ਰੋਹਿਤ ਸ਼ਰਮਾ ਦੀ ਬੇਟੀ ਨੇ ਕਾਪੀ ਕੀਤਾ ਬੁਮਰਾਹ ਦਾ ਗੇਂਦਬਾਜ਼ੀ ਐਕਸ਼ਨ

04/04/2020 2:46:40 AM

ਨਵੀਂ ਦਿੱਲੀ - ਚੀਨ ਤੋਂ ਫੈਲੇ ਘਾਤਕ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਾਅ ਦੇ ਕਾਰਣ ਪੂਰੇ ਦੇਸ਼ ਵਿਚ 21 ਦਿਨ ਦਾ ਲਾਕਡਾਊਨ ਐਲਾਨ ਹੈ ਤੇ ਅਜਿਹੇ ਵਿਚ ਕ੍ਰਿਕਟਰ ਇਕ-ਦੂਜੇ ਨਾਲ ਵੀਡੀਓ ਚੈਟ ਕਰ ਰਹੇ ਹਨ। ਸੀਮਤ ਓਵਰਾਂ ਵਿਚ ਭਾਰਤੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਤੇ ਜਸਪ੍ਰੀਤ ਬੁਮਰਾਹ ਦੀ ਅਜਿਹੀ ਹੀ ਵੀਡੀਓ ਚੈੱਟ ਦੀ ਇਕ ਕਲਿਪ ਮੁੰਬਈ ਇੰਡੀਅਨਜ਼ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਨਾਲ ਸ਼ੇਅਰ ਕੀਤੀ ਗਈ ਹੈ। ਇਸ ਵਿਚ ਰੋਹਿਤ ਦੀ ਬੇਟੀ ਸਮਾਇਰਾ ਹੱਸਦੇ ਹੋਏ ਬੁਮਰਾਹ ਦੇ ਗੇਂਦਬਾਜ਼ੀ ਐਕਸ਼ਨ ਨੂੰ ਕਾਪੀ ਕਰਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

Another yorker specialist in the MI Blue and Gold? 😋💙 #OneFamily . @rohitsharma45 @ritssajdeh @jaspritb1

A post shared by Mumbai Indians (@mumbaiindians) on Apr 3, 2020 at 6:39am PDT


ਆਈ. ਪੀ. ਐੱਲ. ਵਿਚ ਰੋਹਿਤ ਦੀ ਕਪਤਾਨੀ ਵਾਲੀ ਟੀਮ ਮੁੰਬਈ ਇੰਡੀਅਨਜ਼ ਤੋਂ ਹੀ ਬੁਮਰਾਹ ਵੀ ਖੇਡਦਾ ਹੈ। ਦੋਵੇਂ ਟੀਮ ਇੰਡੀਆ ਵਿਚ ਵੀ ਸਾਥੀ ਕ੍ਰਿਕਟਰ ਹਨ। ਰੋਹਿਤ ਤੇ ਬੁਮਰਾਹ ਨੇ ਇਕ ਵੀਡੀਓ ਚੈਟ ਕੀਤੀ, ਜਿਸਦੀ ਇਕ ਛੋਟੀ ਜਿਹੀ ਕਲਿਪ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿਚ ਰੋਹਿਤ ਆਪਣੀ ਇਕ ਸਾਲ ਦੀ ਬੇਟੀ ਨੂੰ ਬੁਲਾਉਂਦਾ ਹੈ, ਜਿਹੜੀ ਉਸਦੀ ਪਤਨੀ ਰਿਤਿਕਾ ਦੀ ਗੋਦ ਵਿਚ ਹੁੰਦੀ ਹੈ। ਇਸ ਵਿਚਾਲੇ ਰਿਤਿਕਾ ਜਦੋਂ ਸਮਾਇਰਾ ਨੂੰ 'ਬਾਲ' ਕਹਿੰਦੀ ਹੈ ਤਾਂ ਉਹ ਗੇਂਦਬਾਜ਼ੀ ਐਕਸ਼ਨ ਵਿਚ ਹੱਥ ਘੁੰਮਾਉਂਦੀ ਹੈ ਤੇ ਮੁਸਕਰਾਉਣ ਲੱਗਦੀ ਹੈ। 

 
 
 
 
 
 
 
 
 
 
 
 
 
 

Exclusive: Even Samaira loves to imitate Bumrah's action! 💙😋 . #OneFamily @rohitsharma45 @jaspritb1

A post shared by Mumbai Indians (@mumbaiindians) on Apr 2, 2020 at 9:30pm PDT

 


Gurdeep Singh

Content Editor

Related News