ਕਪਤਾਨੀ ''ਚ ''ਹਿੱਟ ਮੈਨ'' ਦਾ ਕਮਾਲ, ਇਸ ਮਾਮਲੇ ਵਿਚ ਧੋਨੀ, ਕੋਹਲੀ ਨੂੰ ਪਛਾੜਿਆ

Saturday, Feb 09, 2019 - 12:59 PM (IST)

ਕਪਤਾਨੀ ''ਚ ''ਹਿੱਟ ਮੈਨ'' ਦਾ ਕਮਾਲ, ਇਸ ਮਾਮਲੇ ਵਿਚ ਧੋਨੀ, ਕੋਹਲੀ ਨੂੰ ਪਛਾੜਿਆ

ਨਵੀਂ ਦਿੱਲੀ : ਭਾਰਤ ਨੇ ਨਿਊਜ਼ੀਲੈਂਡ ਨੂੰ ਦੂਜੇ ਟੀ-20 ਵਿਚ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਚ ਧਾਮਕੇਦਾਰ ਵਾਪਸੀ ਕੀਤੀ ਹੈ। ਆਕਲੈਂਡਲ ਵਿਚ ਖੇਡੇ ਗਏ ਦੂਜੇ ਮੈਚ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ। 50 ਦੌੜਾਂ ਦੀ ਆਪਣੀ ਦੌਰਾਨ ਰੋਹਿਤ ਸ਼ਰਮਾ ਨੇ 4 ਛੱਕੇ ਲਾਏ ਅਤੇ ਇਸਦੇ ਨਾਲ ਹੀ ਉਸ ਨੇ ਟੀ-20 ਕੌਮਾਂਤਰੀ ਵਿਚ ਆਪਣੇ 100 ਛੱਕੇ ਪੂਰੇ ਕੀਤੇ। ਇਸ ਮੈਚ ਦੌਰਾਨ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਭਾਰਤ ਨੇ 14 ਮੈਚਾਂ ਵਿਚੋਂ 12 ਟੀ-20 ਜਿੱਤਣ 'ਚ ਸਫਲ ਰਹੀ। ਰੋਹਿਤ ਨੇ ਕਪਤਾਨੀ ਵਿਚ ਵੀ ਖਾਸ ਰਿਕਾਰਡ ਆਪਣੇ ਨਾਂ ਦਰਜ ਕੀਤਾ। ਸ਼ੁਰੂਆਤੀ 14 ਮੈਚਾਂ ਤੋਂ ਬਾਅਦ ਭਾਰਤੀ ਰੈਗੁਲਰ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 8 ਮੁਕਾਬਲੇ ਜਿੱਤਣ 'ਚ ਸਫਲ ਰਹੇ ਸੀ। ਰੋਹਿਤ ਨੇ ਵਿਰਾਟ ਅਤੇ ਧੋਨੀ ਨੂੰ ਟੀ-20 ਵਿਚ ਪਛਾੜ ਕੇ ਨਵਾਂ ਰਿਕਾਰਡ ਦਰਜ ਕੀਤਾ।

PunjabKesari

ਦਸ ਦਈਏ ਕਿ ਇਸ ਮੈਚ ਵਿਚ ਕਰੁਣਾਲ ਪੰਡਯਾ ਦੇ 3 ਵਿਕਟਾਂ ਦੀ ਮਦਦ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ 'ਤੇ 158 ਦੌੜਾਂ 'ਤੇ ਰੋਕ ਦਿੱਤਾ। ਇਸ ਤੋਂ ਬਾਅਦ ਭਾਰਤ ਨੇ 7 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਰੋਹਿਤ ਨੇ 29 ਗੇਂਦਾਂ ਵਿਚ 50 ਦੌੜਾਂ ਬਣਾਈਆਂ ਜੋ ਮਾਰਟਿਨ ਗੁਪਟਿਲ ਨੂੰ ਪਛਾੜ ਕੇ ਟੀ-20 ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਰੋਹਿਤ ਅਤੇ ਸ਼ਿਖਰ ਧਵਨ ਨੇ 70 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਵਿਚ ਧਵਨ ਨੇ 31 ਗੇਂਦਾਂ ਵਿਚ 30 ਦੌੜਾਂ ਬਣਾਈਆਂ।

PunjabKesari

ਭਾਰਤ ਲਈ ਜੇਤੂ ਦੌੜਾਂ ਰਿਸ਼ਭ ਪੰਤ ਨੇ ਬਣਾਈਆਂ ਜਿਸ ਨੇ ਮਹਿੰਦਰ ਸਿੰਘ ਧੋਨੀ ਦਾ ਉਤਰਾਧਿਕਾਰੀ ਮੰਨਿਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਖੁੱਦ ਧੋਨੀ ਉਸ ਦੇ ਨਾਲ ਮੌਜੂਦ ਸੀ। ਪੰਤ ਨੇ 28 ਗੇਂਦਾਂ 'ਤ 40 ਦੌੜਾਂ ਦੀ ਪਾਰੀ ਖੇਡੀ। ਹੁਣ ਸੀਰੀਜ਼ 1-1 ਨਾਲ ਬਰਾਬਰੀ 'ਤੇ ਹੈ ਜਦਕਿ ਤੀਜਾ ਅਤੇ ਆਖਰੀ ਮੈਚ ਹੈਮਿਲਟਨ ਵਿਖੇ ਐਤਵਾਰ ਨੂੰ ਖੇਡਿਆ ਜਾਵੇਗਾ। ਧੋਨੀ 17 ਗੇਂਦਾਂ ਵਿਚ 20 ਦੌੜਾਂ ਬਣਾ ਕੇ ਅਜੇਤੂ ਰਹੇ। ਧੋਨੀ ਅਤੇ ਪੰਤ ਨੇ ਚੌਥੇ ਵਿਕਟ ਲਈ ਅਜੇਤੂ 44 ਦੌੜਾਂ ਦੀ ਸਾਂਝੇਦਾਰੀ ਕੀਤੀ।


Related News