IPL 2019 : ਇਸ ਸੀਜ਼ਨ ''ਚ ਰੋਹਿਤ ਤੋੜ ਸਕਦੇ ਹਨ ਇਹ 3 ਰਿਕਾਰਡ

Wednesday, Feb 20, 2019 - 04:47 PM (IST)

IPL 2019 : ਇਸ ਸੀਜ਼ਨ ''ਚ ਰੋਹਿਤ ਤੋੜ ਸਕਦੇ ਹਨ ਇਹ 3 ਰਿਕਾਰਡ

ਨਵੀਂ ਦਿੱਲੀ— ਜੇਕਰ ਚਿੱਟੀ ਗੇਂਦ ਦੇ ਖੇਡ 'ਚ ਕੋਈ ਖਿਡਾਰੀ ਵਿਰਾਟ ਕੋਹਲੀ ਦੇ ਕਰੀਬ ਹੈ ਤਾਂ ਉਹ ਹੈ ਟੀਮ ਇੰਡੀਆ ਦੇ ਉਪ ਕਪਤਾਨ ਰੋਹਿਤ ਸ਼ਰਮਾ। ਓਪਨਿੰਗ ਕਰਨ ਦੇ ਬਾਅਦ ਉਹ ਵਨ ਡੇ 'ਚ ਲਗਾਤਾਰ ਟੀਮ ਦੇ ਲਈ ਦੌੜਾਂ ਬਣਾ ਰਹੇ ਹਨ। ਟੀ-20 'ਚ ਉਨ੍ਹਾਂ ਦੇ ਨਾਂ ਚਾਰ ਸੈਂਕੜੇ ਹਨ। ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ. 2019) 'ਚ ਵੀ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਟੀਮ ਨੂੰ ਤਿੰਨ ਵਾਰ ਖ਼ਿਤਾਬ ਜਿਤਾਇਆ ਹੈ। ਰੋਹਿਤ ਸ਼ਰਮਾ ਨੇ ਆਪਣੇ ਆਈ.ਪੀ.ਐੱਲ. ਕਰੀਅਰ 'ਚ 173 ਮੈਚਾਂ 'ਚ 31.86 ਦੀ ਔਸਤ ਨਾਲ 4493 ਦੌੜਾਂ ਬਣਾਈਆਂ ਹਨ।  ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ 34 ਅਰਧ ਸੈਂਕੜੇ ਜੜੇ। ਆਈ.ਪੀ.ਐੱਲ 'ਚ ਉਨ੍ਹਾਂ ਦੇ ਨਾਂ 379 ਚੌਕੇ ਅਤੇ 184 ਛੱਕੇ ਜੁੜੇ ਹੋਏ ਹਨ। ਆਈ.ਪੀ.ਐੱਲ. 2019 'ਚ ਵੀ ਉਹ ਹੇਠਾਂ ਦੱਸੇ ਤਿੰਨ ਰਿਕਾਰਡ ਤੋੜਨ ਦੇ ਕਰੀਬ ਹਨ।

200 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਬਣ ਸਕਦੇ ਹਨ
ਕੌਮਾਂਤਰੀ ਕ੍ਰਿਕਟ 'ਚ ਰੋਹਿਤ ਸ਼ਰਮਾ ਨੇ ਛੱਕਿਆਂ ਦੇ ਬਹੁਤ ਸਾਰੇ ਰਿਕਾਰਡ ਬਣਾਏ ਹਨ। ਆਈ.ਪੀ.ਐੱਲ. 'ਚ ਉਨ੍ਹਾਂ ਨੇ ਬਹੁਤ ਛੱਕੇ ਲਗਾਏ। ਸਭ ਤੋਂ ਜ਼ਿਆਦਾ ਛੱਕੇ, 292 ਲਗਾਉਣ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਂ ਹੈ। ਹਾਲਾਂਕਿ ਰੋਹਿਤ ਉਨ੍ਹਾਂ ਤੋਂ ਬਹੁਤ ਦੂਰ ਹਨ ਪਰ ਰੋਹਿਤ ਇਸ ਆਈ.ਪੀ.ਐੱਲ. 'ਚ 200 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਸਕਦੇ ਹਨ। ਅਜੇ ਇਸ ਦੌੜ 'ਚ ਤਿੰਨ ਭਾਰਤੀ ਸ਼ਾਮਲ ਹਨ। ਮਹਿੰਦਰ ਸਿੰਘ ਧੋਨੀ (186), ਸੁਰੇਸ਼ ਰੈਨਾ (185) ਛੱਕੇ ਲਗਾ ਚੁੱਕੇ ਹਨ ਜਦਕਿ ਰੋਹਿਤ ਦੇ ਨਾਂ 184 ਛੱਕੇ ਹਨ। ਜੇਕਰ ਰੋਹਿਤ ਧੋਨੀ ਅਤੇ ਰੈਨਾ ਤੋਂ ਪਹਿਲਾਂ 16 ਛੱਕੇ ਲਗਾ ਲੈਂਦੇ ਹਨ ਤਾਂ ਇਹ ਰਿਕਾਰਡ ਉਨ੍ਹਾਂ ਦੇ ਨਾਂ ਹੋ ਸਕਦਾ ਹੈ।
PunjabKesari
ਆਈ.ਪੀ.ਐੱਲ. 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ
ਟੀ-20 'ਚ ਹਰ ਬੱਲੇਬਾਜ਼ ਨੂੰ ਖੇਡਣ ਦਾ ਪੂਰਾ ਸਮਾਂ ਨਹੀਂ ਮਿਲ ਸਕਦਾ। ਆਈ.ਪੀ.ਐੱਲ. 'ਚ ਬੱਲੇਬਾਜ਼ਾਂ ਦੀ ਸਫਲਤਾ ਅਰਧ ਸੈਂਕੜਿਆਂ ਜਾਂ 30-40 ਦੌੜਾਂ ਨਾਲ ਤੈਅ ਹੁੰਦੀ ਹੈ। ਸੈਂਕੜੇ ਅਪਵਾਦ ਸਵਰੂਪ ਹੀ ਬਣਦੇ ਹਨ। ਇਕ ਬੱਲੇਬਾਜ਼ ਦੇ ਤੌਰ 'ਤੇ ਰੋਹਿਤ ਆਈ.ਪੀ.ਐੱਲ. 'ਚ ਬੇਹੱਦ ਸਫਲ ਰਹੇ ਹਨ। ਉਹ 34 ਅਰਧ ਸੈਂਕੜਿਆਂ ਦੇ ਨਾਲ ਚੌਥੇ ਨੰਬਰ 'ਤੇ ਹਨ। ਡੇਵਿਡ ਵਾਰਨਰ ਅਤੇ ਗੌਤਮ ਗੰਭੀਰ 36 ਅਰਧ ਸੈਂਕੜਿਆਂ ਨਾਲ ਪਹਿਲੇ ਅਤੇ ਸੁਰੇਸ਼ ਰੈਨਾ 35 ਅਰਧ ਸੈਂਕੜਿਆਂ ਦੇ ਨਾਲ ਦੂਜੇ ਸਥਾਨ 'ਤੇ ਹਨ। ਗੰਭੀਰ ਇਸ ਸਾਲ ਆਈ.ਪੀ.ਐੱਲ. ਨਹੀਂ ਖੇਡ ਰਹੇ ਹਨ। ਲਿਹਾਜ਼ਾ ਰੋਹਿਤ ਕੋਲ ਇਸ ਗੱਲ ਦੀ ਪੂਰੀ ਸੰਭਾਵਨਾ ਹੋਵੇਗੀ ਕਿ ਉਹ ਅਰਧ ਸੈਂਕੜਿਆਂ ਦੇ ਮਾਮਲੇ 'ਚ ਚੋਟੀ 'ਤੇ ਪਹੁੰਚ ਜਾਣ। 
PunjabKesari
ਕਪਤਾਨ ਦੇ ਤੌਰ 'ਤੇ ਪ੍ਰਾਪਤ ਕੀਤੀਆਂ ਸਭ ਤੋਂ ਜ਼ਿਆਦਾ ਟਰਾਫੀਆਂ 
ਰੋਹਿਤ ਸ਼ਰਮਾ ਪੂਰੇ ਆਈ.ਪੀ.ਐੱਲ. 'ਚ ਆਪਣੀ ਖਾਸ ਰਣਨੀਤੀ ਲਈ ਜਾਣੇ ਜਾਂਦੇ ਹਨ। ਉਹ ਮੁੰਬਈ ਇੰਡੀਅਨਜ਼ ਦੇ ਸਮਾਰਟ ਕਪਤਾਨ ਮੰਨੇ ਜਾਂਦੇ ਹਨ। 2013 'ਚ ਉਨ੍ਹਾਂ ਨੂੰ ਮੁਸ਼ਕਲ ਹਾਲਾਤ 'ਚ ਕਪਤਾਨੀ ਸੌਂਪੀ ਗਈ ਸੀ। ਉਨ੍ਹਾਂ ਨੇ ਪਹਿਲੀ ਹੀ ਵਾਰ ਟੀਮ ਨੂੰ ਟਰਾਫੀ ਜਿਤਾਈ ਸੀ। ਉਦੋਂ ਤੋਂ ਉਹ 2015 ਅਤੇ 2017 'ਚ ਟੀਮ ਟੀਮ ਨੂੰ ਟਰਾਫੀ ਜਿੱਤਾ ਚੁੱਕੇ ਹਨ। ਮਹਿੰਦਰ ਸਿੰਘ ਧੋਨੀ ਵੀ ਚੇਨਈ ਸੁਪਰਕਿੰਗਜ਼ ਨੂੰ 3 ਵਾਰ ਖ਼ਿਤਾਬ ਜਿੱਤਾ ਚੁੱਕੇ ਹਨ। ਜੇਕਰ ਰੋਹਿਤ ਸ਼ਰਮਾ ਮੁੰਬਈ ਇੰਡੀਅਨਜ਼ ਨੂੰ ਇਸ ਵਾਰ ਵੀ ਟਰਾਫੀ ਜਿੱਤਾ ਦਿੰਦੇ ਹਨ ਤਾਂ ਉਹ ਚਾਰ ਟਰਾਫੀਆਂ ਨਾਲ ਸਭ ਤੋਂ ਸਫਲ ਕਪਤਾਨ ਬਣ ਸਕਦੇ ਹਨ।


author

Tarsem Singh

Content Editor

Related News