ਵੈਸਟਇੰਡੀਜ਼ ਖ਼ਿਲਾਫ਼ ਸੀਰੀਜ਼ ਲਈ ਸੱਟ ਤੋਂ ਉੱਭਰ ਰਹੇ ਹਨ ਰੋਹਿਤ ਸ਼ਰਮਾ

Tuesday, Jan 18, 2022 - 02:06 PM (IST)

ਵੈਸਟਇੰਡੀਜ਼ ਖ਼ਿਲਾਫ਼ ਸੀਰੀਜ਼ ਲਈ ਸੱਟ ਤੋਂ ਉੱਭਰ ਰਹੇ ਹਨ ਰੋਹਿਤ ਸ਼ਰਮਾ

ਨਵੀਂ ਦਿੱਲੀ, (ਭਾਸ਼ਾ) - ਭਾਰਤ ਦੇ ਸੀਮਿਤ ਓਵਰਾਂ ਦੇ ਕਪਤਾਨ ਰੋਹਿਤ ਸ਼ਰਮਾ ਖੱਬੇ ਹੈਮਸਟਰਿੰਗ (ਮਾਸਪੇਸ਼ੀਆਂ ’ਚ ਖਿਚਾਅ) ਦੀ ਸੱਟ ਚੋਟ ਤੋਂ ਚੰਗੇ ਤਰੀਕੇ ਨਾਲ ਉੱਭਰ ਰਹੇ ਹਨ ਤੇ ਅਗਲੇ ਮਹੀਨੇ ਵੈਸਟ ਇੰਡੀਜ਼ ਖਿਲਾਫ 6 ਮੈਚਾਂ ਦੀ ਸੀਮਿਤ ਓਵਰਾਂ ਦੀ ਸੀਰੀਜ਼ ਦੌਰਾਨ ਉਨ੍ਹਾਂ ਕੋਲ ਵਾਪਸੀ ਕਰਨ ਦਾ ਸ਼ਾਨਦਾਰ ਮੌਕਾ ਹੋਵੇਗਾ। 

ਰੋਹਿਤ ਨੂੰ ਦੱਖਣੀ ਅਫਰੀਕਾ ਦੇ ਦੌਰੇ ਤੋਂ ਪਹਿਲਾਂ ਟੈਸਟ ਟੀਮ ਦਾ ਉੱਪ ਕਪਤਾਨ ਬਣਾਇਆ ਗਿਆ ਸੀ ਪਰ ਟੀਮ ਦੀ ਰਵਾਨਗੀ ਤੋਂ ਪਹਿਲਾਂ ਟ੍ਰੇਨਿੰਗ ਸੈਸ਼ਨ ਦੌਰਾਨ ਉਨ੍ਹਾਂ ਦੇ ਖੱਬੇ ਹੈਮਸਟਰਿੰਗ ’ਚ ਖਿਚਾਅ ਆਇਆ ਤੇ ਉਨ੍ਹਾਂ ਨੂੰ ਟੀਮ ਤੋਂ ਬਾਹਰ ਹੋਣਾ ਪਿਆ। ਸਾਰੀ ਫਿਟਨੈੱਸ ਹਾਸਲ ਨਾ ਕਰਨ ਕਾਰਨ ਉਹ ਦੱਖਣੀ ਅਫਰੀਕਾ ’ਚ ਖੇਡੀ ਜਾਣ ਵਾਲੀ ਵਨ ਡੇ ਸੀਰੀਜ਼ ਤੋਂ ਵੀ ਬਾਹਰ ਹੋ ਗਏ। ਵੈਸਟ ਇੰਡੀਜ਼ ਖਿਲਾਫ ਸੀਰੀਜ਼ ’ਚ 3 ਵਨ ਡੇ ਤੇ ਇੰਨੇ ਹੀ ਟਵੰਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ।


author

Tarsem Singh

Content Editor

Related News