ਆਸਟਰੇਲੀਆ ਦੌਰੇ ਲਈ ਹੋ ਸਕਦੀ ਹੈ ਰੋਹਿਤ ਦੀ ਭਾਰਤੀ ਟੀਮ 'ਚ ਵਾਪਸੀ
Tuesday, Oct 27, 2020 - 10:31 PM (IST)
ਨਵੀਂ ਦਿੱਲੀ- ਆਈ. ਪੀ. ਐੱਲ. ਦੇ ਇਸ ਸੀਜ਼ਨ 'ਚ ਇਕ ਮੈਚ ਦੌਰਾਨ ਲੱਗੀ ਸੱਟ ਦੇ ਚਲਦੇ ਰੋਹਿਤ ਸ਼ਰਮਾ ਆਸਟਰੇਲੀਆ ਦੌਰੇ ਦੇ ਲਈ ਭਾਰਤੀ ਟੀਮ ਤੋਂ ਬਾਹਰ ਹੋ ਗਏ ਹਨ। ਆਈ. ਪੀ. ਐੱਲ. ਤੋਂ ਬਾਅਦ ਭਾਰਤੀ ਟੀਮ ਆਸਟਰੇਲੀਆ ਦਾ ਦੌਰਾ ਕਰੇਗੀ ਅਤੇ ਇਸ ਦੌਰੇ ਲਈ ਸੋਮਵਾਰ ਨੂੰ ਹੀ ਬੀ. ਸੀ. ਸੀ. ਆਈ. ਨੇ 3 ਟੀ-20, 3 ਵਨ ਡੇ ਅਤੇ 4 ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ ਪਰ ਤਿੰਨਾਂ 'ਚ ਹੀ ਰੋਹਿਤ ਸ਼ਰਮਾ ਨੂੰ ਜਗ੍ਹਾ ਨਹੀਂ ਦਿੱਤੀ ਗਈ। ਦਰਅਸਲ 18 ਅਕਤੂਬਰ ਨੂੰ ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ ਮੁਕਾਬਲੇ ਦੌਰਾਨ ਰੋਹਿਤ ਸ਼ਰਮਾ ਦੇ ਸੱਟ ਲੱਗ ਗਈ ਸੀ ਅਤੇ ਉਹ ਮੁੰਬਈ ਇੰਡੀਅਨਜ਼ ਦੇ ਲਈ 2 ਮੈਚ ਨਹੀਂ ਖੇਡ ਸਕੇ। ਇਸ ਸੱਟ ਨੂੰ ਲੈ ਅਜੇ ਵੀ ਸ਼ੱਕ ਬਣਿਆ ਹੋਇਆ ਹੈ। ਇਸ ਵਜ੍ਹਾ ਨਾਲ ਉਸ ਨੂੰ ਆਸਟਰੇਲੀਆ ਦੌਰੇ ਲਈ ਟੀਮ 'ਚ ਨਹੀਂ ਚੁਣਿਆ ਗਿਆ।
ਮੁੰਬਈ ਇੰਡੀਅਨਜ਼ ਨੇ 28 ਅਕਤੂਬਰ ਨੂੰ ਰਾਇਲ ਚੈਲੰਜਰਜ਼ ਦੇ ਵਿਰੁੱਧ ਮੈਚ ਖੇਡਣਾ ਹੈ। ਦੋਵਾਂ ਟੀਮਾਂ ਦੇ ਲਈ ਇਹ ਵੱਡਾ ਮੈਚ ਹੋਵੇਗਾ। ਇਸ ਮੈਚ ਦਾ ਜੇਤੂ ਪਲੇਅ ਆਫ 'ਚ ਆਪਣੀ ਜਗ੍ਹਾ ਪੱਕੀ ਕਰ ਲਵੇਗਾ। ਅਜਿਹੇ 'ਚ ਮੁੰਬਈ ਆਪਣੇ ਕਪਤਾਨ ਰੋਹਿਤ ਨੂੰ ਵਾਪਿਸ ਪਲੇਇੰਗ ਇਲੈਵਨ 'ਚ ਦੇਖਣਾ ਚਾਹੁੰਦਾ ਹੈ। ਸੋਮਵਾਰ ਨੂੰ ਮੁੰਬਈ ਨੇ ਕੁਝ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ, ਜਿਸ 'ਚ ਰੋਹਿਤ ਬਿਨਾ ਕਿਸੇ ਦਰਦ ਦੇ ਨੈੱਟ 'ਚ ਅਭਿਆਸ ਕਰਦੇ ਹੋਏ ਨਜ਼ਰ ਆ ਰਹੇ ਸਨ। ਹਾਲਾਂਕਿ ਰੋਹਿਤ ਦੀ ਫਿੱਟਨੈਸ 'ਤੇ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਹੈ।