ਰੋਹਿਤ ਨੇ ਸ਼ੇਅਰ ਕੀਤੀ ਆਪਣੀ ਪਤਨੀ ਰਿਤਿਕਾ ਦੇ ਨਾਲ ਖੂਬਸੂਰਤ ਤਸਵੀਰ

5/17/2020 7:44:45 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਭਰ 'ਚ ਖੇਡ ਨਾਲ ਜੁੜੀ ਗਤੀਵਿਧੀਆਂ 'ਤੇ ਬ੍ਰੇਕ ਲੱਗੀ ਹੋਈ ਹੈ ਤੇ ਅਜਿਹੇ 'ਚ ਕ੍ਰਿਕਟ ਜਗਤ ਦੀਆਂ ਦਿੱਗਜ ਹਸਤੀਆਂ ਸੋਸ਼ਲ ਮੀਡੀਆ 'ਤੇ ਹੀ ਆਪਣੇ ਫੈਂਸ ਨਾਲ ਜੁੜ ਰਹੀਆਂ ਹਨ। ਭਾਰਤੀ ਓਪਨਰ ਰੋਹਿਤ ਸ਼ਰਮਾ ਵੀ ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰ ਰਹੇ ਹਨ। ਉਨ੍ਹਾਂ ਨੇ ਐਤਵਾਰ ਨੂੰ ਇੰਸਟਾਗ੍ਰਾਮ 'ਤੇ ਆਪਣੀ ਪਤਨੀ ਰਿਤਿਕਾ ਦੇ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ। ਲਾਕਡਾਊਨ ਨੇ ਰੋਹਿਤ ਹੀ ਨਹੀਂ ਬਲਕਿ ਕਈ ਖਿਡਾਰੀਆਂ ਨੂੰ ਆਪਣੇ-ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰਨ ਦਾ ਮੌਕਾ ਦਿੱਤਾ ਹੈ। ਸੀਮਿਤ ਓਵਰਾਂ 'ਚ ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਰੋਹਿਤ ਨੇ ਇਕ ਮੈਸੇਜ਼ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ- ਕਿਵੇਂ ਲਾਕਡਾਊਨ ਨੇ ਸਾਨੂੰ ਅਹਿਸਾਸ ਦਿਵਾਇਆ ਹੈ ਕਿ ਜਦੋਂ ਕੋਈ ਆਪਣਿਆਂ ਤੋਂ ਦੂਰ ਹੁੰਦਾ ਹੈ ਤਾਂ ਉਹ ਕੀ ਮਿਸ ਕਰਦਾ ਹੈ।

 
 
 
 
 
 
 
 
 
 
 
 
 
 

As we say learning never stops, I’m grateful to have this time in hand to understand and learn something everyday about each other. This time has made me realise what we miss, when we are not together 💓 @ritssajdeh

A post shared by Rohit Sharma (@rohitsharma45) on May 16, 2020 at 9:52pm PDT


ਰੋਹਿਤ ਨੇ ਲਿਖਿਆ -ਜਿਵੇਂ ਕਿ ਅਸੀਂ ਕਹਿੰਦੇ ਹਾਂ ਕਿ ਸਿੱਖਣਾ ਕਦੇ ਬੰਦ ਨਹੀਂ ਹੁੰਦਾ ਹੈ। ਮੈਂ ਇਸ ਗੱਲ ਦੇ ਲਈ ਸ਼ੁਕਰਗੁਜ਼ਾਰ ਹਾਂ ਕਿ ਇਸ ਸਮੇਂ ਨੂੰ ਸਮਝਣ ਤੇ ਇਕ-ਦੂਜੇ ਦੇ ਬਾਰੇ 'ਚ ਹਰ ਰੋਜ ਕੁਝ ਸਿੱਖਣ ਦੇ ਲਈ ਮੌਕਾ ਮਿਲਿਆ। ਇਸ ਵਾਰ ਮੈਨੂੰ ਅਹਿਸਾਸ ਹੋਇਆ ਕਿ ਅਸੀਂ ਕਿ ਸਿਮ ਕਰਦੇ ਹਾਂ, ਜਦੋਂ ਅਸੀਂ ਇਕੱਠੇ ਨਹੀਂ ਹੁੰਦੇ ਹਾਂ। ਉਨ੍ਹਾਂ ਨੇ ਰਿਤਿਕਾ ਨੂੰ ਟੈਗ ਕਰਦੇ ਹੋਏ ਦਿਲ ਵਾਲਾ ਇਮੋਜ਼ੀ ਵੀ ਜੋੜਿਆ। ਰੋਹਿਤ ਪਤਨੀ ਰਿਤਿਕਾ ਤੇ ਆਪਣੀ ਉਸਦੀ ਇਕ ਸਾਲ ਦੀ ਬੇਟੀ ਦੇ ਨਾਲ ਮਸਤੀ ਕਰਦੇ ਹੋਏ ਲਾਕਡਾਊਨ 'ਚ ਆਪਣਾ ਜ਼ਿਆਦਾਤਰ ਸਮਾਂ ਬਿਤਾ ਰਹੇ ਹਨ। ਉਹ ਇਸ ਦੌਰਾਨ ਇੰਸਟਾਗ੍ਰਾਮ ਤੇ ਟੀਮ ਦੇ ਸਾਥੀਆਂ ਤੇ ਹੋਰਾਂ ਨਾਲ ਵੀ ਲਾਈਵ ਚੈਟ ਕਰਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Content Editor Gurdeep Singh