ਰੋਹਿਤ ਨੇ ਸ਼ੇਅਰ ਕੀਤੀ ਬੇਟੀ ਦੀ ਤਸਵੀਰ- ਨਾਂ ਰੱਖਿਆ ਸਮਾਇਰਾ

Monday, Jan 07, 2019 - 05:19 PM (IST)

ਰੋਹਿਤ ਨੇ ਸ਼ੇਅਰ ਕੀਤੀ ਬੇਟੀ ਦੀ ਤਸਵੀਰ- ਨਾਂ ਰੱਖਿਆ ਸਮਾਇਰਾ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਧਾਕੜ ਬੱਲੇਬਾਜ਼ ਰੋਹਿਤ ਸ਼ਰਮਾ ਜੋ ਬੀਤੇ ਦਸੰਬਰ ਵਿਚ ਹੀ ਪਿਤਾ ਬਣੇ ਹਨ, ਨੇ ਇਕ ਵਾਰ ਫਿਰ ਤੋਂ ਆਪਣੀ ਬੇਟੀ ਦੀ ਝਲਕ ਦਿਖਾਈ ਹੈ। ਰੋਹਿਤ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਤਸਵੀਰ ਪੋਸਟ ਕੀਤੀ ਹੈ ਜਿਸ ਵਿਚ ਉਹ ਪਤਨੀ ਰਿਤਿਕਾ ਸਜਦੇਵ ਦੇ ਨਾਲ ਹੈ। ਰਿਤਿਕਾ ਦੇ ਹੱਥ ਵਿਚ ਉਸ ਦੀ ਕੁਝ ਹੀ ਦਿਨ ਪਹਿਲਾਂ ਨਵ-ਜਨਮੀ ਬੇਟੀ ਦੇ ਨਾਂ ਦਾ ਖੁਲਾਸਾ ਕੀਤਾ ਹੈ।

PunjabKesari

ਰੋਹਿਤ ਨੇ ਲਿਖਿਆ- I spent last night
On the last flight to you
Took a whole day up
Trying to get way up
Baby Samaira

PunjabKesari

ਵੀਡੀਓ ਪੋਸਟ ਕਰ ਜ਼ਾਹਿਰ ਕੀਤੀ ਖੁਸ਼ੀ
ਰੋਹਿਤ ਨੇ ਇਸਦੇ ਨਾਲ ਹੀ ਐਡਮ ਲਿਵਾਈਨ  ਨੂੰ ਟੈਗ ਕਰਦਿਆਂ ਮੈਰੂਨ 5 ਪਾਪ ਬੈਂਡ ਦਾ ਇਕ ਗੀਤ 'ਗਰਲਸ ਲਾਈਕ ਯੂ' ਵੀ ਸ਼ੇਅਰ ਕੀਤਾ। ਰੋਹਿਤ ਨੇ ਨਾਲ ਹੀ ਲਿਖਿਆ ਕਿ ਇਹ ਵੀਡੀਓ ਹਮੇਸ਼ਾ ਮੇਰੇ ਰੌਂਗਟੇ ਖੜ੍ਹੇ ਕਰਨ 'ਚ ਕਦੇ ਫੇਲ ਨਹੀਂ ਹੁੰਦਾ।


Related News