ਪਹਿਲਾ ਵਨ ਡੇ ਜਿੱਤਣ 'ਤੇ ਰੋਹਿਤ ਸ਼ਰਮਾ ਦਾ ਵੱਡਾ ਬਿਆਨ ਆਇਆ ਸਾਹਮਣੇ
Sunday, Feb 06, 2022 - 08:59 PM (IST)
ਅਹਿਮਦਾਬਾਦ- ਭਾਰਤੀ ਕ੍ਰਿਕਟ ਟੀਮ ਨੇ ਆਪਣੇ 1000ਵੇਂ ਵਨ ਡੇ ਮੈਚ ਨੂੰ ਯਾਦਗਾਰ ਬਣਾਉਂਦੇ ਹੋਏ ਵਿੰਡੀਜ਼ ਦੇ ਵਿਰੁੱਧ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ਵਿਚ ਆਰਾਮ ਨਾਲ ਜਿੱਤ ਹਾਸਲ ਕੀਤੀ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਮੈਚ 'ਚ ਰੋਹਿਤ ਸ਼ਰਮਾ ਬਤੌਰ ਮੌਜੂਦਾ ਕਪਤਾਨ ਉਤਰੇ ਸਨ। ਉਨ੍ਹਾਂ ਨੇ 10 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 60 ਦੌੜਾਂ ਬਣਾ ਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਹਾਲਾਂਕਿ ਭਾਰਤੀ ਟੀਮ ਦੇ ਲਈ ਵਿਰਾਟ ਕੋਹਲੀ ਇਸ ਮੈਚ ਵਿਚ ਅਸਫਲ ਰਹੇ ਪਰ ਮੱਧਕ੍ਰਮ ਵਿਚ ਸੂਰਯਕੁਮਾਰ ਯਾਦਵ ਅਤੇ ਦੀਪਰ ਹੁੱਡਾ ਨੇ ਮੈਚ ਜਿੱਤ ਕੇ ਭਾਰਤੀ ਬੱਲੇਬਾਜ਼ੀ ਦੀ ਮਜ਼ਬੂਤੀ ਦਿਖਾ ਦਿੱਤੀ। ਮੈਚ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਕਾਫੀ ਖੁਸ਼ ਦਿਖੇ। ਉਨ੍ਹਾਂ ਨੇ ਸਾਫ ਤੌਰ 'ਤੇ ਕਿਹਾ ਕਿ ਕੁਲ ਮਿਲਾ ਕੇ ਸਾਰਿਆਂ ਵਲੋਂ ਬਹੁਤ ਵਧੀਆ ਕੋਸ਼ਿਸ਼ ਸੀ। ਅਸੀਂ ਆਪਣਾ ਸ਼ਾਨਦਾਰ ਖੇਡ ਖੇਡਿਆ।
ਇਹ ਖ਼ਬਰ ਪੜ੍ਹੋ- IND v WI : ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ
ਰੋਹਿਤ ਨੇ ਕਿਹਾ ਕਿ ਹੁਣ ਵੀ ਸਾਨੂੰ ਬੇਹਤਰ ਹੋਣ ਦੀ ਜ਼ਰੂਰਤ ਹੈ। ਗੇਂਦਬਾਜ਼ੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੈਂ ਕੋਈ ਕ੍ਰੇਡਿਟ ਨਹੀਂ ਲੈਣਾ ਚਾਹੁੰਦਾ। ਅਸੀਂ ਜਿਸ ਤਰ੍ਹਾਂ ਨਾਲ ਗੇਂਦਬਾਜ਼ੀ ਕੀਤੀ, ਉਹ ਦੇਖਣ ਵਾਲੀ ਸੀ। ਅਸੀਂ ਇਕ ਟੀਮ ਦੇ ਰੂਪ ਵਿਚ ਵਧੀਆ ਹੁੰਦੇ ਰਹਿਣਾ ਚਾਹੁੰਦੇ ਹਾਂ। ਆਖਰੀ ਟੀਚਾ ਇਹ ਹੈ ਕਿ ਸਾਨੂੰ ਉਹ ਪ੍ਰਾਪਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਜੋ ਟੀਮ ਚਾਹੁੰਦੀ ਹੈ। ਜੇਕਰ ਟੀਮ ਨੂੰ ਸਾਡੇ ਤੋਂ ਅਲੱਗ ਕਰਨ ਦੀ ਜ਼ਰੂਰਤ ਹੈ ਤਾਂ ਉਸ ਨੂੰ ਕਰਨਾ ਹੀ ਹੋਵੇਗਾ। ਇਹ ਨਾ ਸੋਚੋ ਕਿ ਅਸੀਂ ਬਹੁਤ ਕੁਝ ਬਲਦਣਾ ਹੈ। ਮੈਂ ਖਿਡਾਰੀਆਂ ਨੂੰ ਸਿਰਫ ਇੰਨਾ ਕਹਿੰਦਾ ਹਾਂ ਕਿ ਖੁਦ ਨੂੰ ਚੁਣੌਤੀ ਦਿੰਦੇ ਰਹੋ।
ਇਹ ਖ਼ਬਰ ਪੜ੍ਹੋ- IND v WI : ਇਤਿਹਾਸਕ ਵਨ ਡੇ ਮੈਚ 'ਚ ਚਾਹਲ ਨੇ ਬਣਾਇਆ ਇਹ ਰਿਕਾਰਡ
ਜ਼ਿਕਰਯੋਗ ਹੈ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ ਭਾਰਤ ਨੂੰ 177 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ ਤੇ 3 ਵਨ ਡੇ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਹੁਣ ਵਨ ਡੇ ਸੀਰੀਜ਼ ਦਾ ਦੂਜਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ 9 ਫਰਵਰੀ ਨੂੰ ਖੇਡਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।