ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਖਰੀਦੀ 3.15 ਕਰੋੜ ਰੁਪਏ ਦੀ ਇਹ ਕਾਰ

Tuesday, Mar 01, 2022 - 08:59 PM (IST)

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਖਰੀਦੀ 3.15 ਕਰੋੜ ਰੁਪਏ ਦੀ ਇਹ ਕਾਰ

ਮੁੰਬਈ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ 3 ਕਰੋੜ ਰੁਪਏ ਤੋਂ ਵੀ ਜ਼ਿਆਦਾ ਕੀਮਤ ਦੀ ਲੈਂਬੋਰਗਿਨੀ ਉਰੂਸ ਕਾਰ ਖਰੀਦੀ ਹੈ। ਲੈਂਬੋਰਗਿਨੀ ਉਰੂਸ ਦੀ ਕੀਮਤ ਭਾਰਤ ਵਿਚ 3.15 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ। ਭਾਰਤ ਵਿਚ ਲਗਜ਼ਰੀ ਕਾਰਾਂ ਦੀ ਸੂਚੀ ਵਿਚ ਲੈਂਬੋਰਗਿਨੀ ਉਰੂਸ ਦਾ ਨਾਂ ਟਾਪ 'ਤੇ ਰਹਿੰਦਾ ਹੈ ਅਤੇ ਇਸ ਕਾਰ ਨੂੰ ਕਈ ਦਿੱਗਜ ਲੋਕ ਰਣਵੀਰ ਸਿੰਘ, ਕਾਰਤਿਕ ਆਰੀਅਨ ਅਤੇ ਰੋਹਿਤ ਸ਼ੈੱਟੀ ਪਹਿਲਾਂ ਹੀ ਖਰੀਦ ਚੁੱਕੇ ਹਨ। ਫਿਲਹਾਲ, ਸ਼ਹਿਰ ਵਿਚ ਨਵੀਂ ਲੈਂਬੋਰਗਿਨੀ ਉਰੂਸ ਚਰਚਾ ਵਿਚ ਹੈ ਅਤੇ ਇਸ ਵਾਰ ਇਹ ਇਕ ਭਾਰਤੀ ਕ੍ਰਿਕਟਰ ਦੀ ਹੈ।

PunjabKesari

ਇਹ ਖ਼ਬਰ ਪੜ੍ਹੋ- NZ v SA : ਨਿਊਜ਼ੀਲੈਂਡ ਨੂੰ ਹਰਾ ਕੇ ਦੱਖਣੀ ਅਫਰੀਕਾ ਨੇ 1-1 ਨਾਲ ਡਰਾਅ ਕੀਤੀ ਸੀਰੀਜ਼
ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਨੇ ਹਾਲ ਹੀ ਵਿਚ ਲੈਂਬੋਰਗਿਨੀ ਉਰੂਸ ਨੂੰ ਖਰੀਦਿਆ ਹੈ। ਰੋਹਿਤ ਸ਼ਰਮਾ ਨੇ ਲੈਂਬੋਰਗਿਨੀ ਉਰੂਸ ਨੂੰ ਮੁੰਬਈ ਤੋਂ ਖਰੀਦਿਆ। ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਐੱਸ. ਯੂ. ਵੀ. 'ਬਲੂ ਐਲੀਓਸ' ਦੀ ਸ਼ੇਡ ਨਾਲ ਲੈਸ ਹੈ, ਇੰਨਾ ਹੀ ਨਹੀਂ ਅੱਗੇ ਹੋਰ ਪਿੱਛੇ ਦੇ ਬੰਪਰ ਸਮੇਤ ਪੂਰੀ ਕਾਰ ਨੂੰ ਨੀਲੇ ਰੰਗ ਵਿਚ ਰੰਗਿਆ ਗਿਆ ਹੈ। ਨੀਲਾ ਰੰਗ ਰੋਹਿਤ ਸ਼ਰਮਾ ਦਾ ਪਸੰਦੀਦਾ ਰੰਗ ਹੈ, ਕਿਉਂਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋ ਉਨ੍ਹਾਂ ਨੇ ਨੀਲੇ ਰੰਗ ਦੀ ਕਾਰ ਖਰੀਦੀ ਹੈ। ਉਹ ਪਹਿਲਾਂ ਤੋਂ ਹੀ ਇਕ ਨੀਲੇ ਰੰਗ ਦੀ ਬੀ. ਐੱਮ. ਡਬਲਯੂ.- ਐੱਮ5 ਦੇ ਮਾਲਿਕ ਹਨ।

ਇਹ ਖ਼ਬਰ ਪੜ੍ਹੋ-ਵਿਸ਼ਵ ਕੱਪ ਤੋਂ ਪਹਿਲਾਂ ਆਖਰੀ ਅਭਿਆਸ ਮੈਚ 'ਚ ਭਾਰਤੀ ਮਹਿਲਾ ਟੀਮ ਨੇ ਵਿੰਡੀਜ਼ ਨੂੰ ਹਰਾਇਆ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News