ਰੋਹਿਤ ਨੇ ਧਵਨ ਦੀ ਨੀਂਦ ''ਚ ਬੋਲਣ ਦੀ ਦਿਲਚਸਪ Video ਕੀਤੀ ਵਾਇਰਲ, ਗੱਬਰ ਨੇ ਦੱਸੀ ਖੁਦ ਸੱਚਾਈ

09/21/2019 11:45:10 AM

ਸਪੋਰਟਸ ਡੈਸਕ : ਭਾਰਤੀ ਟੀਮ ਐਤਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਟੀ-20 ਸੀਰੀਜ਼ ਦਾ ਆਖਰੀ ਮੁਕਾਬਲਾ ਖੇਡੇਗੀ। ਮੋਹਾਲੀ ਵਿਚ ਖੇਡੇ ਗਏ ਦੂਜੇ ਮੁਕਾਬਲੇ ਨੂੰ ਵਿਰਾਟ ਬ੍ਰਿਗੇਡ ਨੇ 7 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ ਸੀ। ਅਜਿਹੇ 'ਚ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਸ਼ਿਖਰ ਧਵਨ ਦੀ ਇਕ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੀਤੀ ਹੈ, ਜਿਸ ਵਿਚ ਗੱਬਰ ਦੀ ਨੀਂਦ ਵਿਚ ਕੁਝ ਬੋਲਦਿਆਂ ਨਜ਼ਰ ਆ ਰਹੇ ਹਨ। ਜਿਸ ਨੂੰ ਪ੍ਰਸ਼ੰਸਕਾਂ ਕਾਫੀ ਪਸੰਦ ਕਰ ਰਹੇ ਹਨ।

 

View this post on Instagram

No no he isn’t talking to me! And he’s too old to have an imaginary friend. Why so loco jattji 🤦‍♂️🤷‍♂️ @shikhardofficial

A post shared by Rohit Sharma (@rohitsharma45) on

ਦਰਅਸਲ, ਹੋਇਆ ਇਹ ਕਿ ਸਲਾਮੀ ਬੱਲੇਬਾਜ਼ ਹਿੱਟ ਮੈਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸ਼ਿਖਰ ਧਵਨ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਸ਼ਿਖਰ ਧਵਨ ਨੀਂਦ ਵਿਚ ਕੁਝ ਬੋਲਦਿਆਂ ਦਿਸ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਰੋਹਿਤ ਸ਼ਰਮਾ ਨੇ ਲਿਖਿਆ- ਨਹੀਂ, ਨਹੀਂ ਇਹ ਮੇਰੇ ਨਾਲ ਗੱਲ ਨਹੀਂ ਕਰ ਰਹੇ ਅਤੇ ਨਾਂ ਹੀ ਇੰਨੇ ਬੁਜ਼ੁਰਗ ਹੋਏ ਹਨ ਕਿ ਕਾਲਪਨਿਕ ਦੋਸਤ ਨਾਲ ਗੱਲ ਨਾ ਕਰਨ। ਤਾਂ ਜੱਟ ਜੀ ਕੀ ਕਰ ਰਹੇ ਹਨ?

ਉੱਥੇ ਹੀ ਧਵਨ ਨੇ ਇਸ ਵੀਡੀਓ 'ਤੇ ਕੁਮੈਂਟ ਕੀਤਾ ਹੈ। ਧਵਨ ਨੇ ਲਿਖਿਆ- ਮੈਂ ਸ਼ਾਇਰੀ ਦੀ ਪ੍ਰੈਕਟਿਸ ਕਰ ਰਿਹਾ ਸੀ ਅਤੇ ਇਸ ਜਨਾਬ ਨੇ ਵੀਡੀਓ ਬਣਾ ਦਿੱਤੀ। ਕੀ ਦਿਲ ਨਾਲ ਯਾਦ ਕਰ ਰਿਹਾ ਸੀ। ਵਾਹ ਮਜ਼ਾ ਆ ਗਿਆ। ਕਾਸ਼ ਇੰਨੇ ਦਿਲ ਨਾਲ ਪੜਾਈ ਵੀ ਕੀਤੀ ਹੁੰਦੀ।


Related News