ਰੋਹਿਤ ਨੇ AUS ਖ਼ਿਲਾਫ਼ ਲਗਾਇਆ ਛੱਕਿਆਂ ਦਾ ਸੈਂਕੜਾ, ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ

Friday, Jan 08, 2021 - 03:58 PM (IST)

ਰੋਹਿਤ ਨੇ AUS ਖ਼ਿਲਾਫ਼ ਲਗਾਇਆ ਛੱਕਿਆਂ ਦਾ ਸੈਂਕੜਾ, ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ

ਸਪੋਰਟਸ ਡੈਸਕ— ਭਾਰਤ ਤੇ ਆਸਟਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਜਾ ਟੈਸਟ ਮੈਚ ਸਿਡਨੀ ’ਚ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ’ਚ 338 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਓਪਨਿੰਗ ਕਰਨ ਉਤਰੇ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਤੇ ਸ਼ੁੱਭਮਨ ਗਿੱਲ ਨੇ ਪਹਿਲੇ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ ਹਾਲਾਂਕਿ ਸਸਤੇ ’ਚ 26 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਜਾਂਦੇ-ਜਾਂਦੇ ਵੱਡਾ ਰਿਕਾਰਡ ਆਪਣੇ ਨਾਂ ਕਰ ਗਏ।
ਇਹ ਵੀ ਪੜ੍ਹੋ : ਚੀਤੇ ਦੀ ਚਾਲ, ਬਾਜ਼ ਦੀ ਨਜ਼ਰ ਤੇ ਜਡੇਜਾ ਦੇ ਥ੍ਰੋਅ ’ਤੇ ਸ਼ੱਕ ਨਹੀਂ ਕਰਦੇ : ਸਾਬਕਾ ਭਾਰਤੀ ਕ੍ਰਿਕਟਰPunjabKesariਰੋਹਿਤ ਸ਼ਰਮਾ ਆਸਟਰੇਲੀਆ ਖ਼ਿਲਾਫ਼ 100 ਛੱਕੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਮੈਚ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਛੱਕੇ ਦੀ ਲੋੜ ਸੀ ਤੇ ਉਨ੍ਹਾਂ ਨੇ ਆਪਣੀ 26 ਦੌੜਾਂ ਦੀ ਛੋਟੀ ਪਾਰੀ ’ਚ ਇਕ ਛੱਕਾ ਲਗਾ ਕੇ ਇਹ ਰਿਕਾਰਡ ਬਣਾਇਆ। ਆਸਟਰੇਲੀਆ ਖ਼ਿਲਾਫ਼ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਪੰਜ ਖਿਡਾਰੀਆਂ ’ਚ ਤਿੰਨ ਭਾਰਤੀ ਹਨ। ਰੋਹਿਤ ਨੂੰ ਛੱਡ ਕੇ ਇਸ ਸੂਚੀ ’ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਤੇ ਮਹਾਨ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਨਾਂ ਸ਼ਾਮਲ ਹਨ।

PunjabKesariਆਸਟਰੇਲੀਆ ਖ਼ਿਲਾਫ਼ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼
ਰੋਹਿਤ ਸ਼ਰਮਾ- 100 ਛੱਕੇ
ਇਓਨ ਮੋਰਗਨ- 63 ਛੱਕੇ
ਬ੍ਰੈਂਡਨ ਮੋਕੁਲਮ- 61 ਛੱਕੇ
ਸਚਿਨ ਤੇਂਦੁਲਕਰ- 60 ਛੱਕੇ
ਮਹਿੰਦਰ ਸਿੰਘ ਧੋਨੀ- 60 ਛੱਕੇ
ਇਹ ਵੀ ਪੜ੍ਹੋ : IND v AUS ਟੈਸਟ 'ਚ ਬਣਿਆ ਨਵਾਂ ਇਤਿਹਾਸ, ਪੁਰਸ਼ਾਂ ਦੇ ਮੈਚ 'ਚ ਪਹਿਲੀ ਵਾਰ ਮਹਿਲਾ ਨੇ ਕੀਤੀ ਅੰਪਾਈਰਿੰਗ

PunjabKesariਜ਼ਿਕਰਯੋਗ ਹੈ ਕਿ ਭਾਰਤ ਨੂੰ ਪਹਿਲੇ ਟੈਸਟ ਮੈਚ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਪਤਾਨ ਵਿਰਾਟ ਕੋਹਲੀ ਦੇ ਪੈਟਰਨਿਟੀ ਲੀਵ ’ਤੇ ਭਾਰਤ ਪਰਤਨ ਦੇ ਬਾਅਦ ਅਜਿੰਕਯ ਰਹਾਨੇ ਨੇ ਟੀਮ ਦੀ ਕਪਤਾਨ ਸੰਭਾਲੀ ਤੇ ਸ਼ਾਨਦਾਰ ਵਾਪਸੀ ਕਰਦੇ ਹੋਏ ਨਾ ਸਿਰਫ਼ ਮੈਚ ਜਿੱਤਿਆ ਸਗੋਂ ਟੀਮ ਦਾ ਆਤਮਵਿਸ਼ਵਾਸ ਵੀ ਵਧਾਇਆ। ਭਾਰਤ ਤੇ ਆਸਟਰੇਲੀਆ ਨੇ ਅਜੇ 1-1 ਮੈਚ ਜਿੱਤੇ ਹਨ ਤੇ ਅਗਲੇ ਮੁਕਾਬਲੇ ’ਚ ਦੋਵੇਂ ਟੀਮਾਂ ਜਿੱਤ ਦਰਜ ਕਰਕੇ ਆਪਣਾ ਪਲੜਾ ਭਾਰੀ ਕਰਨਾ ਚਾਹੁਣਗੀਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News