ਦੂਜੇ ਵਨ-ਡੇ ''ਚ ਸਚਿਨ ਨੂੰ ਪਿੱਛੇ ਛੱਡ ਰੋਹਿਤ ਨੇ ਬਣਾਇਆ ਵੱਡਾ ਰਿਕਾਰਡ

01/17/2020 3:28:03 PM

ਨਵੀਂ ਦਿੱਲੀ— ਆਸਟਰੇਲੀਆ ਖਿਲਾਫ ਰਾਜਕੋਟ ਦੇ ਮੈਦਾਨ 'ਤੇ ਖੇਡੇ ਜਾ ਰਹੇ ਦੂਜੇ ਵਨ-ਡੇ 'ਚ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕੀਤਾ ਹੈ। ਰੋਹਿਤ ਹੁਣ ਬਤੌਰ ਓਪਨਰ ਸਭ ਤੋਂ ਤੇਜ਼ 7 ਹਜ਼ਾਰ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ 'ਚ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਹਾਸ਼ਿਮ ਅਮਲਾ ਨੂੰ ਪਿੱਛੇ ਛੱਡ ਦਿੱਤਾ ਹੈ।
PunjabKesari
ਓਪਨਰ ਦੇ ਤੌਰ 'ਤੇ ਸਭ ਤੋਂ ਤੇਜ਼ 7000 ਦੌੜਾਂ
ਰੋਹਿਤ ਸ਼ਰਮਾ, ਭਾਰਤ - 137 ਪਾਰੀਆਂ
ਹਾਸ਼ਿਮ ਅਮਲਾ, ਦੱਖਣੀ ਅਫਰੀਕਾ- 147 ਪਾਰੀਆਂ
ਸਚਿਨ ਤੇਂਦੁਲਕਰ-160 ਪਾਰੀਆਂ
ਤਿਲਕਰਤਨੇ ਦਿਲਸ਼ਾਨ, ਸ਼੍ਰੀਲੰਕਾ- 165 ਪਾਰੀਆਂ
ਸੌਰਵ ਗਾਂਗੁਲੀ, ਭਾਰਤ -168 ਪਾਰੀਆਂ।
PunjabKesari
ਹੁਣ ਤੀਜੇ ਵਨ-ਡੇ 'ਚ ਇਨ੍ਹਾਂ ਰਿਕਾਰਡ 'ਤੇ ਰਹੇਗੀ ਨਜ਼ਰ
ਰੋਹਿਤ ਸ਼ਰਮਾ ਦੀਆਂ ਨਜ਼ਰਾਂ ਹੁਣ ਆਸਟਰੇਲੀਆ ਖਿਲਾਫ ਹੋਣ ਵਾਲੇ ਤੀਜੇ ਵਨ-ਡੇ 'ਚ ਇਨ੍ਹਾਂ ਰਿਕਾਰਡਜ਼ 'ਤੇ ਰਹੇਗੀਆਂ। ਪਹਿਲਾਂ ਰੋਹਿਤ ਆਪਣੇ ਵਨ-ਡੇ ਕਰੀਅਰ ਦੀਆਂ 9 ਹਜ਼ਾਰ ਦੌੜਾਂ ਪੂਰੀਆਂ ਕਰਨ ਤੋਂ ਸਿਰਫ ਚਾਰ ਦੌੜਾਂ ਦੂਰ ਹਨ। ਦੂਜਾ-ਰੋਹਿਤ ਜੇਕਰ ਤੀਜੇ ਵਨ-ਡੇ 'ਚ 8 ਛੱਕੇ ਲਾਉਣ 'ਚ ਸਫਲ ਰਹਿਣ ਤਾਂ ਉਹ ਕ੍ਰਿਸ ਗੇਲ ਦੇ ਵਨ-ਡੇ ਕ੍ਰਿਕਟ 'ਚ ਛੱਕਿਆਂ ਦੇ ਰਿਕਾਰਡ ਤੋੜ ਦੇਣਗੇ।


Tarsem Singh

Content Editor

Related News