IPL ਦੀ ਥਕਾਵਟ ਦੂਰ ਕਰਨ ਲਈ ਮਾਲਦੀਵ ਪਹੁੰਚੇ ਰੋਹਿਤ ਸ਼ਰਮਾ, ਪਤਨੀ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ
Wednesday, May 25, 2022 - 01:24 PM (IST)
ਮੁੰਬਈ - ਭਾਰਤੀ ਟੀਮ ਅਤੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਇਨ੍ਹੀਂ ਦਿਨੀਂ ਮਾਲਦੀਵ ਵਿਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਆਈ.ਪੀ.ਐੱਲ. ਦੀ ਥਕਾਵਟ ਨੂੰ ਦੂਰ ਕਰਨ ਲਈ 'ਹਿਟਮੈਨ' ਰੋਹਿਤ ਸ਼ਰਮਾ ਸਿੱਧਾ ਮਾਲਦੀਵ ਪਹੁੰਚ ਗਏ ਹਨ। ਦੱਸ ਦੇਈਏ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਦੀ ਟੀਮ ਇਸ ਵਾਰ ਆਈ.ਪੀ.ਐੱਲ. 2022 ਦੇ 14 ਮੈਚਾਂ ਵਿਚੋਂ 10 ਮੈਚ ਹਾਰ ਕੇ ਪਲੇਅ ਆਫ ਦੀ ਦੌੜ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਆਈ.ਪੀ.ਐੱਲ. ਤੋਂ ਬਰੇਕ ਮਿਲਣ ਦੇ ਬਾਅਦ ਰੋਹਿਤ ਸ਼ਰਮਾ ਬਿਨਾ ਦੇਰੀ ਕੀਤੇ ਪਰਿਵਾਰ ਨਾਲ ਛੁੱਟੀਆਂ 'ਤੇ ਚਲੇ ਗਏ।
ਇਹ ਵੀ ਪੜ੍ਹੋ: ਬਲਜੀਤ ਕੌਰ ਇੱਕ ਮਹੀਨੇ ਅੰਦਰ 4 ਉੱਚੀਆਂ ਪਹਾੜੀ ਚੋਟੀਆਂ ਸਰ ਕਰਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਬਣੀ
ਰੋਹਿਤ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਤਨੀ ਰੀਤਿਕਾ ਸਜਦੇਹ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਦੋਵੇਂ ਸਮੁੰਦਰ ਕਿਨਾਰੇ ਆਪਣੇ ਨਿੱਜੀ ਪਲਾਂ ਨੂੰ ਇੰਜੁਆਏ ਕਰ ਰਹੇ ਹਨ। ਰੋਹਿਤ ਸ਼ਰਮਾ ਨੇ ਆਪਣੀ ਇਸ ਪੋਸਟ ਨੂੰ ਸਾਂਝੀ ਕਰਦੇ ਹੋਏ ਲਿਖਿਆ, 'ਇਹ ਸਭ ਮੈਨੂੰ ਅਗਲੇ ਕੁਝ ਦਿਨਾਂ ਲਈ ਚਾਹੀਦਾ ਹੈ।' ਰੋਹਿਤ ਸ਼ਰਮਾ ਨਾਲ ਇਸ ਮਾਲਦੀਵ ਟਰਿੱਪ 'ਤੇ ਉਨ੍ਹਾਂ ਦੀ ਪਤਨੀ ਦੇ ਇਲਾਵਾ ਬੇਟੀ ਸਮਾਇਰਾ ਵੀ ਹੈ।
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਬ੍ਰਿਸਬੇਨ 'ਚ 6 ਸਾਲਾ ਪੰਜਾਬੀ ਬੱਚੇ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਚੁੱਕੇ ਸਵਾਲ