ਰੋਹਿਤ ਦੇ ਬਿਨਾ ਟੀਮ ਇੰਡੀਆ ਦਾ ਲਗਾਤਾਰ ਖ਼ਰਾਬ ਪ੍ਰਦਰਸ਼ਨ, ਦੇਖੋ ਹੈਰਾਨੀਜਨਕ ਅੰਕੜੇ

11/30/2020 3:42:34 PM

ਨਵੀਂ ਦਿੱਲੀ— ਭਾਰਤੀ ਟੀਮ ਇਸ ਸਮੇਂ ਆਸਟਰੇਲੀਆ 'ਚ ਹੈ, ਜਿੱਥੇ ਟੀਮ ਇੰਡੀਆ ਤੇ ਆਸਟਰੇਲੀਆ ਵਿਚਾਲੇ ਫ਼ਿਲਹਾਲ ਵਨ-ਡੇ ਸੀਰੀਜ਼ ਖੇਡੀ ਜਾ ਰਹੀ ਹੈ ਪਰ ਇਸ ਵਨ-ਡੇ ਸੀਰੀਜ਼ ਨੂੰ ਮੇਜ਼ਬਾਨ ਟੀਮ ਆਸਟਰੇਲੀਆ ਨੇ ਜਿੱਤ ਲਿਆ ਹੈ ਕਿਉਂਕਿ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਦੋ ਮੁਕਾਬਲੇ ਆਸਟਰੇਲੀਆ ਨੇ ਆਪਣੇ ਨਾਂ ਕਰ ਲਏ ਹਨ। ਗੱਲ ਇੱਥੇ ਹਾਰ-ਜਿੱਤ ਦੀ ਨਹੀਂ ਸਗੋਂ ਭਾਰਤੀ ਟੀਮ ਦੀ ਲਗਾਤਾਰ ਹਾਰ 'ਤੇ ਹੈ। 
ਇਹ ਵੀ ਪੜ੍ਹੋ : IND vs AUS: ਸ਼ਰਮਨਾਕ ਹਾਰ ਦੇ ਬਾਅਦ ਗੰਭੀਰ ਨੇ ਵਿਰਾਟ ਦੀ ਕਪਤਾਨੀ 'ਤੇ ਉਠਾਏ ਸਵਾਲ

ਦਰਅਸਲ, ਭਾਰਤੀ ਟੀਮ ਨੇ ਪਿਛਲੇ 7 ਕੌਮਾਂਤਰੀ ਮੈਚਾਂ 'ਚ ਇਕ ਵੀ ਮੈਚ ਨਹੀਂ ਜਿੱਤਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ 7 ਹੀ ਮੈਚਾਂ 'ਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਟੀਮ ਦਾ ਹਿੱਸਾ ਨਹੀਂ ਰਹੇ ਹਨ। ਇਸ ਨੂੰ ਇਤਫ਼ਾਕ ਕਹੀਏ ਜਾਂ ਫਿਰ ਰੋਹਿਤ ਸ਼ਰਮਾ ਦਾ ਪ੍ਰਭਾਵ। ਇਹ ਗੱਲ ਸਾਫ ਦਿਖ ਰਹੀ ਹੈ ਕਿ ਭਾਰਤੀ ਟੀਮ ਰੋਹਿਤ ਸ਼ਰਮਾ ਦੇ ਬਿਨਾ ਅੱਧੀ-ਅਧੂਰੀ ਜਿਹੀ ਟੀਮ ਲਗ ਰਹੀ ਹੈ, ਕਿਉਂਕਿ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਮਿਲ ਰਹੀ ਹੈ, ਜਿਸ ਦਾ ਨੁਕਸਾਨ ਭਾਰਤ ਨੂੰ ਭੁਗਤਨਾ ਪੈ ਰਿਹਾ ਹੈ।
PunjabKesari
ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਰੋਹਿਤ ਸ਼ਰਮਾ ਆਖ਼ਰੀ ਵਾਰ ਫ਼ਰਵਰੀ 'ਚ ਨਿਊਜ਼ੀਲੈਂਡ ਖ਼ਿਲਾਫ਼ ਕੌਮਾਂਤਰੀ ਮੈਚ 'ਚ ਭਾਰਤੀ ਟੀਮ ਦੇ ਲਈ ਮੈਦਾਨ 'ਤੇ ਉਤਰੇ ਸਨ। ਨਿਊਜ਼ੀਲੈਂਡ ਖ਼ਿਲਾਫ਼ ਰੋਹਿਤ ਨੇ ਟੀ-20 ਕੌਮਾਂਤਰੀ ਮੈਚ ਖੇਡਿਆ ਸੀ, ਜਿਸ 'ਚ ਟੀਮ ਨੂੰ ਜਿੱਤ ਮਿਲੀ ਸੀ, ਪਰ ਇਸ ਤੋਂ ਬਾਅਦ ਉਹ ਸੱਟ ਦਾ ਸ਼ਿਕਾਰ ਹੋ ਗਏ। ਦੂਜੇ ਪਾਸੇ ਭਾਰਤ ਨੇ ਰੋਹਿਤ ਸ਼ਰਮਾ ਦੇ ਬਿਨਾ ਕ੍ਰਿਕਟ ਖੇਡਣੀ ਜਾਰੀ ਰੱਖੀ ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਦੋਂ ਤੋਂ ਅਜੇ ਤਕ ਭਾਰਤ ਇਕ ਵੀ ਮੈਚ ਨਹੀਂ ਜਿੱਤ ਸਕਿਆ ਹੈ।
ਇਹ ਵੀ ਪੜ੍ਹੋ : ਕਪਤਾਨੀ ਦੇ ਮੋਰਚੇ 'ਤੇ ਫਸੇ ਵਿਰਾਟ ਕੋਹਲੀ, 7 ਸਾਲ 'ਚ ਪਹਿਲੀ ਵਾਰ ਸ਼ੁਰੂ ਹੋਇਆ ਸ਼ਰਮਨਾਕ ਹਾਰ ਦਾ ਦੌਰ

ਭਾਰਤ ਨੇ ਰੋਹਿਤ ਸ਼ਰਮਾ ਦੇ ਬਿਨਾ ਨਿਊਜ਼ੀਲੈਂਡ 'ਚ ਪਹਿਲੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ 3-0 ਨਾਲ ਹਾਰ ਦਾ ਸਾਹਮਣਾ ਕੀਤਾ ਤੇ ਫਿਰ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ 2-0 ਨਾਲ ਭਾਰਤੀ ਟੀਮ ਨੂੰ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ। ਸਾਊਥ ਅਫਰੀਕਾ ਖ਼ਿਲਾਫ਼ ਮਾਰਚ 'ਚ ਕੋਰੋਨਾ ਦੀ ਵਜ੍ਹਾ ਨਾਲ ਵਨ-ਡੇ ਸੀਰੀਜ਼ ਨਹੀਂ ਹੋ ਸਕੀ ਸੀ ਤੇ ਫਿਰ ਨਵੰਬਰ ਦੇ ਆਖ਼ਰ 'ਚ ਆਸਟਰੇਲੀਆ ਖ਼ਿਲਾਫ਼ ਟੀਮ ਇੰਡੀਆ ਰੋਹਿਤ ਸ਼ਰਮਾ ਦੇ ਬਿਨਾ ਮੈਦਾਨ 'ਤੇ ਉਤਰੀ ਤਾਂ ਫਿਰ ਤੋਂ ਲਗਾਤਾਰ ਦੋ ਮੈਚਾਂ 'ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਭਾਰਤ ਨੇ ਲਾਗਾਤਾਰ 3 ਸੀਰੀਜ਼ ਤੇ 7 ਮੈਚ ਹਾਰੇ
ਰੋਹਿਤ ਸ਼ਰਮਾ ਦੀ ਗ਼ੈਰਮੌਜੂਦਗੀ 'ਚ ਭਾਰਤੀ ਟੀਮ ਨੇ ਲਗਾਤਾਰ ਤਿੰਨ ਸੀਰੀਜ਼ 'ਚ ਤਾਂ ਹਾਰ ਦਾ ਸਾਹਮਣਾ ਕੀਤਾ ਹੀ ਹੈ, ਨਾਲ ਹੀ ਨਾਲ ਲਗਾਤਾਰ 7 ਮੈਚ ਵੀ ਭਾਰਤ ਨੇ ਹਾਰੇ ਹਨ, ਜਿਸ 'ਚ ਪੰਜ ਵਨ-ਡੇ ਤੇ ਦੋ ਟੈਸਟ ਮੈਚ ਸ਼ਾਮਲ ਹਨ। ਟੈਸਟ ਮੈਚ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਸਨ। ਰੋਹਿਤ ਸ਼ਰਮਾ ਦਾ ਟੀਮ ਇੰਡੀਆ 'ਚ ਮਹੱਤਵ ਦੋ ਤਰ੍ਹਾਂ ਨਾਲ ਹੁੰਦਾ ਹੈ। ਇਕ ਤਾਂ ਉਹ ਉਪਕਪਤਾਨ ਤੇ ਸੀਨੀਅਰ ਖਿਡਾਰੀ ਦੇ ਤੌਰ 'ਤੇ ਗੇਂਦਬਾਜ਼ਾਂ ਨਾਲ ਗੱਲ ਕਰਦੇ ਰਹਿੰਦੇ ਹਨ ਜਦਕਿ ਓਪਨਰ ਦੇ ਤੌਰ 'ਤੇ ਉਹ ਟੀਮ ਨੂੰ ਚੰਗੀ ਸ਼ੁਰੂਆਤ ਦਿੰਦੇ ਹਨ ਜੋ ਜਿੱਤ ਲਈ ਅਹਿਮ ਹੈ।
PunjabKesari
ਇਸ ਕਾਰਨ ਮੈਦਾਨ ਤੋਂ ਬਾਹਰ ਹਨ ਰੋਹਿਤ ਸ਼ਰਮਾ
ਨਿਊਜ਼ੀਲੈਂਡ ਦੌਰੇ 'ਤੇ ਸੱਟ ਦਾ ਸ਼ਿਕਾਰ ਹੋਏ ਰੋਹਿਤ ਸ਼ਰਮਾ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਦੇ ਜ਼ਰੀਏ ਪ੍ਰੋਫੈਸ਼ਨਲ ਕ੍ਰਿਕਟ 'ਚ ਵਾਪਸੀ ਕੀਤੀ। ਹਾਲਾਂਕਿ ਆਈ. ਪੀ. ਐੱਲ. ਦੇ 13ਵੇਂ ਸੀਜ਼ਨ ਦੇ ਦੌਰਾਨ ਉਹ ਫਿਰ ਤੋਂ ਸੱਟ ਦਾ ਸ਼ਿਕਾਰ ਹੋ ਗਏ ਤੇ ਫਿਰ ਆਸਟਰੇਲੀਆ ਖ਼ਿਲਾਫ਼ ਚੁਣੀ ਗਈ ਤਿੰਨ ਫਾਰਮੈਟ ਦੀ ਟੀਮ ਤੋਂ ਬਾਹਰ ਹੋ ਗਏ। ਬਾਅਦ 'ਚ ਉਨ੍ਹਾਂ ਨੂੰ ਟੈਸਟ ਟੀਮ 'ਚ ਸ਼ਾਮਲ ਕਰ ਲਿਆ ਗਿਆ ਪਰ ਉਹ ਸੱਟ ਤੋਂ ਉਭਰਨ ਲਈ ਨੈਸ਼ਨਲ ਕ੍ਰਿਕਟ ਅਕੈਡਮੀ ਚਲੇ ਗਏ, ਜਿੱਥੇ ਉਨ੍ਹਾਂ ਦਾ ਆਖ਼ਰੀ ਟੈਸਟ 11 ਦਸੰਬਰ ਨੂੰ ਹੋਵੇਗਾ ਤੇ ਪਤਾ ਲੱਗੇਗਾ ਕਿ ਉਹ ਆਸਟਰੇਲੀਆ ਖ਼ਿਲਾਫ਼ ਖੇਡਣਗੇ ਜਾਂ ਨਹੀਂ।


Tarsem Singh

Content Editor

Related News