Ind vs Aus: ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਆਸਟਰੇਲੀਆ ਲਈ ਰਵਾਨਾ ਹੋਏ ਰੋਹਿਤ ਸ਼ਰਮਾ

Tuesday, Dec 15, 2020 - 04:43 PM (IST)

ਨਵੀਂ ਦਿੱਲੀ : ਕਈ ਦਿਨਾਂ ਦੀਆਂ ਅਟਕਲਾਂ ਅਤੇ ਸਸਪੈਂਸ ਤੋਂ ਬਾਅਦ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਆਖ਼ਿਰਕਾਰ ਮੰਗਲਵਾਰ ਨੂੰ ਆਸਟਰੇਲੀਆ ਲਈ ਰਵਾਨਾ ਹੋ ਗਏ ਹਨ। ਹੁਣ ਉਨ੍ਹਾਂ ਦੀ ਨਜ਼ਰ ਮੇਜਬਾਨ ਆਸਟਰੇਲੀਆ ਖ਼ਿਲਾਫ਼ 4 ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਜਾ ਮੁਕਾਬਲਾ ਖੇਡਣ 'ਤੇ ਹੈ। ਸੀਰੀਜ਼ ਦਾ ਪਹਿਲਾ ਮੁਕਾਬਲਾ 17 ਦਸੰਬਰ ਨੂੰ ਐਡੀਲੇਡ ਵਿਚ ਗੁਲਾਬੀ ਗੇਂਦ ਨਾਲ ਖੇਲਿਆ ਜਾਵੇਗਾ। ਇਕ ਸੂਤਰ ਨੇ ਕਿਹਾ ਕਿ ਰੋਹਿਤ ਆਸਟਰੇਲੀਆ ਲਈ ਰਵਾਨਾ ਹੋ ਗਏ ਹਨ, ਉਹ ਦੁਬਈ ਤੋਂ ਹੁੰਦੇ ਹੋਏ ਆਸਟਰੇਲੀਆ ਪਹੁੰਚਣਗੇ। ਉਹ ਆਪਣੇ ਇਕਾਂਤਵਾਸ ਸਮੇਂ ਦੌਰਾਨ ਆਪਣੀ ਫਿਟਨੈੱਸ 'ਤੇ ਕੰਮ ਕਰਣਗੇ।

ਇਹ ਵੀ ਪੜ੍ਹੋ: ਮੁੜ ਦਿਖੇਗਾ 'ਸਿਕਸਰ ਕਿੰਗ' ਯੁਵਰਾਜ ਸਿੰਘ ਦਾ ਜਲਵਾ, ਟੀ-20 'ਚ ਕੀਤੇ ਗਏ ਸ਼ਾਮਲ

ਯੂ.ਏ.ਈ. ਵਿਚ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਰੋਹਿਤ ਜ਼ਖਮੀ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਆਸਟਰੇਲੀਆ ਦੌਰੇ ਤੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਸੱਟ ਦੀ ਸਥਿਤੀ ਨੂੰ ਜਾਨਣ ਦੇ ਬਾਅਦ ਉਨ੍ਹਾਂ ਨੂੰ ਟੈਸਟ ਸੀਰੀਜ਼ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਉਹ ਭਾਰਤੀ ਟੀਮ ਨਾਲ ਦੁਬਈ ਤੋਂ ਸਿੱਧਾ ਆਸਟਰੇਲੀਆ ਲਈ ਰਵਾਨਾ ਨਹੀਂ ਹੋਏ ਅਤੇ ਉਹ ਪਰਿਵਾਰਕ ਕਾਰਣਾਂ ਕਾਰਨ ਭਾਰਤ ਪਰਤ ਆਏ ਸਨ। ਸਲਾਮੀ ਬੱਲੇਬਾਜ਼ ਦੀਵਾਲੀ ਤੋਂ ਬਾਅਦ ਉਹ ਰਿਹੈਬ ਲਈ ਬੈਂਗਲੁਰੂ ਵਿਚ ਨੈਸ਼ਨਲ ਕ੍ਰਿਕਟ ਅਕੈਡਮੀ (ਐਨ.ਸੀ.ਏ.) 'ਚ ਚਲੇ ਗਏ।

ਇਹ ਵੀ ਪੜ੍ਹੋ: ICC ਬੀਬੀਆਂ ਦੇ ਵਿਸ਼ਵ ਕੱਪ 2022 ਦੀ ਸੂਚੀ ਜਾਰੀ, ਜਾਣੋ ਕਦੋਂ ਹੋਵੇਗਾ ਪਹਿਲਾ ਮੈਚ ਅਤੇ ਕਦੋਂ ਹੋਵੇਗਾ ਫਾਈਨਲ

ਐਨ.ਸੀ.ਏ. ਦੇ ਫਿਜ਼ੀਓਜ਼ ਨੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਅਤੇ ਬੀ.ਸੀ.ਸੀ.ਆਈ. ਨੇ ਸ਼ਨੀਵਾਰ ਨੂੰ ਇਕ ਅਧਿਕਾਰਤ ਤੌਰ 'ਤੇ ਕਿਹਾ ਸੀ ਕਿ ਉਹ ਆਸਟਰੇਲੀਆ ਲਈ ਮੈਡੀਕਲ ਰੂਪ ਤੋਂ ਤੰਦਰੁਸਤ ਹੈ ਅਤੇ ਉਹ ਉਥੇ ਆਪਣੇ ਇਕਾਂਤਵਾਸ ਪੀਰੀਅਡ ਦੌਰਾਨ ਆਪਣੀ ਫਿਟਨੈੱਸ 'ਤੇ ਕੰਮ ਕਰਣਗੇ। ਬੀ.ਸੀ.ਸੀ.ਆਈ. ਨੇ ਰਿਲੀਜ਼ ਜਾਰੀ ਕਰਕੇ ਕਿਹਾ ਕਿ ਰੋਹਿਤ ਸ਼ਰਮਾ ਨੂੰ ਡਿਟੇਲ ਪ੍ਰੋਗਰਾਮ ਦੇ ਦਿੱਤਾ ਗਿਆ ਹੈ ਜੋ ਉਨ੍ਹਾਂ ਨੂੰ 2 ਹਫ਼ਤੇ ਦੇ ਇਕਾਂਤਵਾਸ ਵਿਚ ਕਰਣਾ ਹੋਵੇਗਾ। ਇਕਾਂਤਵਾਸ ਖ਼ਤਮ ਹੁੰਦੇ ਹੀ ਮੈਡੀਕਲ ਟੀਮ ਉਨ੍ਹਾਂ ਦੀ ਫਿਟਨੈੱਸ ਨੂੰ ਦੇਖੇਗੀ ਅਤੇ ਇਸ ਤੋਂ ਬਾਅਦ ਹੀ ਆਸਟਰੇਲੀਆ ਖ਼ਿਲਾਫ਼ ਸੀਰੀਜ਼ 'ਤੇ ਕੋਈ ਫ਼ੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਫਿਰ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਨਵੀਂ ਕੀਮਤ

 


cherry

Content Editor

Related News