ਰੋਹਿਤ ਨੇ ਰਚਿਆ ਇਤਿਹਾਸ, ਡਾਨ ਬ੍ਰੈਡਮੈਨ ਨੂੰ ਇਸ ਮਾਮਲੇ 'ਚ ਛੱਡਿਆ ਪਿੱਛੇ

10/3/2019 3:17:44 PM

ਸਪੋਰਟਸ ਡੈਸਕ— ਰੋਹਿਤ ਸ਼ਰਮਾ ਨੂੰ ਪ੍ਰਤਿਭਾਸ਼ਾਲੀ ਬੱਲੇਬਾਜ਼ ਕਿਊਂ ਕਿਹਾ ਜਾਂਦਾ ਹੈ ਇਸ ਦਾ ਜਵਾਬ ਇਕ ਵਾਰ ਫਿਰ ਉਨ੍ਹਾਂ ਨੇ ਆਪਣੇ ਬੱਲੇ ਨਾਲ ਜਵਾਬ ਦੇ ਦਿੱਤਾ ਹੈ। ਬਤੌਰ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਪਹਿਲੀ ਵਾਰ ਟੈਸਟ 'ਚ ਖੇਡ ਰਹੇ ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਖਿਲਾਫ ਸੈਂਕੜਾ ਲਗਾਇਆ। ਰੋਹਿਤ ਸ਼ਰਮਾ ਨੇ ਆਪਣੇ ਚੌਥੇ ਟੈਸਟ ਸੈਂਕੜੇ ਤਕ ਪਹੁੰਚਣ ਲਈ ਸਿਰਫ 154 ਗੇਂਦਾਂ ਖੇਡੀਆਂ ਸਨ। ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਰੋਹਿਤ ਸ਼ਰਮਾ ਨੇ ਨਾ ਸਿਰਫ ਆਲੋਚਕਾਂ ਦੀ ਬੋਲਤੀ ਬੰਦ ਕੀਤੀ, ਸਗੋਂ ਉਨ੍ਹਾਂ ਨੇ ਕ੍ਰਿਕਟ ਦੇ ਸਭ ਤੋਂ ਮਹਾਨ ਬੱਲੇਬਾਜ਼ਾਂ 'ਚੋਂ ਇਕ ਸਰ ਡਾਨ ਬ੍ਰੈਡਮੈਨ ਦਾ ਰਿਕਾਰਡ ਵੀ ਤੋੜਿਆ।
PunjabKesari
ਡਾਨ ਬ੍ਰੈਡਮੈਨ ਦਾ ਤੋੜਿਆ ਰਿਕਾਰਡ
ਸੱਜੇ ਹੱਥ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਮੈਚ 'ਚ 176 ਦੌੜਾਂ ਬਣਾ ਕੇ ਆਊਟ ਹੋ ਗਿਆ। ਰੋਹਿਤ ਨੇ 244 ਗੇਂਦਾਂ 'ਚ 23 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 72.13 ਦੀ ਸਟ੍ਰਾਈਕ ਰੇਟ ਨਾਲ 176 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਦਾ ਘਰੇਲੂ ਟੈਸਟ ਕ੍ਰਿਕਟ 'ਚ ਔਸਤ 100 ਤੋਂ ਪਾਰ ਹੋ ਗਈ ਹੈ। ਘੱਟ ਤੋਂ ਘੱਟ ਦੱਸ ਪਾਰੀਆਂ ਖੇਡਣ ਤੋਂ ਬਾਅਦ, ਰੋਹਿਤ ਸ਼ਰਮਾ ਨੇ ਦੁਨੀਆ ਦੇ ਮਹਾਨ ਬੱਲੇਬਾਜ਼ ਸਰ ਡਾਨ ਬ੍ਰੈਡਮੈਨ ਦੀ ਰਨ ਔਸਤ ਨੂੰ ਪਾਰ ਕਰ ਲਿਆ। ਡੌਨ ਬ੍ਰੈਡਮੈਨ ਨੇ ਆਪਣੇ ਘਰ 'ਚ 98.22 ਦੀ ਔਸਤ ਨਾਲ ਦੌੜਾਂ ਬਣਾਈਆਂ ਸਨ, ਜਿਸ ਨੂੰ ਹਿੱਟਮੈਨ ਨੇ ਪਿੱਛੇ ਛੱਡ ਦੇ ਹੋਏ ਨਵਾਂ ਕੀਰਤੀਮਾਨ ਹਾਸਲ ਕੀਤਾ।
PunjabKesari
ਰੋਹਿਤ ਦੀ ਸੈਂਕੜਾ ਔਸਤ
ਭਾਰਤੀ ਟੈਸਟ ਕ੍ਰਿਕਟ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਹੁਣ ਘਰੇਲੂ ਟੈਸਟ ਕ੍ਰਿਕਟ 'ਚ 100 ਤੋਂ ਵੱਧ ਦੀ ਔਸਤ ਨਾਲ ਦੌੜਾਂ ਬਣਾ ਰਿਹਾ ਹੈ। ਰੋਹਿਤ ਸ਼ਰਮਾ ਦੁਨੀਆ ਦਾ ਪਹਿਲਾ ਅਜਿਹਾ ਕ੍ਰਿਕਟਰ ਹੈ ਜਿਸ ਨੇ ਘੱਟ ਤੋਂ ਘੱਟ 10 ਪਾਰੀਆਂ ਖੇਡਦੇ ਹੋਏ 100 ਤੋਂ ਵੱਧ ਦੀ ਔਸਤ ਨਾਲ ਟੈਸਟ ਕ੍ਰਿਕਟ 'ਚ ਦੌੜਾਂ ਬਣਾਈਆਂ। ਤੀਜੇ ਨੰਬਰ 'ਤੇ ਐਡਮ ਵੋਕਸ ਹਨ, ਜਿਨ੍ਹਾਂ ਨੇ 86.25 ਦੀ ਔਸਤ ਨਾਲ ਦੌੜਾਂ ਬਣਾਈਆਂ। ਉਥੇ ਹੀ ਡਗਲਸ ਜ਼ਰਦੀਨ ਨੇ ਟੈਸਟ ਕ੍ਰਿਕਟ 'ਚ ਘਰੇਲੂ ਮੈਦਾਨ 'ਚ ਹੀ 81.66 ਦੀ ਔਸਤ ਨਾਲ ਦੌੜਾਂ ਬਣਾਈਆਂ ਸਨ।PunjabKesariਟੈਸਟ ਕ੍ਰਿਕਟ 'ਚ ਘਰੇਲੂ ਖੇਡਣ 'ਚ ਸਭ ਤੋਂ ਵੱਧ ਔਸਤ (ਘੱਟ ਤੋਂ ਘੱਟ 10 ਪਾਰੀਆਂ)

 ਔਸਤ          ਖਿਡਾਰੀ
100.07 - ਰੋਹਿਤ ਸ਼ਰਮਾ
98.22  -  ਸਰ ਡਾਨ ਬ੍ਰੈਡਮੈਨ
86.25   -   ਐਡਮ ਵੋਗਸ
81.66 -  ਡਗਲਸ ਜ਼ਰਦਾਈਨ
77.56 -   ਜਾਰਜ ਹੈਡਲੀ