ਰੋਹਿਤ ਨੇ NCA’ਚ ਫਿੱਟਨੈਸ ਟ੍ਰੇਨਿੰਗ ਕੀਤੀ ਸ਼ੁਰੂ, IPL ਦੌਰਾਨ ਹੋਏ ਸਨ ਸੱਟ ਦਾ ਸ਼ਿਕਾਰ
Thursday, Nov 19, 2020 - 04:30 PM (IST)
ਸਪੋਰਟਸ ਡੈਸਕ— ਆਸਟਰੇਲੀਆਈ ਦੌਰੇ ਲਈ ਭਾਰਤੀ ਟੈਸਟ ਟੀਮ ’ਚ ਸ਼ਾਮਲ ਰੋਹਿਤ ਸ਼ਰਮਾ ਨੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ’ਚ ਆਪਣੀ ਫਿੱਟਨੈਸ ਟ੍ਰੇਨਿੰਗ ਸ਼ੁਰੂ ਕੀਤੀ ਹੈ। ਰੋਹਿਤ ਆਸਟਰੇਲੀਆਈ ਦੌਰੇ ਲਈ ਭਾਰਤ ਦੀ ਸੀਮਿਤ ਓਵਰਾਂ ਦੀ ਟੀਮ ਦਾ ਹਿੱਸਾ ਨਹੀਂ ਹਨ ਤੇ ਚੋਣਕਰਤਾਵਾਂ ਨੇ ਮੁੰਬਈ ਇੰਡੀਅਨਜ਼ ਲਈ ਫਾਈਨਲ ਤੋਂ ਇਲਾਵਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਮੈਚ ਖੇਡਣ ਦੇ ਬਾਅਦ ਉਸ ਨੂੰ ਸੋਧੀ ਹੋਈ ਟੈਸਟ ਟੀਮ ’ਚ ਸ਼ਾਮਲ ਕੀਤਾ ਸੀ।
ਰੋਹਿਤ ਨੇ ਹਾਲਾਂਕਿ ਕਿਹਾ ਕਿ ਇਹ ਬਿਲਕੁਲ ਠੀਕ ਹੈ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਲੱਗਾ ਕਿ ਆਈ. ਪੀ. ਐੱਲ. ਦੇ ਦੌਰਨ ਹੈਮਸਟ੍ਰਿੰਗ ਸੱਟ ਤੋਂ ਉਭਰਨ ਲਈ ਹੋਰ ਸਮੇਂ ਦੀ ਜ਼ਰੂਰਤ ਹੈ ਜਿਸ ਨਾਲ ਉਨ੍ਹਾਂ ਦੀ ਫਿੱਟਨੈਸ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਮੁੰਬਈ ਦੀ ਟੀਮ ਨੇ ਫਾਈਨਲ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ ਜਿਸ ’ਚ ਰੋਹਿਤ ਨੇ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਰੋਹਿਤ ਦੀ ਫਿੱਟਨੈਸ ਕਾਫੀ ਅਹਿਮ ਬਣ ਗਈ ਹੈ ਕਿਉਂਕਿ ਨਿਯਮਿਤ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ’ਚ ਪਹਿਲੇ ਟੈਸਟ ਦੇ ਬਾਅਦ ਉਪਲਬਧ ਨਹੀਂ ਹੋਣਗੇ। ਉਹ ਆਪਣੇ ਬੱਚੇ ਦੇ ਜਨਮ ਲਈ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਰਹਿਣ ਲਈ ਪਰਤ ਆਉਣਗੇ।
ਇਹ ਵੀ ਪੜ੍ਹੋ : 32 ਸਾਲ ਦੀ ਹੋਈ ਸਾਕਸ਼ੀ ਧੋਨੀ, ਦੁਬਈ 'ਚ ਇੰਝ ਮਨਾਇਆ ਜਸ਼ਨ (ਤਸਵੀਰਾਂ)
ਬੁੱਧਵਾਰ ਨੂੰ ਸੀਨੀਅਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਮੁੱਖ ਚੋਣਕਰਤਾ ਸੁਨੀਲ ਜੋਸ਼ੀ ਅਤੇ ਐੱਨ. ਸੀ. ਏ. ਪ੍ਰਮੁੱਖ ਰਾਹੁਲ ਦ੍ਰਾਵਿੜ ਦੀ ਦੇਖ-ਰੇਖ ’ਚ ਗੇਂਦਬਾਜ਼ੀ ਕੀਤੀ। ਉਹ ਸੱਟ ਲੱਗਣ ਦੇ ਬਾਅਦ ਐੱਨ. ਸੀ. ਏ. ’ਚ ਰਿਹੈਬਲੀਟੇਸ਼ਨ ਦੀ ਪ੍ਰਕਿਰਿਆ ’ਚ ਹੈ। ਇਸ਼ਾਂਤ ਅਤੇ ਰੋਹਿਤ ਇਕੱਠੇ ਹੀ ਆਸਟਰੇਲੀਆ ਲਈ ਰਵਾਨਾ ਹੋਣਗੇ ਅਤੇ ਟੀਮ ਨਾਲ ਜੁੜਨ ਤੋਂ ਪਹਿਲਾਂ 14 ਦਿਨ ਇਕਾਂਤਵਾਸ ’ਚ ਰਹਿਣਗੇ।