੰਬਈ ਦੀ ਟੀਮ ਤੋਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਜਿੰਕਯ ਰਹਾਣੇ ਦੀ ਕਪਤਾਨੀ 'ਚ ਖੇਡ ਰਹੇ ਹਨ। ਰੋਹਿਤ ਤੋਂ ਇਲਾਵਾ ਮੁੰਬਈ ਦੀ ਟੀਮ ਵਿਚ ਯਸ਼ਸਵੀ ਜਾਇਸਵਾਲ ਨੂੰ ਵੀ 17 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਸਟਾਰ ਖਿਡਾਰੀਆਂ ਦੀ ਮੌਜੂਦਗੀ ਹੋਣ ਕਾਰਨ ਮੁੰਬਈ ਕ੍ਰਿਕਟ ਸੰਘ ਦੇ ਬੀਕੇਸੀ ਸਟੇਡੀਅਮ 'ਚ ਰੋਮਾਂਚਕ ਮੈਚ ਦੀ ਉਮੀਦ ਹੈ।
ਇਹ ਵੀ ਪੜ੍ਹੋ : IND vs ENG: ਅਰਸ਼ਦੀਪ ਸਿੰਘ ਨੇ ਬਣਾਇਆ ਵੱਡਾ ਰਿਕਾਰਡ, ਭਾਰਤ ਦਾ ਸਭ ਤੋਂ ਸਫਲ T20 ਗੇਂਦਬਾਜ਼ ਬਣਿਆ
ਇਸ ਮੈਚ 'ਚ ਜੰਮੂ ਕਸ਼ਮੀਰ ਦੀ ਟੀਮ ਤੋਂ ਰੋਹਿਤ ਸ਼ਰਮਾ ਖੇਡਦੇ ਦਿਸ ਸਕਦੇ ਹਨ। 30 ਸਾਲਾ ਰੋਹਿਤ ਮੀਡੀਅਮ ਪੇਸਰ ਗੇਂਦਬਾਜ਼ ਹੈ। ਜੰਮੂ ਕਸ਼ਮੀਰ ਦੇ ਰੋਹਿਤ ਸ਼ਰਮਾ ਇਸ ਰਣਜੀ ਸੀਜ਼ਨ (2024-25) 'ਚ ਇਕ ਮੈਚ ਦੀ ਇਕ ਪਾਰੀ 'ਚ ਖੇਡਿਆ ਹੈ ਤੇ ਅਜੇਤੂ 5 ਦੌੜਾਂ ਬਣਾਈਆਂ ਜਦਿਕ ਉਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲੀ।
ਇਹ ਵੀ ਪੜ੍ਹੋ : ਕਮਾਲ ਹੋ ਗਈ! 5 Player ਜ਼ੀਰੋ 'ਤੇ OUT, INDIA ਨੇ 4.2 ਓਵਰਾਂ 'ਚ ਜਿੱਤਿਆ ਮੁਕਾਬਲਾ
ਰੋਹਿਤ (J&K) ਦਾ ਘਰੇਲੂ ਰਿਕਾਰਡ
22 ਫਰਸਟ ਕਲਾਸ, 39 ਵਿਕਟਾਂ, 37 ਦੌੜਾਂ
8 ਲਿਸਟ ਏ ਮੈਚ, 8 ਵਿਕਟਾਂ, 14 ਦੌੜਾਂ
5 ਟੀ20, 5 ਵਿਕਟਾਂ, 5 ਦੌੜਾਂ
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਖਰੀਦਿਆ ਨਵਾਂ ਘਰ, ਕਰੋੜਾਂ 'ਚ ਹੈ ਕੀਮਤ, ਇੰਝ ਮਨਾਈ ਲੋਹੜੀ
ਦੂਜੇ ਪਾਸੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਆਖਰੀ ਵਾਰ 2015 (7 ਤੋਂ 10 ਨਵੰਬਰ) 'ਚ ਰਣਜੀ ਕ੍ਰਿਕਟ ਖੇਡਦੇ ਦਿਸੇ ਸਨ। ਉਦੋਂ ਰੋਹਿਤ ਨੇ ਯੂਪੀ ਦੇ ਖਿਲਾਫ ਵਾਨਖੇੜੇ ਸਟੇਡੀਅਮ 'ਚ 113 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
ਰੋਹਿਤ ਨੇ ਹੁਣ ਤਕ 128 ਫਰਸਟ ਕਲਾਸ ਮੈਚਾਂ 'ਚ 9287 ਦੌੜਾਂ ਬਣਾਈਆਂ ਹਨ, ਜਿੱਥੇ ਉਨ੍ਹਾਂ ਦੇ ਨਾਂ 309* ਦੌੜਾਂ ਦਾ ਸਰਵਉੱਚ ਸਕੋਰ ਹੈ। ਰੋਹਿਤ ਨੇ ਇਸ ਤੋਂ ਇਲਾਵਾ ਗੇਂਦਬਾਜ਼ੀ ਕਰਦੇ ਹੋਏ ਫਰਸਟ ਕਲਾਸ ਮੈਚਾਂ 'ਚ 24 ਵਿਕਟਾਂ ਵੀ ਲਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8