ਕੀ ਰੋਹਿਤ ਸ਼ਰਮਾ ਨਾਲ ਕੀਤਾ ਵਾਅਦਾ ਨਿਭਾਉਣਗੇ ਸ਼ਾਹਰੁਖ ਖਾਨ

Wednesday, Nov 14, 2018 - 01:41 PM (IST)

ਕੀ ਰੋਹਿਤ ਸ਼ਰਮਾ ਨਾਲ ਕੀਤਾ ਵਾਅਦਾ ਨਿਭਾਉਣਗੇ ਸ਼ਾਹਰੁਖ ਖਾਨ

ਨਵੀਂ ਦਿੱਲੀ— ਕੀ ਸ਼ਾਹਰੁਖ ਖਾਨ ਆਪਣੀ ਸੁਪਰਹਿੱਟ ਫਿਲਮ ਬਾਜ਼ੀਗਰ ਦੇ ਸਦਾਬਹਾਰ ਗਾਣੇ ' ਜੇ ਕਾਲੀ ਕਾਲੀ ਆਂਖੇ' 'ਤੇ ਟੀਮ ਇੰਡੀਆ ਦੇ ਹਿਟਮੈਨ ਰੋਹਿਤ ਸ਼ਰਮਾ ਦੀ ਬੇਨਤੀ 'ਤੇ ਲਾਈਵ ਪ੍ਰਫਾਰਮੈਂਸ ਦੇਣਗੇ। ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਨੇ ਆਈ.ਪੀ.ਐੱਲ. 'ਚ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਨਾਲ ਕੁਝ ਅਜਿਹਾ ਹੀ ਵਾਅਦਾ ਕੀਤਾ ਹੈ। ਦੋਵਾਂ ਵਿਚਕਾਰ ਟਵਿਟਰ 'ਤੇ ਕੁਝ ਦਿਲਚਸ

ਪ ਗੱਲਾਂ ਹੋਈਆਂ ਹਨ।

ਜ਼ਿਕਰਯੋਗ ਹੈ ਕਿ ਬਾਜ਼ੀਗਰ ਫਿਲਮ ਨੇ ਆਪਣੀ ਰਿਲੀਜ਼ ਦੇ 25 ਸਾਲ ਪੂਰੇ ਕਰ ਲਏ ਹਨ, ਜਿਸ 'ਤੇ ਇਸਦੇ ਲੀਡ ਐਕਟਰ ਸ਼ਾਹਰੁਖ ਨੇ ਟਵਿਟਰ 'ਤੇ ਵੀਡੀਓ ਪੋਸਟ ਕਰਦੇ ਹੋਏ ਇਸਦੀ ਸ਼ਾਨਦਾਰ ਕਾਮਯਾਬੀ ਲਈ ਸਾਰਿਆ ਦਾ ਧੰਨਵਾਦ ਕੀਤਾ। ਬਾਕੀ ਫੈਨਜ਼ ਨੇ ਤਾਂ ਫਿਲਮ ਦੀ ਤਾਰੀਫ ਕੀਤੀ ਹੀ, ਰੋਹਿਤ ਸ਼ਰਮਾ ਨੇ ਵੀ ਜਵਾਬ ਲਿਖਿਆ ਕਿ ਇਹ ਉਨ੍ਹਾਂ ਦੀ ਸਭ ਤੋਂ ਪਸੰਦੀਦਾ ਫਿਲਮਾਂ 'ਚੋਂ ਇਕ ਹੈ।
 

ਇਸ 'ਤੇ ਕਿੰਗ ਖਾਨ ਨੇ ਲੱਗੇ ਹੱਥ ਰੋਹਿਤ ਨੂੰ ਕਿਹਾ ਕਿ ਉਹ ਉਨ੍ਹਾਂ ਲਈ ਅਗਲੀ ਵਾਰ ਆਈ.ਪੀ.ਐੱਲ. 'ਚ ' ਜੇ ਕਾਲੀ ਕਾਲੀ ਆਂਖੇ' ਗਾਣੇ 'ਤੇ ਲਾਈਵ ਪ੍ਰਫਾਰਮੈਂਸ ਦੇਣਗੇ। ਉਨ੍ਹਾਂ ਨੇ ਰੋਹਿਤ ਪ੍ਰਤੀ ਆਪਣਾ ਪਿਆਰ ਵੀ ਜਤਾਇਆ। ਰੋਹਿਤ ਨੇ ਸ਼ਾਹਰੁਖ ਨੂੰ ਬੇਨਤੀ ਕੀਤੀ ਕਿ ਉਹ ਕੋਲਕਾਤਾ ਦੇ ਈਡਲ ਗਾਰਡਨ 'ਚ ਇਸ ਗਾਣੇ 'ਤੇ ਲਾਈਵ ਪ੍ਰਫਾਰਮ ਕਰਨ, ਜੋ ਕਿ ਰੋਹਿਤ ਦੀ ਪਸੰਦੀਦਾ ਕ੍ਰਿਕਟ ਗਰਾਊਂਡ ਹੈ। ਇੰਨੀ ਹੀ ਨਹੀਂ, ਕੋਲਕਾਤਾ ਨਾਈਟਰਾਈਜਰਜ਼ ਵੀ ਸ਼ਾਹਰੁਖ ਦੇ ਮਲਕੀਅਤ ਵਾਲੀ ਆਈ.ਪੀ.ਐੱਲ. ਫ੍ਰੈਂਚਾਇਜ਼ੀ ਹੀ ਹੈ। ਈਡਨ ਗਾਰਡਨ 'ਚ ਹੀ ਰੋਹਿਤ ਨੇ ਵਨ ਡੇ 'ਚ ਆਪਣੀ 264 ਦੌੜਾਂ ਦੀ ਯਾਦਗਾਰੀ ਪਾਰੀ ਖੇਡੀ ਸੀ ਜੋ ਵਨ ਡੇ ਇੰਟਰਨੈਸ਼ਨਲ 'ਚ ਕਿਸੇ ਵੀ ਬੱਲੇਬਾਜ਼ ਦਾ ਸਰਵਉੱਚ ਵਿਅਕਤੀਗਤ ਸਕੋਰ ਹੈ।

 


author

suman saroa

Content Editor

Related News