ਰੋਹਿਤ ਸ਼ਰਮਾ ’ਤੇ ਕੀਤੇ ਗਏ ਟਵੀਟ ਨੂੰ ਡਿਲੀਟ ਕਰਨ ’ਤੇ ਭੜਕੀ ਕੰਗਨਾ, ਟਵਿਟਰ ਨੂੰ ਕਿਹਾ 'ਚੀਨ ਦੀ ਕਠਪੁਤਲੀ'

Friday, Feb 05, 2021 - 02:31 PM (IST)

ਰੋਹਿਤ ਸ਼ਰਮਾ ’ਤੇ ਕੀਤੇ ਗਏ ਟਵੀਟ ਨੂੰ ਡਿਲੀਟ ਕਰਨ ’ਤੇ ਭੜਕੀ ਕੰਗਨਾ, ਟਵਿਟਰ ਨੂੰ ਕਿਹਾ 'ਚੀਨ ਦੀ ਕਠਪੁਤਲੀ'

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ ਹੀ ਵਿਚ ਕੰਗਨਾ ਨੇ ਰੋਹਿਤ ਸ਼ਰਮਾ ਨੂੰ ਲੈ ਕੇ ਇਕ ਟਵੀਟ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਰੋਹਿਤ ਸ਼ਰਮਾ ਖ਼ਿਲਾਫ਼ ਕੁੱਝ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ। ਹਾਲਾਂਕਿ ਕੰਗਨਾ ਰਣੌਤ ਦੇ ਇਸ ਟਵੀਟ ਨੂੰ ਹੁਣ ਟਵਿੱਟਰ ਨੇ ਡਿਲੀਟ ਕਰ ਦਿੱਤਾ ਹੈ, ਜਿਸ ’ਤੇ ਹੁਣ ਕੰਗਨਾ ਰਣੌਤ ਭੜਕ ਗਈ ਹੈ। ਕੰਗਨਾ ਟਵਿੱਟਰ ਦੀ ਇਸ ਕਾਰਵਾਈ ਤੋਂ ਇੰਨੀ ਨਾਰਾਜ਼ ਹੋਈ ਗਈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਟਵਿੱਟਰ ਨੂੰ ‘ਚੀਨ ਦੀ ਕਠਪੁਤਲੀ’ ਕਰਾਰ ਦੇ ਦਿੱਤਾ ਹੈ। 

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਨੂੰ ਲੈ ਕੇ ਰੋਹਿਤ ਸ਼ਰਮਾ ਦੇ ਟਵੀਟ ’ਤੇ ਕੰਗਨਾ ਰਣੌਤ ਨੇ ਕੀਤੀ ਭੱਦੀ ਟਿੱਪਣੀ

ਕੰਗਨਾ ਟਵੀਟ ਕਰਦੇ ਹੋਏ ਲਿਖਿਆ ਹੈ- ‘ਚੀਨ ਦੀ ਕਠਪੁਤਲੀ ਟਵਿੱਟਰ ਨੇ ਮੇਰੇ ਅਕਾਊਂਟ ਨੂੰ ਸਸਪੈਂਡ ਕਰਨ ਦੀ ਚਿਤਾਵਨੀ ਦਿੱਤੀ ਹੈ। ਜਦੋਂਕਿ ਮੈਂ ਟਵਿੱਟਰ ਦੇ ਕਿਸੇ ਵੀ ਨਿਯਮ ਦਾ ਉਲੰਘਣ ਨਹੀਂ ਕੀਤਾ ਹੈ। ਯਾਦ ਰੱਖੋ ਜਿਸ ਦਿਨ ਮੈਂ ਜਾਵਾਂਗੀ, ਤੁਹਾਨੂੰ ਨਾਲ ਲੈ ਕੇ ਜਾਵਾਂਗੀ। ਜਿਵੇਂ ਚੀਨੀ ਟਿਕਟਾਕ ਬੈਨ ਹੋਇਆ ਸੀ, ਉਸੇ ਤਰ੍ਹਾਂ ਤੁਹਾਡੇ ’ਤੇ ਵੀ ਬੈਨ ਲੱਗੇਗਾ।’

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ’ਤੇ ਸਲਮਾਨ ਖਾਨ ਨੇ ਤੋੜੀ ਚੁੱਪੀ, ਕਿਹਾ- ਜੋ ਸਹੀ ਹੈ ਉਹੀ ਹੋਣਾ ਚਾਹੀਦਾ ਹੈ

PunjabKesari

ਦਰਅਸਲ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੇ ਭਾਰਤ ਦੀ ਏਕਤਾ ਨੂੰ ਲੈ ਕੇ ਟਵੀਟ ਕੀਤਾ ਸੀ, ਜਿਸ ਦੇ ਬਾਅਦ ਕੰਗਨਾ ਰਣੌਤ ਨੇ ਉਨ੍ਹਾਂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕ੍ਰਿਕਟਰਾਂ ਨੂੰ ਧੋਬੀ ਦਾ ਕੁੱਤਾ ਦੱਸ ਦਿੱਤਾ ਹੈ। 

ਇਹ ਵੀ ਪੜ੍ਹੋ: ਗੌਹਰ ਖਾਨ ਨੇ ਵੀ ਕਿਸਾਨਾਂ ਦੇ ਹੱਕ ’ਚ ਬੁਲੰਦ ਕੀਤੀ ਆਵਾਜ਼, ਰਿਹਾਨਾ ਅਤੇ ਗ੍ਰੇਟਾ ਦੇ ਵਿਰੋਧੀਆਂ ’ਤੇ ਲਾਏ ਤਵੇ

ਰੋਹਿਤ ਨੇ ਟਵੀਟ ਕੀਤਾ, ‘ਜਦੋਂ ਵੀ ਅਸੀਂ ਸਾਰੇ ਇਕੱਠੇ ਖੜ੍ਹੇ ਰਹੇ ਹਾਂ ਭਾਰਤ ਹਮੇਸ਼ਾ ਤਾਕਤਵਰ ਰਿਹਾ ਹੈ ਅਤੇ ਇਕ ਹੱਲ ਕੱਢਣਾ ਇਸ ਸਮੇਂ ਦੀ ਜ਼ਰੂਰਤ ਬਣ ਗਿਆ ਹੈ। ਸਾਡੇ ਦੇਸ਼ ਦੀ ਭਲਾਈ ਵਿਚ ਸਾਡੇ ਕਿਸਾਨ ਇਕ ਮਹੱਤਵਪੂਰਨ ਰੋਲ ਨਿਭਾਉਂਦੇ ਹਨ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਇਕੱਠੇ ਮਿਲ ਕੇ ਜਲਦੀ ਹੀ ਹੱਲ ਕੱਢਾਗੇ।’ 

ਇਹ ਵੀ ਪੜ੍ਹੋ: ਮੋਦੀ ਦੇ ਇਕ ਫੋਨ ਕਾਲ ਦੀ ਦੂਰੀ ਵਾਲੇ ਬਿਆਨ ’ਤੇ ਟਿਕੈਤ ਦਾ ਪਲਟਵਾਰ, PM ਦਾ ਫੋਨ ਨੰਬਰ ਕੀ ਹੈ?

PunjabKesari

ਇਸ ’ਤੇ ਕੰਗਨਾ ਨੇ ਜਵਾਬ ਦਿੱਤਾ, ‘ਇਹ ਸਾਰੇ ਕ੍ਰਿਕਟਰਸ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਵਾਂਗ ਕਿਉਂ ਸੁਣਾਈ ਦੇ ਰਹੇ ਹਨ। ਕਿਸਾਨ ਅਜਿਹੇ ਕਾਨੂੰਨ ਖ਼ਿਲਾਫ਼ ਕਿਉਂ ਹੋਣਗੇ ਜੋ ਉਨ੍ਹਾਂ ਲਈ ਭਾਵੇਂ ਹੀ ਇਕ ¬ਕ੍ਰਾਂਤੀਕਾਰੀ ਕਦਮ ਦੀ ਤਰ੍ਹਾਂ ਹੈ। ਇਹ ਅੱਤਵਾਦੀ ਹਨ ਜੋ ਬਵਾਲ ਖੜ੍ਹਾ ਕਰ ਰਹੇ ਹਨ।’

PunjabKesari

ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਬੋਲੇ- ਮੇਰੇ ਮੰਚ ਤੋਂ ਮੋਦੀ ਨੂੰ ਕੋਈ ਨਹੀਂ ਕੱਢ ਸਕਦਾ ਗਾਲ੍ਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News