ਡੈਬਿਊ ਦੇ ਬਾਅਦ ਤੋਂ ਕੌਮਾਂਤਰੀ ਕ੍ਰਿਕਟ 'ਚ ਰੋਹਿਤ ਦੀ ਛੱਕਿਆਂ ਦੇ ਮਾਮਲੇ 'ਚ ਬਾਦਸ਼ਾਹਤ

01/20/2020 2:28:58 PM

ਨਵੀਂ ਦਿੱਲੀ— ਰੋਹਿਤ ਸ਼ਰਮਾ ਬੈਂਗਲੁਰੂ ਵਨ-ਡੇ 'ਚ ਆਪਣੇ ਪੁਰਾਣੇ ਅੰਦਾਜ਼ 'ਚ ਨਜ਼ਰ ਆਏ ਅਤੇ ਕੰਗਾਰੂ ਗੇਂਦਬਾਜ਼ਾਂ ਦੀਆਂ ਗੇਂਦਾਂ ਨੂੰ ਰੱਜ ਕੇ ਬਾਊਂਡਰੀ ਦੇ ਪਾਰ ਪਹੁੰਚਾਇਆ। ਆਸਟਰੇਲੀਆ ਦਾ ਕੋਈ ਗੇਂਦਬਾਜ਼ ਰੋਹਿਤ ਦੇ ਸਾਹਮਣੇ ਅਸਰਦਾਰ ਨਹੀਂ ਦੱਸਿਆ ਅਤੇ ਇਸ ਮੈਚ 'ਚ ਰੋਹਿਤ ਨੇ ਰੱਜ ਕੇ ਛੱਕੇ ਮਾਰੇ। ਰੋਹਿਤ ਸ਼ਰਮਾ ਹੁਣ ਕੌਮਾਂਤਰੀ ਕ੍ਰਿਕਟ 'ਚ ਆਪਣੇ ਡੈਬਿਊ ਦੇ ਬਾਅਦ ਤੋਂ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਆਪਣੇ ਡੈਬਿਊ ਦੇ ਬਾਅਦ ਛੱਕੇ ਲਾਉਣ ਦੇ ਮਮਲੇ 'ਚ ਕ੍ਰਿਸ ਗੇਲ ਨੂੰ ਵੀ ਪਿੱਛੇ ਛੱਡ ਦਿੱਤਾ।
PunjabKesari
ਕ੍ਰਿਸ ਗੇਲ ਨੂੰ ਪਿੱਛੇ ਛੱਡ ਰੋਹਿਤ ਬਣੇ ਸਿਕਸਰ ਕਿੰਗ
ਰੋਹਿਤ ਸ਼ਰਮਾ ਦਾ ਕੌਮਾਂਤਰੀ ਕ੍ਰਿਕਟ 'ਚ ਡੈਬਿਊ 23 ਜੂਨ 2007 'ਚ ਹੋਇਆ ਸੀ। ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤਕ ਵਨ-ਡੇ ਕ੍ਰਿਕਟ 'ਚ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਛੱਕੇ ਜੜੇ ਹਨ। ਆਪਣੇ ਡੈਬਿਊ ਦੇ ਬਾਅਦ ਤੋਂ ਵਨ-ਡੇ 'ਚ ਉਨ੍ਹਾਂ ਨੇ ਛੱਕੇ ਲਾਉਣ ਦੇ ਮਾਮਲੇ 'ਚ ਕ੍ਰਿਸ ਗੇਲ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰੋਹਿਤ ਨੇ ਆਪਣੇ ਡੈਬਿਊ ਦੇ ਬਾਅਦ ਤੋਂ ਵਨ-ਡੇ 'ਚ ਅਜੇ ਤਕ 243 ਛੱਕੇ ਜੜੇ ਹਨ ਜਦਕਿ ਕ੍ਰਿਸ ਗੇਲ ਨੇ 242 ਛੱਕੇ ਜੜੇ ਹਨ।
PunjabKesari
ਰੋਹਿਤ ਨੇ ਵਨ-ਡੇ 'ਚ ਕ੍ਰਿਸ ਗੇਲ ਨੂੰ ਪਿੱਛੇ ਛੱਡਿਆ ਹੀ ਹੈ ਨਾਲ ਹੀ ਕੌਮਾਂਤਰੀ ਕ੍ਰਿਕਟ ਦੇ ਤਿੰਨੋ ਫਾਰਮੈਟਸ 'ਚ ਡੈਬਿਊ ਦੇ ਬਾਅਦ ਤੋਂ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਛੱਕੇ ਲਾਏ ਹਨ। ਰੋਹਿਤ ਦੇ ਨਾਂ 'ਤੇ ਹੁਣ ਕੁਲ 415 ਛੱਕੇ ਦਰਜ ਹੋ ਗਏ ਹਨ ਜਦਕਿ ਕ੍ਰਿਸ ਗੇਲ ਉਨ੍ਹਾਂ ਤੋਂ ਪਿੱਛੇ 413 ਛੱਕਿਆਂ ਦੇ ਨਾਲ ਮੌਜੂਦ ਹਨ। ਇਹ ਅੰਕੜਾ ਵੀ ਰੋਹਿਤ ਦੇ ਡੈਬਿਊ ਭਾਵ 23 ਜੂਨ 2007 ਦੇ ਬਾਅਦ ਦਾ ਹੈ।


Tarsem Singh

Content Editor

Related News