ਰੋਹਿਤ ਸ਼ਰਮਾ ਦੀ ਇਤਿਹਾਸਕ ਉਪਲੱਬਧੀ, T-20 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣੇ

09/24/2022 3:46:42 PM

ਸਪੋਰਟਸ ਡੈਸਕ : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਨਾਗਪੁਰ ਦੇ ਮੈਦਾਨ 'ਤੇ ਆਸਟ੍ਰੇਲੀਆ ਦੇ ਖ਼ਿਲਾਫ਼ ਖੇਡੇ ਗਏ ਦੂਜੇ ਟੀ20 ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਟੀਮ ਨੂੰ ਜਿੱਤ ਤਾਂ ਦਿਵਾਈ ਹੀ, ਨਾਲ ਹੀ ਇਕ ਵਿਸ਼ਵ ਰਿਕਾਰਡ ਵੀ ਆਪਣੇ ਨਾਂ ਕੀਤਾ। ਰੋਹਿਤ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਮੈਦਾਨ ਗਿੱਲਾ ਹੋਣ ਕਾਰਨ ਇਹ ਮੈਚ 8-8 ਓਵਰਾਂ ਦਾ ਸੀ ਪਰ ਹਿਟਮੈਨ  ਨੇ ਪਹਿਲਾ ਛੱਕਾ ਲਗਾਉਂਦੇ ਹੀ ਰਿਕਾਰਡ ਆਪਣੇ ਨਾਂ ਕਰ ਲਿਆ।

ਭਾਰਤੀ ਕਪਤਾਨ ਨੇ ਆਸਟ੍ਰੇਲੀਆ ਖਿਲਾਫ ਪਹਿਲੇ ਓਵਰ ਦੀ ਤੀਜੀ ਗੇਂਦ 'ਤੇ ਛੱਕਾ ਲਗਾਇਆ। ਹੁਣ ਉਹ ਕ੍ਰਿਕਟ ਦੇ ਛੋਟੇ ਫਾਰਮੈਟ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਇਸ ਮਾਮਲੇ 'ਚ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੂੰ ਪਿੱਛੇ ਛੱਡ ਦਿੱਤਾ ਹੈ। ਗੁਪਟਿਲ ਦੇ ਨਾਂ 172 ਛੱਕੇ ਹਨ। ਰੋਹਿਤ ਨੇ ਆਸਟ੍ਰੇਲੀਆ ਖਿਲਾਫ ਖੇਡਦੇ ਹੋਏ ਆਪਣੇ ਛੱਕਿਆਂ ਦੀ ਗਿਣਤੀ 176 ਤਕ ਪਹੁੰਚਾਈ।

ਇਹ ਵੀ ਪੜ੍ਹੋ : ਕੁਇੰਟ ਇਸ਼ੈਂਸੀਅਲ ਮੈਲਬੋਰਨ ਹਾਕੀ ਕੱਪ ਦਾ ਉਦਘਾਟਨ ਓਲੰਪੀਅਨ ਪਰਗਟ ਸਿੰਘ ਨੇ ਕੀਤਾ

ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਰੋਹਿਤ ਸ਼ਰਮਾ ਪਹਿਲੇ, ਮਾਰਟਿਵ ਗੁਪਟਿਲ ਦੂਜੇ ਅਤੇ ਵੈਸਟਇੰਡੀਜ਼ ਦੇ ਕ੍ਰਿਸ ਗੇਲ ਤੀਜੇ ਸਥਾਨ 'ਤੇ ਹਨ। ਖੱਬੇ ਹੱਥ ਦੇ ਧਮਾਕੇਦਾਰ ਬੱਲੇਬਾਜ਼ ਗੇਲ ਨੇ 79 ਮੈਚਾਂ 'ਚ 124 ਛੱਕੇ ਲਗਾਏ ਹਨ। ਇੰਗਲੈਂਡ ਦੇ ਇਓਨ ਮੋਰਗਨ 120 ਛੱਕਿਆਂ ਦੇ ਨਾਲ ਇਸ ਸੂਚੀ ਵਿੱਚ ਚੌਥੇ ਸਥਾਨ 'ਤੇ ਹਨ। ਆਸਟ੍ਰੇਲੀਆਈ ਕਪਤਾਨ ਆਰੋਨ ਫਿੰਚ 119 ਛੱਕਿਆਂ ਦੇ ਨਾਲ ਪੰਜਵੇਂ ਸਥਾਨ 'ਤੇ ਹਨ।

ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼

ਰੋਹਿਤ ਸ਼ਰਮਾ - 176 ਛੱਕੇ
ਮਾਰਟਿਨ ਗੁਪਟਿਲ -  172 ਛੱਕੇ
ਕ੍ਰਿਸ ਗੇਲ - 124 ਛੱਕੇ
ਇਓਨ ਮੋਰਗਨ - 120 ਛੱਕੇ
ਆਰੋਨ ਫਿੰਚ - 119 ਛੱਕੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News