KXIP vs MI : ਜਿੱਤ ਤੋਂ ਬਾਅਦ ਰੋਹਿਤ ਨੇ ਸ਼ੇਅਰ ਕੀਤੀ ਆਪਣੀ ਸਫਲ ਰਣਨੀਤੀ

10/02/2020 12:32:38 AM

ਆਬੂ ਧਾਬੀ- ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਜਿੱਤ ਹਾਸਲ ਕਰਨ 'ਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਦੇ ਬਣਾਏ ਗਏ 70 ਦੌੜਾਂ ਦਾ ਵੀ ਬਰਾਬਰ ਯੋਗਦਾਨ ਰਿਹਾ। ਰੋਹਿਤ ਨੇ ਇਸ ਪਿੱਚ 'ਤੇ ਡੀ ਕੌਕ ਦੇ ਜਲਦ ਆਊਟ ਹੋਣ 'ਤੇ ਇਕ ਪਾਸਾ ਸੰਭਾਲੇ ਰੱਖਿਆ ਅਤੇ ਆਪਣੀ ਟੀਮ ਨੂੰ ਮਜ਼ਬੂਤੀ ਦਿੱਤੀ। 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ 48 ਦੌੜਾਂ ਨਾਲ ਹਾਰ ਗਈ ਅਤੇ ਇਸ ਜਿੱਤ ਤੋਂ ਬਾਅਦ ਕਪਤਾਨ ਰੋਹਿਤ ਬਹੁਤ ਖੁਸ਼ ਦਿਖਾਈ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਹ ਸ਼ਾਨਦਾਰ ਜਿੱਤ ਸੀ। ਅਸੀਂ ਅਸਲ 'ਚ ਵਧੀਆ ਸ਼ੁਰੂਆਤ ਨਹੀਂ ਕੀਤੀ ਪਰ ਅਸੀਂ ਹਮੇਸ਼ਾ ਜਾਣਦੇ ਸੀ ਕਿ ਪੰਜਾਬ ਕਿਸ ਤਰ੍ਹਾਂ ਦਾ ਹਮਲਾ ਸਾਡੇ 'ਤੇ ਕਰੇਗਾ। ਅਸੀਂ ਉਸਦੇ ਅਨੁਸਾਰ ਯੋਜਨਾ ਬਣਾਈ।
ਰੋਹਿਤ ਬੋਲੇ- ਹਾਰਦਿਕ ਅਤੇ ਕਿਰੋਨ ਨੂੰ ਠੀਕ ਸਮੇਂ 'ਚ ਫਾਰਮ 'ਚ ਦੇਖ ਕੇ ਵਧੀਆ ਲੱਗਦਾ ਹੈ। ਇਹ ਪਿੱਚ ਬੱਲੇਬਾਜ਼ੀ ਦੇ ਲਈ ਇੰਨੀ ਵੀ ਆਸਾਨ ਨਹੀਂ ਸੀ। ਇਕ ਟੋਟਲ ਬਣਾਉਣ ਤੋਂ ਬਾਅਦ ਸਾਨੂੰ ਪਤਾ ਸੀ ਕਿ ਸਾਨੂੰ ਸ਼ੁਰੂਆਤੀ ਵਿਕਟ ਹਾਸਲ ਕਰਨਾ ਹੋਵੇਗਾ ਅਤੇ ਸਭ ਕੁਝ ਯੋਜਨਾ ਦੇ ਅਨੁਸਾਰ ਹੀ ਹੋਇਆ। ਗੇਂਦਬਾਜ਼ਾਂ ਨੇ ਕਰ ਦਿਖਾਇਆ।
ਰੋਹਿਤ ਬੋਲੇ- ਸਾਨੂੰ ਆਖਿਰੀ ਖੇਡ 'ਚ ਬਹੁਤ ਨਜ਼ਦੀਕੀ ਹਾਰ ਮਿਲੀ ਸੀ। ਇਸ ਲਈ ਅਸੀਂ ਇਸ 'ਤੇ ਚਰਚਾ ਕੀਤੀ। ਅਸੀਂ ਸੁਧਾਰ ਕਰਨਾ ਚਾਹੁੰਦੇ ਸੀ। ਉਨ੍ਹਾਂ ਨੂੰ ਹੁਣ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਹੈ ਕਿ ਮੈਨੂੰ ਉਨ੍ਹਾਂ ਤੋਂ ਕੀ ਜ਼ਰੂਰਤ ਹੈ ਅਤੇ ਮੈਨੂੰ ਉਨ੍ਹਾਂ ਦੇ ਬਿਹਤਰ ਤਰੀਕੇ ਨੂੰ ਜਾਨਣਾ ਵੀ ਚਾਹੀਦਾ। ਦੌੜਾਂ ਬਣਾਉਣੀਆਂ ਵਧੀਆ ਲੱਗਦੀਆਂ ਹਨ ਪਰ ਦੋ ਅੰਕ ਜ਼ਿਆਦਾ ਮਹੱਤਵਪੂਰਨ ਹਨ।


Gurdeep Singh

Content Editor

Related News