ਬਰਥਡੇ ਸਪੈਸ਼ਲ : ਰੋਹਿਤ ਸ਼ਰਮਾ ਦੇ ਉਹ ਵੱਡੇ ਰਿਕਾਰਡ ਜੋ ਟੁੱਟਣੇ ਲਗਦੇ ਹਨ ਅਸੰਭਵ

Friday, Apr 30, 2021 - 06:24 PM (IST)

ਸਪੋਰਟਸ ਡੈਸਕ— ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 34 ਸਾਲ ਦੇ ਹੋ ਗਏ ਹਨ। ਨਾਗਪੁਰ ’ਚ ਜੰਮੇ ਰੋਹਿਤ ਸ਼ਰਮਾ ਦੇ ਨਾਂ ’ਤੇ ਕ੍ਰਿਕਟ ਜਗਤ ਦੇ ਕਈ ਅਜਿਹੇ ਰਿਕਾਰਡ ਹਨ ਜਿਨ੍ਹਾਂ ਦਾ ਟੁੱਟਣਾ ਬੇਹੱਦ ਮੁੁਸ਼ਕਲ ਹੈ। 2007 ’ਚ ਡੈਬਿਊ ਕਰਨ ਵਾਲੇ ਰੋਹਿਤ ਲਈ 2019 ਦਾ ਕ੍ਰਿਕਟ ਵਰਲਡ ਕੱਪ ਸ਼ਾਨਦਾਰ ਰਿਹਾ ਸੀ। ਇਸ ਦੌਰਾਨ ਵਨ-ਡੇ ਕ੍ਰਿਕਟ ’ਚ ਉਨ੍ਹਾਂ ਨੇ ਕਈ ਸ਼ਾਨਦਾਰ ਰਿਕਾਰਡ ਬਣਾਏ। ਆਓ ਜਾਣਦੇ ਹਾਂ ਕਿ ਕ੍ਰਿਕਟ ਜਗਤ ਦੇ ਕਿਹੜੇ 5 ਰਿਕਾਰਡ ਹਨ ਜੋ ਕਿ ਸਿਰਫ਼ ਰੋਹਿਤ ਸ਼ਰਮਾ ਦੇ ਨਾਂ ’ਤੇ ਹਨ-
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ’ਚ ਅੱਗੇ ਆਏ ਸਚਿਨ ਤੇਂਦੁਲਕਰ, ਦਾਨ ਕੀਤੇ 1 ਕਰੋੜ ਰੁਪਏ

250+ ਬਣਾਉਣ ਵਾਲੇ ਇਕਮਾਤਰ ਕ੍ਰਿਕਟਰPunjabKesari
50+ਸਕੋਰ- 10908 ਖਿਡਾਰੀ
100+ਸਕੋਰ- 1862 ਖਿਡਾਰੀ
150+ਸਕੋਰ - 131 ਖਿਡਾਰੀ
200+ਸਕੋਰ- 8 ਖਿਡਾਰੀ
250+ਸਕੋਰ - 1 (ਰੋਹਿਤ ਸ਼ਰਮਾ)

ਇਕ ਵਰਲਡ ਕੱਪ ’ਚ ਸੈਂਕੜੇ ਬਣਾਉਣ ਵਾਲੇ
1 ਸੈਂਕੜਾ - 153 ਖਿਡਾਰੀ
2 ਸੈਂਕੜੇ - 34 ਖਿਡਾਰੀ
3 ਸੈਂਕੜੇ - 6 ਖਿਡਾਰੀ
4 ਸੈਂਕੜੇ - 2 ਖਿਡਾਰੀ
5 ਸੈਂਕੜੇ - ਰੋਹਿਤ ਸ਼ਰਮਾ
ਇਹ ਵੀ ਪੜ੍ਹੋ : ਇਕ ਓਵਰ ’ਚ 6 ਚੌਕੇ ਪੈਣ ’ਤੇ ਸ਼ਿਵਮ ਮਾਵੀ ਨੇ ਫੜੀ ਪਿ੍ਰਥਵੀ ਸ਼ਾਹ ਦੀ ਗਰਦਨ, ਵਾਇਰਲ ਹੋਇਆ ਵੀਡੀਓ

ਆਈ. ਪੀ. ਐੱਲ. ਦੇ ਸਭ ਤੋਂ ਵੱਡੇ ਰਿਕਾਰਡ ਰੋਹਿਤ ਦੇ ਨਾਂPunjabKesari
18 ਸਭ ਤੋਂ ਜ਼ਿਆਦਾ ਮੈਨ ਆਫ਼ ਦਿ ਮੈਚ (ਭਾਰਤੀ)
223 ਛੱਕੇ ਸਭ ਤੋਂ ਜ਼ਿਆਦਾ ਬਤੌਰ ਭਾਰਤੀ ਬੱਲੇਬਾਜ਼
5 ਆਈ. ਪੀ. ਐੱਲ. ਟਾਈਟਲ ਬਤੌਰ ਕਪਤਾਨ
59.83 ਜਿੱਤ ਫ਼ੀਸਦੀ ਬਤੌਰ ਕਪਤਾਨ ਆਈ. ਪੀ. ਐੱਲ. ’ਚ

ਵਰਲਡ ਕੱਪ ’ਚ ਸਰਵਸ੍ਰੇਸ਼ਠ ਔਸਤ
65.2 ਰੋਹਿਤ ਸ਼ਰਮਾ
63.5 ਏ. ਬੀ ਡਿਵਿਲੀਅਰਸ
63.4 ਮਾਈਕਲ ਕਲਾਰਕ
63.3 ਸਰ ਵਿਵੀਅਨ ਰਿਚਰਡਸ
62.0 ਡੇਵਿਡ ਵਾਰਨਰ
61.0 ਰਾਹੁਲ ਦ੍ਰਾਵਿੜ
ਇਹ ਵੀ ਪੜ੍ਹੋ : ਭਾਰਤ ਦੀ ਮਦਦ ਲਈ ਆਈ.ਪੀ.ਐਲ. ਤਨਖ਼ਾਹ ਦਾ ਕੁੱਝ ਹਿੱਸਾ ਦਾਨ ਕਰਨਗੇ ਨਿਕੋਲਸ ਪੂਰਨ

2015 ਦੇ ਬਾਅਦ ਟੀਮ ਲਈ ਸਭ ਤੋਂ ਜ਼ਿਆਦਾ ਟਾਪ ਸਕੋਰਰ (ਵਨ-ਡੇ)PunjabKesari
33 ਰੋਹਿਤ ਸ਼ਰਮਾ
27 ਵਿਰਾਟ ਕੋਹਲੀ
26 ਸ਼ਾਈ ਹੋਪ
25 ਤਮੀਮ ਇਕਬਾਲ
25 ਕੇਨ ਵਿਲੀਅਮਸਨ 
25 ਮਾਰਟਿਨ ਗੁਪਟਿਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News