T20 ਟੀਮ ''ਚ ਵਾਪਸੀ ਕਰ ਰਹੇ ਰੋਹਿਤ ਸ਼ਰਮਾ ਦਾ ਰਨ-ਆਊਟ ਹੋਣ ਤੋਂ ਬਾਅਦ ਫੁੱਟਿਆ ਗੁੱਸਾ, ਸ਼ੁਭਮਨ ਗਿੱਲ ਨੂੰ ਪਾਈ ਝਾੜ੍ਹ

Friday, Jan 12, 2024 - 03:58 AM (IST)

T20 ਟੀਮ ''ਚ ਵਾਪਸੀ ਕਰ ਰਹੇ ਰੋਹਿਤ ਸ਼ਰਮਾ ਦਾ ਰਨ-ਆਊਟ ਹੋਣ ਤੋਂ ਬਾਅਦ ਫੁੱਟਿਆ ਗੁੱਸਾ, ਸ਼ੁਭਮਨ ਗਿੱਲ ਨੂੰ ਪਾਈ ਝਾੜ੍ਹ

ਸਪੋਰਟਸ ਡੈਸਕ- ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਮੋਹਾਲੀ ਵਿਖੇ ਖੇਡੇ ਗਏ ਪਹਿਲੇ ਟੀ-20 ਮੁਕਾਬਲੇ 'ਚ ਭਾਰਤ ਨੇ ਅਫ਼ਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਆਸਾਨ ਜਿੱਤ ਦਰਜ ਕੀਤੀ। ਇਹ ਮੈਚ ਇਸ ਲਈ ਵੀ ਖ਼ਾਸ ਰਿਹਾ ਕਿਉਂਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਕਰੀਬ ਡੇਢ ਸਾਲ ਬਾਅਦ ਟੀ-20 ਟੀਮ ਦਾ ਹਿੱਸਾ ਬਣਿਆ ਸੀ। ਅਜਿਹੇ 'ਚ ਉਹ ਟੀਮ ਲਈ ਵਧੀਆ ਖੇਡਣਾ ਚਾਹੁੰਦਾ ਸੀ, ਪਰ ਭਾਰਤੀ ਪਾਰੀ ਦੇ ਪਹਿਲੇ ਹੀ ਓਵਰ 'ਚ ਉਹ ਗਲਤੀ ਕਾਰਨ ਰਨ ਆਊਟ ਹੋ ਗਿਆ, ਜਿਸ ਕਾਰਨ ਉਸ ਨੇ ਗਰਾਊਂਡ 'ਤੇ ਹੀ ਗਿੱਲ 'ਤੇ ਚੰਗੀ ਭੜਾਸ ਕੱਢੀ।

ਇਹ ਵੀ ਪੜ੍ਹੋ- ਵਿਦੇਸ਼ੀ ਧਰਤੀ ਨੇ ਨਿਗਲਿਆ ਇਕ ਹੋਰ ਮਾਂ ਦਾ ਪੁੱਤ, ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ 'ਚ ਹੋਈ ਮੌਤ

ਅਸਲ 'ਚ ਰੋਹਿਤ ਸ਼ਰਮਾ ਨੇ ਇਕ ਸ਼ਾਟ ਖੇਡੀ ਤੇ ਸ਼ਾਟ ਖੇਡਦਿਆਂ ਹੀ ਉਹ 1 ਰਨ ਲੈਣ ਲਈ ਦੌੜ ਪਿਆ। ਉਸ ਨੇ ਸ਼ੁਭਮਨ ਨੂੰ ਵੀ ਭੱਜਣ ਲਈ ਕਿਹਾ, ਪਰ ਗਿੱਲ ਗੇਂਦ ਵੱਲ ਹੀ ਦੇਖਦਾ ਰਿਹਾ, ਜਿਸ ਕਾਰਨ ਰੋਹਿਤ ਦੇ ਆਰਾਮ ਨਾਲ ਕ੍ਰੀਜ਼ 'ਚ ਪਹੁੰਚਣ ਦੇ ਬਾਵਜੂਦ ਗਿੱਲ ਆਪਣੀ ਕ੍ਰੀਜ਼ 'ਚ ਖੜ੍ਹਾ ਰਿਹਾ ਤੇ ਰੋਹਿਤ ਨੂੰ ਰਨ ਆਊਟ ਕਰ ਦਿੱਤਾ ਗਿਆ।

ਆਊਟ ਹੋਣ ਤੋਂ ਬਾਅਦ ਰੋਹਿਤ ਬੇਹੱਦ ਗੁੱਸੇ 'ਚ ਨਜ਼ਰ ਆ ਰਿਹਾ ਸੀ, ਕਿਉਂਕਿ ਉਹ ਇਕ ਲੰਬੇ ਸਮੇਂ ਤੋਂ ਬਾਅਦ ਟੀਮ 'ਚ ਵਾਪਸੀ ਕਰ ਰਿਹਾ ਸੀ ਤੇ ਕੋਈ ਵੀ ਖਿਡਾਰੀ ਇਸ ਤਰ੍ਹਾਂ ਦੂਜੇ ਦੀ ਗਲਤੀ ਨਾਲ ਆਊਟ ਨਹੀਂ ਹੋਣਾ ਚਾਹੇਗਾ। ਇਸ ਕਾਰਨ ਉਸ ਨੇ ਜਾਂਦੇ-ਜਾਂਦੇ ਗਿੱਲ 'ਤੇ ਕਾਫ਼ੀ ਭੜਾਸ ਕੱਢੀ। ਵੀਡੀਓ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਰੋਹਿਤ ਸ਼ਰਮਾ ਆਸਾਨੀ ਨਾਲ ਨਾਨ-ਸਟ੍ਰਾਈਕਰ ਵਾਲੇ ਪਾਸੇ ਪਹੁੰਚ ਗਿਆ ਸੀ, ਜੇਕਰ ਗਿੱਲ ਵੀ ਦੌੜਦਾ ਤਾਂ ਕੋਈ ਆਊਟ ਨਹੀਂ ਹੋ ਸਕਦਾ ਸੀ। 

ਇਹ ਵੀ ਪੜ੍ਹੋ- ਦੁਬੇ ਦੇ ਅਰਧ ਸੈਂਕੜੇ ਦੀ ਬਦੌਲਤ ਜਿੱਤਿਆ ਭਾਰਤ, ਪਹਿਲੇ ਟੀ-20 'ਚ ਅਫ਼ਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ

ਹਾਲਾਂਕਿ ਮੈਚ ਤੋਂ ਬਾਅਦ ਜਦੋਂ ਰੋਹਿਤ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਖੇਡ 'ਚ ਇਹ ਸਭ ਚੱਲਦਾ ਹੀ ਰਹਿੰਦਾ ਹੈ। ਮੈਂ ਚਾਹੁੰਦਾ ਸੀ ਕਿ ਮੇਰੇ ਆਊਟ ਹੋਣ ਤੋਂ ਬਾਅਦ ਗਿੱਲ ਲੰਬੀ ਪਾਰੀ ਖੇਡੇ। ਉਸ ਨੇ ਕੁਝ ਚੰਗੇ ਸ਼ਾਟ ਖੇਡੇ ਅਤੇ ਸ਼ਿਵਮ ਦੁਬੇ ਤੇ ਜਿਤੇਸ਼ ਸ਼ਰਮਾ ਨੇ ਸਾਨੂੰ ਜਿੱਤ ਦਿਵਾ ਦਿੱਤੀ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News