ਰੋਹਿਤ ਦੀ ਗ਼ੈਰਮੌਜੂਦਗੀ ਦਾ ਮੁੱਦਾ ਭੱਖਿਆ, BCCI ਨੇ ਕੋਹਲੀ, ਸ਼ਾਸਤਰੀ ਨਾਲ ਕੀਤੀ ਅਹਿਮ ਮੀਟਿੰਗ : ਰਿਪੋਰਟ

12/01/2020 2:28:55 PM

ਸਪੋਰਟਸ ਡੈਸਕ— ਸਿਡਨੀ 'ਚ 29 ਨਵੰਬਰ ਨੂੰ ਹੋਏ ਦੂਜੇ ਵਨ-ਡੇ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਰੋਹਿਤ ਸ਼ਰਮਾ ਦੀ ਫਿੱਟਨੈਸ ਨੂੰ ਲੈਕੇ ਉਨ੍ਹਾਂ ਨਾਲ ਕਿਸੇ ਦਾ ਕੋਈ ਰਾਬਤਾ ਨਹੀਂ ਹੋਇਆ ਹੈ ਤੇ ਨਾ ਹੀ ਇਸ ਨੂੰ ਲੈ ਕੇ ਕੋਈ ਸਪੱਸ਼ਟਤਾ ਹੈ।
ਇਹ ਵੀ ਪੜ੍ਹੋ : ਹੁਣ ਸ਼ਾਹਰੁਖ ਖ਼ਾਨ ਕਰਨਗੇ ਅਮਰੀਕੀ ਟੀ-20 ਲੀਗ 'ਚ ਨਿਵੇਸ਼, ਇਸ ਟੀਮ ਦੇ ਹੋਣਗੇ ਮਾਲਕ

ਰੋਹਿਤ ਸ਼ਰਮਾ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 'ਚ ਹਿੱਸਾ ਲਿਆ ਸੀ ਤੇ ਮੁੰਬਈ ਇੰਡੀਅਨਜ਼ ਨੂੰ 5ਵਾਂ ਖ਼ਿਤਾਬ ਦਿਵਾਇਆ ਸੀ। ਇਸ ਟੂਰਨਾਮੈਂਟ 'ਚ ਰੋਹਿਤ ਕੁਝ ਮੁਕਾਬਲਿਆਂ ਤੋਂ ਦੂਰ ਰਹੇ ਕਿਉਂਕਿ ਉਨ੍ਹਾਂ ਨੂੰ ਹੈਮਸਟ੍ਰਿੰਗ ਦੀ ਸੱਟ ਦਾ ਸਾਹਮਣਾ ਕਰਨਾ ਪਿਆ ਸੀ, ਇਹੋ ਵਜ੍ਹਾ ਹੈ ਕਿ ਰੋਹਿਤ ਨੂੰ ਆਸਟਰੇਲੀਆ ਦੌਰੇ ਦੀ ਭਾਰਤੀ ਵਨ-ਡੇ ਤੇ ਟੀ-20 ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਆਈ. ਪੀ. ਐੱਲ. ਫ੍ਰੈਂਚਾਈਜ਼ੀ ਤੇ ਖਿਡਾਰੀਆਂ ਨਾਲ ਰਾਬਤਾ ਕਰਨ 'ਚ ਲਾਪਰਵਾਹੀ ਵਰਤਨ 'ਤੇ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ।
PunjabKesari
ਖ਼ਬਰਾਂ ਮੁਤਾਬਕ ਬੀ. ਸੀ. ਸੀ. ਆਈ. ਨੇ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਰੋਹਿਤ ਸ਼ਰਮਾ ਦੀ ਫਿੱਟਨੈਸ ਨੂੰ ਲੈ ਕੇ ਜੋ ਗ਼ਲਤਫਹਿਮੀ ਪੇਸ਼ ਆਈ ਹੈ ਉਸ ਨੂੰ ਲੈ ਕੇ ਬੋਰਡ ਨੇ ਵੀਡੀਓ ਕਾਨਫ਼ਰੰਸ ਕਾਲ ਕੀਤੀ ਹੈ। ਇਸ ਮੀਟਿੰਗ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ, ਕੋਚ ਰਵੀ ਸ਼ਾਸਤਰੀ ਤੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਉਹ ਮੈਂਬਰ ਸ਼ਾਮਲ ਰਹੇ ਜੋ ਰੋਹਿਤ ਸ਼ਰਮਾ ਦੀ ਫਿੱਟਨੈਸ 'ਤੇ ਨਿਗਰਾਨੀ ਰੱਖ ਰਹੇ ਹਨ। ਇਸ ਤੋਂ ਇਲਾਵਾ ਮੀਟਿੰਗ 'ਚ ਚੀਫ਼ ਸਿਲੈਕਟਰ ਸੁਨੀਲ ਜੋਸ਼ੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ICC ਦੇ ਨਵੇਂ ਚੇਅਰਮੈਨ ਨੇ ਭਾਰਤ-ਪਾਕਿ ਕ੍ਰਿਕਟ ਦੀ ਬਹਾਲੀ ਦੇ ਸਬੰਧ 'ਚ ਦਿੱਤਾ ਵੱਡਾ ਬਿਆਨ
PunjabKesari
ਰੋਹਿਤ ਸ਼ਰਮਾ ਦੀ ਫ਼ਿੱਟਨੈਸ ਨੂੰ ਲੈ ਕੇ 11 ਦਸੰਬਰ ਨੂੰ ਆਖ਼ਰੀ ਮੁਲਾਂਕਣ ਕੀਤਾ ਜਾਵੇਗਾ ਅਤੇ ਇਸੇ ਦਿਨ ਇਹ ਫ਼ੈਸਲਾ ਵੀ ਕੀਤਾ ਜਾਵੇਗਾ ਕਿ ਉਹ ਆਸਟਰੇਲੀਆ ਦੌਰੇ 'ਤੇ ਜਾਣਗੇ ਜਾਂ ਨਹੀਂ। ਜੇਕਰ ਰੋਹਿਤ ਫਿੱਟਨੈਸ ਟੈਸਟ ਪਾਸ ਵੀ ਕਰ ਲੈਂਦੇ ਹਨ ਤਾਂ ਵੀ ਕਈ ਪਰੇਸ਼ਾਨੀਆਂ ਬਰਕਰਾਰ ਰਹਿਣਗੀਆਂ ਜਿਵੇਂ ਕਿ ਜੇਕਰ ਰੋਹਿਤ ਸ਼ਰਮਾ ਕਿਸੇ ਤਰ੍ਹਾਂ ਆਸਟਰੇਲੀਆ ਪਹੁੰਚ ਵੀ ਜਾਂਦੇ ਹਨ ਤਾਂ ਉਨ੍ਹਾਂ ਨੂੰ ਨਿਯਮਾਂ ਦੇ ਮੁਤਾਬਕ 14 ਦਿਨਾਂ ਲਈ ਕੁਆਰਨਟੀਨ ਹੋਣਾ ਹੋਵੇਗਾ। ਸੰਭਵ ਹੈ ਕਿ ਸੌਰਵ ਗਾਂਗੁਲੀ ਕ੍ਰਿਕਟ ਆਸਟਰੇਲੀਆ ਨਾਲ ਗੱਲਬਾਤ ਕਰਨ ਦੇ ਬਾਅਦ ਕੁਆਰਨਟੀਨ ਪੀਰੀਅਡ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਦੇ ਬਾਵਜੂਦ ਰੋਹਿਤ ਦਾ ਐਡੀਲੇਡ ਤੇ ਮੈਲਬੋਰਨ ਟੈਸਟ 'ਚ ਸ਼ਾਮਲ ਹੋਣਾ ਕਾਫ਼ੀ ਮੁਸ਼ਕਲ ਹੈ।


Tarsem Singh

Content Editor

Related News